ਫ਼ਰੀਦਕੋਟ ’ਚ Asi 80 ਹਜ਼ਾਰ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ, ਪਹਿਲਾਂ ਵੀ ਲਏ ਸਨ 40 ਹਜ਼ਾਰ    ਸੰਗਰੂਰ ’ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਮਹਾਂ ਰੈਲੀ, ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ    ਵੋਟਾਂ ਕੰਮਾਂ ਦੇ ਆਧਾਰ ’ਤੇ ਮੰਗਾਂਗਾ, ਪਸੰਦ ਆਉਣ ਤਾਂ ਹੀ ਵੋਟ ਪਾਇਓ: ਕੁਲਜੀਤ ਰੰਧਾਵਾ    ਚੰਡੀਗੜ੍ਹ ’ਚ ‘ਆਪ’ ਦਾ ਪ੍ਰਦਰਸ਼ਨ, ਮਨੀਸ਼ ਸਿਸੋਦੀਆ ਤੇ ਹਰਪਾਲ ਚੀਮਾ ਹਿਰਾਸਤ ’ਚ    ਦਿੱਲੀ ਮੈਟਰੋ ਤੇ ਰੇਲ ਸੇਵਾਵਾਂ ਬੰਦ ਕਰਨ ਦਾ ਮਾਮਲਾ ਸੁਪਰੀਮ ਕੋਰਟ ਪਹੁੰਚਿਆ, ਅਧਿਕਾਰੀਆਂ ਖ਼ਿਲਾਫ਼ ਤੌਹੀਨ ਦੀ ਅਰਜ਼ੀ    ਰਾਹੁਲ ਗਾਂਧੀ ਦਾ ਬਿਆਨ: ‘ਗਿਆਨੇਸ਼ ਕੁਮਾਰ ਜਾਣਗੇ, ਫਿਰ ਲੋਕਤੰਤਰ ਦੀ ਮੁਰੰਮਤ ਸ਼ੁਰੂ ਹੋਵੇਗੀ’    ਹੋਲੋਗ੍ਰਾਮ ਤਕਨਾਲੋਜੀ ਰਾਹੀਂ ਸਟੇਜ ’ਤੇ ਪਰਤੇ ਸਿੱਧੂ ਮੂਸੇਵਾਲਾ, ਟੋਰਾਂਟੋ ’ਚ ਵਰਲਡ ਟੂਰ ਦੀ ਸ਼ੁਰੂਆਤ    ਮਨੀ ਲਾਂਡਰਿੰਗ ਮਾਮਲੇ ’ਚ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ    ਰਾਸ਼ਟਰਪਤੀ ਮੁਰਮੂ ਨਾਲ ਅੱਜ ਰਾਤ 8 ਵਜੇ ਮਿਲੇਗਾ ‘ਇੰਡੀਆ’ ਗੱਠਜੋੜ, ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ    ਦਿੱਲੀ ਯੂਨੀਵਰਸਿਟੀ ’ਚ ਔਰਤਾਂ ਦੀ ਸੁਰੱਖਿਆ ਲਈ ਆਡਿਟ ਦੇ ਹੁਕਮ, 12 ਅਕਤੂਬਰ ਤੱਕ ਰਿਪੋਰਟ ਮੰਗੀ   
ਚੰਡੀਗੜ੍ਹ ’ਚ ‘ਆਪ’ ਦਾ ਪ੍ਰਦਰਸ਼ਨ, ਮਨੀਸ਼ ਸਿਸੋਦੀਆ ਤੇ ਹਰਪਾਲ ਚੀਮਾ ਹਿਰਾਸਤ ’ਚ
October 10, 2026
Aam-Aadmi-Party-Punjab-News-Chan

ਚੰਡੀਗੜ੍ਹ ’ਚ ‘ਆਪ’ ਦਾ ਪ੍ਰਦਰਸ਼ਨ, ਮਨੀਸ਼ ਸਿਸੋਦੀਆ ਤੇ ਹਰਪਾਲ ਚੀਮਾ ਹਿਰਾਸਤ ’ਚ

Prabhsimran Singh / Chandigarh

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਚੰਡੀਗੜ੍ਹ ਦੇ ਸੈਕਟਰ-17 ਸਥਿਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਕਈ ‘ਆਪ’ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਚੰਡੀਗੜ੍ਹ ਪੁਲੀਸ ਨੇ ਪ੍ਰਦਰਸ਼ਨਕਾਰੀ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਸੈਕਟਰ-17 ਦੇ ਥਾਣੇ ਵਿੱਚ ਰੱਖਿਆ। ਮਨੀਸ਼ ਸਿਸੋਦੀਆ ਅਤੇ ਹਰਪਾਲ ਸਿੰਘ ਚੀਮਾ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸਆਈਆਰ) ’ਤੇ ਇਤਰਾਜ਼ ਜਤਾਉਂਦਿਆਂ ਦੋਸ਼ ਲਾਇਆ ਕਿ ਇਸ ਦੇ ਨਾਂ ’ਤੇ ਦੇਸ਼ ਭਰ ਵਿੱਚ 13 ਕਰੋੜ ਤੋਂ ਵੱਧ ਵੋਟਾਂ ਕੱਟੀਆਂ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਵੋਟਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Aam Aadmi Party Punjab News Chandigarh Protest Manish Sisodia Harpal Singh Cheema Gyanesh Kumar Election Commission Sir Voter List Revision Bjp


Recommended Posts