February 18, 2026
ਸ਼੍ਰੀ ਰਾਜੇਸ਼ ਕੁਮਾਰ ਪਾਂਡੇ ਨੇ ਉੱਤਰ ਰੇਲਵੇ ਦੇ ਮਹਾਂ ਪ੍ਰਬੰਧਕ ਵਜੋਂ ਸੰਭਾਲਿਆ ਕਾਰਜਭਾਰ
Satinder Mohan Singh / New Delhi
ਭਾਰਤੀ ਰੇਲਵੇ ਸਿਗਨਲ ਇੰਜੀਨੀਅਰਿੰਗ ਸਰਵਿਸ (IRSSE) ਦੀ 1989 ਬੈਚ ਦੇ ਸੀਨੀਅਰ ਅਧਿਕਾਰੀ ਸ਼੍ਰੀ ਰਾਜੇਸ਼ ਕੁਮਾਰ ਪਾਂਡੇ ਨੇ ਉੱਤਰ ਰੇਲਵੇ ਦੇ ਮਹਾਂ ਪ੍ਰਬੰਧਕ ਵਜੋਂ ਅਧਿਕਾਰਿਕ ਤੌਰ ’ਤੇ ਕਾਰਜਭਾਰ ਸੰਭਾਲ ਲਿਆ ਹੈ। ਗੋਰਖਪੁਰ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਸ਼੍ਰੀ ਪਾਂਡੇ ਨੇ ਇਲੈਕਟ੍ਰਾਨਿਕਸ ਵਿੱਚ ਬੀ.ਈ. ਕਰਨ ਤੋਂ ਬਾਅਦ ਆਈ.ਆਈ.ਟੀ. ਦਿੱਲੀ ਤੋਂ ਐਮ.ਟੈਕ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ ਭਾਰਤੀ ਰੇਲਵੇ ਵਿੱਚ ਸਹਾਇਕ ਸਿਗਨਲ ਅਤੇ ਟੈਲੀਕਾਮ ਇੰਜੀਨੀਅਰ ਵਜੋਂ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਕਈ ਮਹੱਤਵਪੂਰਨ ਅਹੁਦਿਆਂ ’ਤੇ ਸੇਵਾ ਨਿਭਾਈ। ਉਹ ਆਰ.ਡੀ.ਐਸ.ਓ. ਵਿੱਚ ਡਾਇਰੈਕਟਰ ਇੰਸਪੈਕਸ਼ਨ, ਪੂਰਬ ਮੱਧ ਰੇਲਵੇ ਵਿੱਚ ਡੀ.ਆਰ.ਐਮ. ਅਤੇ ਪੱਛਮੀ ਰੇਲਵੇ ਵਿੱਚ ਸੀਨੀਅਰ ਅਹੁਦਿਆਂ ’ਤੇ ਰਹਿ ਚੁੱਕੇ ਹਨ। ਉਨ੍ਹਾਂ ਨੇ ਪੂਰਬੀ ਸਮਰਪਿਤ ਮਾਲ ਗਲਿਆਰੇ ਅਤੇ ਦੇਸੀ ਟ੍ਰੇਨ ਸੁਰੱਖਿਆ ਪ੍ਰਣਾਲੀ ‘ਕਵਚ’ ਦੇ ਕਾਰਜਾਨਵੈਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਨਵੇਂ ਮਹਾਂ ਪ੍ਰਬੰਧਕ ਵਜੋਂ ਉਹ ਸੁਰੱਖਿਆ, ਸਮੇਂ ਦੀ ਪਾਬੰਦੀ, ਢਾਂਚਾਗਤ ਵਿਕਾਸ ਅਤੇ ਯਾਤਰੀ ਸੰਤੁਸ਼ਟੀ ਨੂੰ ਪ੍ਰਾਥਮਿਕਤਾ ਦੇਣਗੇ। ਉਨ੍ਹਾਂ ਦਾ ਮਾਰਗਦਰਸ਼ਕ ਮੰਤਵ ਹੈ — “ਦੇਸ਼ ਪਹਿਲਾਂ, ਯਾਤਰੀ ਪਹਿਲਾਂ, ਸਭ ਤੋਂ ਪਹਿਲਾਂ।”
Northern Railway