July 10, 2026
Dharaledar Bureau / Punjab
ਪਟਿਆਲਾ, 10 ਜੁਲਾਈ: ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵਿਖੇ ਪੰਜਾਬੀ ਸਟੈਨੋਗ੍ਰਾਫੀ ਦੀਆਂ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜਾਬੀ ਸ਼ਾਰਟਹੈਂਡ ਜਨਰਲ ਸ਼੍ਰੇਣੀ/ਤੇਜ਼ ਗਤੀ ਸ਼੍ਰੇਣੀ ਅਤੇ ਅਧਿਐਨ ਤੇ ਅਧਿਆਪਨ ਸ਼੍ਰੇਣੀਆਂ ਦੇ ਕੋਰਸ ਲਈ ਸੈਸ਼ਨ 2026-27 ਦੇ ਦਾਖਲੇ ਦੀ ਪ੍ਰਕਿਰਿਆ 15 ਜੁਲਾਈ, 2026 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਵਿਦਿਆਰਥੀ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਤੋਂ ਦਸਤੀ ਫਾਰਮ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਲੈ ਸਕਦੇ ਹਨ। ਫਾਰਮ ਭਰਨ ਦੀ ਅੰਤਿਮ ਮਿਤੀ 18 ਅਗਸਤ, 2026 ਹੈ ਅਤੇ ਇੰਟਰਵਿਊ ਦੀ ਮਿਤੀ 25 ਅਗਸਤ, 2026 ਹੈ। ਇਸ ਕੋਰਸ ਲਈ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਪਾਸ ਹੋਣਾ ਲਾਜ਼ਮੀ ਹੈ। ਪੰਜਾਬੀ ਸ਼ਾਰਟਹੈਂਡ ਸ਼੍ਰੇਣੀ ਲਈ ਕੋਈ ਟੈਸਟ ਪਾਸ ਕਰਨਾ ਲਾਜ਼ਮੀ ਨਹੀਂ ਹੋਵੇਗਾ ਪਰੰਤੂ ਸ਼ਾਰਟਹੈਂਡ ਤੇਜ਼ਗਤੀ/ਅਧਿਐਨ ਤੇ ਅਧਿਆਪਨ ਸ਼੍ਰੇਣੀ ਵਿਚ ਦਾਖਲੇ ਲਈ ਉਮੀਦਵਾਰ ਨੂੰ 80 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਤੇ ਪੰਜਾਬੀ ਸ਼ਾਰਟਹੈਂਡ ਦਾ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ। ਤੇਜ਼ ਗਤੀ/ਅਧਿਐਨ ਤੇ ਅਧਿਆਪਨ ਸ਼੍ਰੇਣੀ ਲਈ ਪੰਜਾਬੀ ਸ਼ਾਰਟਹੈਂਡ ਟੈਸਟ ਦੀ ਮਿਤੀ 21 ਅਗਸਤ, 2026 ਹੈ। ਉਮੀਦਵਾਰ ਵੱਲੋਂ ਦਸਵੀਂ ਪੱਧਰ ਦੀ ਪੰਜਾਬੀ ਲਾਜ਼ਮੀ ਵਿਸ਼ੇ ਨਾਲ ਪਾਸ ਕੀਤੀ ਹੋਵੇ ਅਤੇ ਪਟਿਆਲਾ ਜ਼ਿਲ੍ਹੇ ਦਾ ਵਾਸੀ ਹੋਵੇ। ਇਸ ਕੋਰਸ ਦਾ ਸਮਾਂ ਇਕ ਸਾਲ ਦਾ ਹੋਵੇਗਾ।
Patiala News Bhasha Vibhag