ਸਰਕਾਰੀ ਮਿਡਲ ਸਕੂਲ ਘੜਾਮਾ ਕਲਾਂ ਦੇ ਵਿਦਿਆਰਥੀਆਂ ਨੇ ਦੇਸ਼ਭਗਤੀ ਨਾਟਕ ਦੀ ਕੀਤੀ ਸ਼ਾਨਦਾਰ ਪੇਸ਼ਕਾਰੀ
July 17, 2026
Punjabi-Khabran

Dharaledar Bureau / Punjab

ਪਟਿਆਲਾ ਜੁਲਾਈ 17 : ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਅਤੇ ਮਹਾਕਵੀ ਕਾਲੀਦਾਸ ਜਯੰਤੀ ਮੌਕੇ "ਭਾਰਤ ਥੀਏਟਰ ਦੇ ਮਾਧਿਅਮ ਰਾਹੀਂ ਬੋਲਦਾ ਹੈ – ਯੁਵਾ ਰੰਗਮੰਚ ਰਾਹੀਂ ਰਾਸ਼ਟਰ ਜਾਗ੍ਰਿਤੀ" ਵਿਸ਼ੇ ਹੇਠ ਰਾਸ਼ਟਰੀ ਨਾਟਕ ਮਹਾਉਤਸਵ 2026 ਦਾ ਸਫ਼ਲ ਆਯੋਜਨ ਕੀਤਾ ਗਿਆ। ਇਹ ਮਹਾਉਤਸਵ ਸੰਗੀਤ ਨਾਟਕ ਅਕਾਦਮੀ, ਨਵੀਂ ਦਿੱਲੀ (ਰਾਸ਼ਟਰੀ ਸੰਗੀਤ, ਨ੍ਰਿਤ ਅਤੇ ਨਾਟਕ ਅਕਾਦਮੀ) ਵੱਲੋਂ ਸੈਂਟਰ ਫ਼ਾਰ ਕਲਚਰਲ ਰਿਸੋਰਸਿਜ਼ ਐਂਡ ਟ੍ਰੇਨਿੰਗ (ਸੀ.ਸੀ.ਆਰ.ਟੀ.), ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਆਯੋਜਨ ਲਈ ਪੰਜਾਬ ਸਿੱਖਿਆ ਵਿਭਾਗ ਦੇ ਪਟਿਆਲਾ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼ਾਲੂ ਮਹਿਰਾ , ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰਪਾਲ ਸਿੰਘ ਅਤੇ ਸਰਕਾਰੀ ਮਿਡਲ ਸਕੂਲ ਘੜਾਮਾ ਕਲਾਂ ਦੇ ਸਮੂਹ ਸਟਾਫ਼ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਮੌਕੇ ਸਰਕਾਰੀ ਮਿਡਲ ਸਕੂਲ ਘੜਾਮਾ ਕਲਾਂ, ਜ਼ਿਲ੍ਹਾ ਪਟਿਆਲਾ ਦੇ ਵਿਦਿਆਰਥੀਆਂ ਨੇ ਪੰਜਾਬੀ ਨਾਟਕ "ਆਜ਼ਾਦੀ ਦੇ ਸੰਘਰਸ਼ੀ ਯੋਧੇ" ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ। ਸਕੂਲ ਅਧਿਆਪਕਾਂ ਕਿਰਨ ਬਾਲਾ ਦੁਆਰਾ ਲਿਖੇ ਅਤੇ ਜਤਿੰਦਰ ਸਿੰਘ ਬਲਾਕ ਰਿਸੋਰਸ ਪਰਸਨ ਦੇ ਨਿਰਦੇਸ਼ਨ ਹੇਠ ਤਿਆਰ ਕੀਤੇ ਇਸ 45 ਮਿੰਟ ਦੇ ਨਾਟਕ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਅਤੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਜੀਵੰਤ ਢੰਗ ਨਾਲ ਦਰਸਾਇਆ। ਨਾਟਕ ਨੇ ਦਰਸ਼ਕਾਂ ਵਿੱਚ ਦੇਸ਼ਭਗਤੀ, ਸਾਹਸ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਸਮਾਗਮ ਵਿੱਚ ਆਜ਼ਾਦੀ ਘੁਲਾਟੀਏ ਸੀਤਾ ਸਿੰਘ ਦੇ ਪਰਿਵਾਰਕ ਮੈਂਬਰ ਸਤਿਆ ਦੇਵੀ ਪਤਨੀ ਅਜਾਦੀ ਘੁਲਾਟੀਏ ਸੀਤਾ ਸਿੰਘ, ਦੋਵੇਂ ਪੁੱਤਰ ਦੇਸ ਰਾਜ ਅਤੇ ਬੁੱਧ ਰਾਮ ਬੱਬੂ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਅਦਾਕਾਰੀ ਦੀ ਭਰਪੂਰ ਸ਼ਲਾਘਾ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਕਲਾ ਅਤੇ ਸੱਭਿਆਚਾਰ ਰਾਹੀਂ ਦੇਸ਼ ਦੇ ਆਜ਼ਾਦੀ ਸੰਘਰਸ਼ ਦੀ ਵਿਰਾਸਤ ਨੂੰ ਸੰਭਾਲਣ ਲਈ ਪ੍ਰੇਰਿਤ ਕੀਤਾ। ਨਾਟਕ ਵਿੱਚ ਅਰਸ਼ਦੀਪ ਕੌਰ, ਅਮਨਦੀਪ ਕੌਰ, ਗੁਰਵਿੰਦਰ ਸਿੰਘ, ਪ੍ਰਭਜੋਤ ਸਿੰਘ, ਜੈ ਕੁਮਾਰ, ਜਸਮੀਨ ਕੌਰ, ਰਮਨਪ੍ਰੀਤ ਕੌਰ, ਰਿਹਾਨ ਖ਼ਾਨ, ਖੁਸ਼ਪ੍ਰੀਤ ਕੌਰ, ਅਨੀਤਾ ਰਾਣੀ, ਬੀਰਬਲ, ਜਸਪ੍ਰੀਤ ਕੌਰ, ਕਿਰਨਦੀਪ ਕੌਰ, ਮੀਰਾ, ਪ੍ਰਭਜੋਤ ਸਿੰਘ ਅਤੇ ਦਿਨੇਸ਼ ਅਤੇ ਹੋਰ ਵਿਦਿਅਰਥੀਆਂ ਨੇ ਪ੍ਰਭਾਵਸ਼ਾਲੀ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਦੀ ਭਾਵਪੂਰਣ ਅਤੇ ਜੋਸ਼ੀਲੀ ਅਦਾਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਨਾਟਕ ਨੂੰ ਭਰਪੂਰ ਸਰਾਹਨਾ ਮਿਲੀ। ਸਮਾਗਮ ਦੇ ਅੰਤ ਵਿੱਚ ਆਯੋਜਕਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਪਹੁੰਚੇ ਹੋਏ ਸਮੂਹ ਮਹਿਮਾਨਾਂ, ਹਾਜ਼ਰ ਸਰਪੰਚਾਂ ਪੰਚਾਇਤਾਂ ਮੈਂਬਰ, ਐਸਐਮਸੀ ਮੈਂਬਰਾਂ ਅਤੇ ਹੋਰ ਮੋਹਤਵਾਰ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਦੇਸ਼ਭਗਤੀ ਦੀ ਭਾਵਨਾ ਨੂੰ ਰੰਗਮੰਚ ਰਾਹੀਂ ਪ੍ਰਫੁੱਲਤ ਕਰਨ ਦੇ ਸੰਦੇਸ਼ ਨਾਲ ਸਮਾਗਮ ਦਾ ਸਮਾਪਨ ਹੋਇਆ।

Punjabi Khabran


Recommended Posts