NOW
ਦੋਰਾਹਾ ਵਿਖੇ ਚਾਰ ਲੇਨ ਰੇਲਵੇ ਓਵਰ ਬ੍ਰਿਜ ਨਾਲ ਮਾਲਵਾ ਖੇਤਰ ਨੂੰ ਵੱਡੀ ਰਾਹਤ    ਮੋਗਾ ਵਿੱਚ ਸੀਬੀਐਸਈ ਪ੍ਰੀਖਿਆਵਾਂ ਸ਼ੁਰੂ, ਕੇਂਦਰਾਂ ਨੇੜੇ ਇਕੱਠ ‘ਤੇ ਪਾਬੰਦੀ    ਸੀਐਮ ਦਫ਼ਤਰ ਤੇ ਡੀਜੀਪੀ ਦੇ ਸਟੇਜ ਸਾਂਝੇ ਕਰਨ ‘ਤੇ ਕਾਂਗਰਸ ਦਾ ਐਤਰਾਜ਼    ਬਠਿੰਡਾ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ, ਪੰਜ ਗ੍ਰਿਫਤਾਰ    ਮੋਹਾਲੀ ‘ਚ ਸਕੂਲ ਅਤੇ ਫੋਰਟਿਸ ਹਸਪਤਾਲ ਨੂੰ ਬੰਬ ਧਮਕੀ    ਪ੍ਰਗਤੀਸ਼ੀਲ ਵਿਦਿਆਰਥੀਆਂ ਦੇ ਲਈ ਆਯੋਜਿਤ ਜੈਪੁਰ ਦਾ ਵਿੱਦਿਅਕ ਟੂਰ ਸਫਲਤਾਪੂਰਵਕ ਸੰਪੰਨ    ਨਾਟਕ 1675 ਦਾ ਸਫ਼ਲ ਮੰਚਨ ਦਰਸ਼ਕਾਂ ਨੂੰ ਭਾਵੁਕ ਕਰਦਿਆਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਸੱਦਾ ਦੇ ਗਿਆ     ਮੁੱਖ ਮੰਤਰੀ ਮਾਨ ਨੇ ਮਹਾਂ ਸ਼ਿਵਰਾਤਰੀ ਦੀਆਂ ਦਿਤੀਆਂ ਮੁਬਾਰਕਾਂ     ਸ਼ਿਵਰਾਤਰੀ ਮੌਕੇ ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧ    ਅਸ਼ੋਕ ਕੁਮਾਰ ਵਰਮਾ ਨੇ ਮੁਰਾਦਾਬਾਦ ਮੰਡਲ ਦੇ ਆਲਮਨਗਰ–ਰੋਜ਼ਾ ਰੇਲਖੰਡ ਦਾ ਵਿਸਤ੍ਰਿਤ ਨਿਰੀਖਣ ਕੀਤਾ   
ਸੀ-ਪਾਇਟ ਵਲੋਂ ਫੌਜੀ ਭਰਤੀ ਦੀ ਆਨਲਾਈਨ ਸਿਖਲਾਈ ਸ਼ੁਰੂ ਕਰਨ ਦਾ ਫੈਸਲਾ
May 13, 2020 00:00:00
Daily-Dharaledar-Online-News-Vie
Daily Dharaledar / Punjab

ਅੰਮ੍ਰਿਤਸਰ, -(ਦਲਜੀਤ ਸ਼ਰਮਾ)- ਡਾਇਰੈਕਟਰ ਜਨਰਲ, ਪੰਜਾਬ ਦੇ ਨੌਜਵਾਨਾਂ ਦਾ ਸਿਖਲਾਈ ਤੇ ਰੋਜ਼ਗਾਰ ਕੇਂਦਰ (ਸੀ-ਪਾਇਟ), ਕਪੂਰਥਲਾ ਨੇ ਦੱਸਿਆ ਕਿ ਕੋਵਿਡ 19 ਦੇ ਚੱਲਦੇ ਫੌਜ ਵਲੋਂ ਸਾਲ 2020-21 ਦੀਆਂ ਸਾਰੀਆਂ ਭਰਤੀ ਰੈਲੀਆਂ ਅਣਮਿੱਥੇ ਸਮੇਂ ਲਈ ਅੱਗੇ ਪਾ ਦਿੱਤੀਆਂ ਗਈਆਂ ਹਨ। ਇਸ ਮਗਰੋਂ ਜਦੋਂ ਵੀ ਫੌਜ ਵੱਲੋਂ ਭਰਤੀ ਰੈਲੀਆਂ ਦਾ ਐਲਾਨ ਹੋਇਆ, ਉਸ ਲਈ ਬਹੁਤ ਘੱਟ ਸਮਾਂ ਤਿਆਰੀ ਲਈ ਦਿੱਤਾ ਜਾਣਾ ਹੈ, ਸੋ ਅਸੀਂ ਪੰਜਾਬ ਦੇ ਉਹ ਨੌਜਵਾਨ ਜੋ ਫੌਜ ਵਿਚ ਭਰਤੀ ਹੋਣ ਦੀ ਇੱਛਾ ਰੱਖਦੇ ਹਨ, ਨੂੰ ਆਨਲਾਇਨ ਭਰਤੀ ਸਿਖਲਾਈ ਦੇਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਕਲਾਸਾਂ 15 ਮਈ ਤੋਂ ਦੋ ਮਹੀਨੇ ਲਈ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਭਰਤੀ ਦੇ ਯੋਗ ਹਨ ਅਤੇ ਭਰਤੀ ਹੋਣਾ ਚਾਹੁੰਦੇ ਹਨ ਉਹ ਆਪਣੇ ਨੇੜੇ ਦੇ ਸੀ-ਪਾਇਟ ਕੇਂਦਰ ਵਿਚ ਆਨਲਾਇਨ ਤਿਆਰੀ ਲਈ ਰਜਿਸਟਰੇਸ਼ਨ ਕਰਵਾ ਦੇਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਲਈ ਰਣੀਕੇ ਕੈਂਪ ਵਾਸਤੇ ਹਰਜੀਤ ਸਿੰਘ ਨਾਲ ਅਤੇ ਪੱਟੀ ਲਈ ਸੀਤਲ ਕੁਮਾਰ ਨਾਲ ਰਾਬਤਾ ਕਰ ਸਕਦੇ ਹਨ।

Daily Dharaledar Online News Views and Reviews

Related News