ਮਾਨਸਾ ’ਚ ਐਂਬੂਲੈਂਸ ਨਾ ਮਿਲਣ ’ਤੇ ਰੇਹੜੀ ’ਤੇ ਹਸਪਤਾਲ ਪਹੁੰਚਾਈ ਲਾਸ਼, ਸਿਹਤ ਸੇਵਾਵਾਂ ’ਤੇ ਉੱਠੇ ਸਵਾਲ    ਮਾਨਸਾ ’ਚ ਐਂਬੂਲੈਂਸ ਨਾ ਮਿਲਣ ’ਤੇ ਰੇਹੜੀ ’ਤੇ ਹਸਪਤਾਲ ਪਹੁੰਚਾਈ ਲਾਸ਼, ਸਿਹਤ ਸੇਵਾਵਾਂ ’ਤੇ ਉੱਠੇ ਸਵਾਲ    ਦਿਲਜੀਤ ਦੋਸਾਂਝ ਦੇ ਅਹਿਮਦਾਬਾਦ ਕੰਸਰਟ ’ਚ ਮੋਬਾਈਲ ਚੋਰੀ ਕਰਨ ਵਾਲੇ ਦਿੱਲੀ ਦੇ ਦੋ ਨੌਜਵਾਨ ਗ੍ਰਿਫ਼ਤਾਰ, 4.3 ਲੱਖ ਦੇ 11 ਫੋਨ ਬਰਾਮਦ    ਨੰਗਲ ਖਾਦ ਫੈਕਟਰੀ ਦੇ ਆਧੁਨਿਕੀਕਰਨ ਨੂੰ ਕੇਂਦਰ ਦੀ ਮਨਜ਼ੂਰੀ, ਸਾਲਾਨਾ ਉਤਪਾਦਨ ਸਮਰੱਥਾ 4.8 ਤੋਂ ਵਧ ਕੇ 12.7 ਲੱਖ ਮੀਟ੍ਰਿਕ ਟਨ ਹੋਵੇਗੀ    ਬਟਾਲਾ ਨੇੜੇ ਤੇਜ਼ ਰਫ਼ਤਾਰ ਕਾਰ ਨੇ ਸਕੂਲ ਵੈਨ ਨੂੰ ਮਾਰੀ ਟੱਕਰ, ਵੈਨ ਪਲਟੀ, 3 ਬੱਚੇ ਜ਼ਖ਼ਮੀ    ਪੰਜਾਬ ਸਰਕਾਰ ਦੀ ਨੌਜਵਾਨਾਂ ਲਈ ਵੱਡੀ ਪਹਿਲ, ‘ਕੌਣ ਬਣੇਗਾ ਕਰੋੜਪਤੀ’ ਦੀ ਤਰਜ਼ ’ਤੇ ਸ਼ੁਰੂ ਹੋਵੇਗਾ ‘ਪੰਜਾਬ ਦਾ ਕਰੋੜਪਤੀ’, ਜੇਤੂ ਨੂੰ ਮਿਲੇਗਾ 1 ਕਰੋੜ ਰੁਪਏ ਦਾ ਇਨਾਮ    ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਸੀਆਰਪੀਐੱਫ ਜਵਾਨਾਂ 'ਤੇ ਅੰਨ੍ਹੇਵਾਹ ਫਾਇਰਿੰਗ, 3 ਜਵਾਨ ਜ਼ਖ਼ਮੀ; 2 ਦੀ ਹਾਲਤ ਗੰਭੀਰ    ਮਹਿੰਗਾਈ ਦੀ ਮਾਰ ਵਿਚਾਲੇ ਦੁੱਧ ਹੋਇਆ ਮਹਿੰਗਾ, ਮਦਰ ਡੇਅਰੀ ਨੇ 4 ਰੁਪਏ ਪ੍ਰਤੀ ਲਿਟਰ ਤੱਕ ਵਧਾਈਆਂ ਕੀਮਤਾਂ    ਹਵਾ ਪ੍ਰਦੂਸ਼ਣ ਕਾਰਨ 2023 ਵਿੱਚ ਭਾਰਤ 'ਚ ਹੋਈਆਂ ਕਰੀਬ 20 ਲੱਖ ਮੌਤਾਂ, ਕਾਂਗਰਸ ਨੇ ਨਵੇਂ 'ਕਲੀਨ ਏਅਰ ਐਕਟ' ਦੀ ਕੀਤੀ ਮੰਗ    ਇੰਦੌਰ 'ਚ ਦਿਲਜੀਤ ਦੋਸਾਂਝ ਦੇ ਕੰਸਰਟ ਨੂੰ ਲੈ ਕੇ ਵਿਵਾਦ, 4 ਗੀਤ ਗਾਉਣ 'ਤੇ ਲੱਗੀ ਪਾਬੰਦੀ; ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ   
ਕੇਰਲ ਦੇ ਮੁਹੰਮਦ ਦਿਲੀਫ਼ ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ ਮਾਰਕਰ ਪੈੱਨ, ਗਿਨਿਜ਼ ਵਰਲਡ ਰਿਕਾਰਡ ’ਚ ਦਰਜ ਕਰਵਾਇਆ ਨਾਮ
November 28, 2026
Mohammed-Dilip-Kerala-India-Guin

ਕੇਰਲ ਦੇ ਮੁਹੰਮਦ ਦਿਲੀਫ਼ ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ ਮਾਰਕਰ ਪੈੱਨ, ਗਿਨਿਜ਼ ਵਰਲਡ ਰਿਕਾਰਡ ’ਚ ਦਰਜ ਕਰਵਾਇਆ ਨਾਮ

Prabhsimran Singh / Kerala

ਭਾਰਤ ਦੇ ਕੇਰਲ ਵਾਸੀ ਮੁਹੰਮਦ ਦਿਲੀਫ਼ ਨੇ ਦੁਨੀਆ ਦਾ ਸਭ ਤੋਂ ਵੱਡਾ ਮਾਰਕਰ ਪੈੱਨ ਤਿਆਰ ਕਰਕੇ ਗਿਨਿਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਦਿਲੀਫ਼ ਨੇ ਸਹਾਇਕਾਂ ਦੀ ਇੱਕ ਟੀਮ ਨਾਲ ਮਿਲ ਕੇ ਲਗਪਗ 9 ਫੁੱਟ ਲੰਬਾ ਅਤੇ 1 ਫੁੱਟ ਚੌੜਾ ਇਹ ਵਿਸ਼ਾਲ ਮਾਰਕਰ ਪੈੱਨ ਤਿਆਰ ਕੀਤਾ ਹੈ। ਗਿਨਿਜ਼ ਵਰਲਡ ਰਿਕਾਰਡ ਵੱਲੋਂ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵੀਡੀਓ ਵੀ ਸਾਂਝੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਸ ਵਿਸ਼ਾਲ ਮਾਰਕਰ ਪੈੱਨ ਨੂੰ ਬਣਾਉਣ ਲਈ ਪਲਾਸਟਿਕ ਦੀ ਵੱਡੀ ਪਾਈਪ ਦੀ ਵਰਤੋਂ ਕੀਤੀ ਗਈ ਹੈ, ਜਦਕਿ ਇਸ ਵਿੱਚ ਸਿਆਹੀ ਸਟੋਰ ਕਰਨ ਲਈ ਫੋਮ ਲਗਾਇਆ ਗਿਆ ਹੈ। ਗਿਨਿਜ਼ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਦਿਲੀਫ਼ ਅਤੇ ਉਨ੍ਹਾਂ ਦੇ ਸਹਾਇਕ ਇਸ ਮਾਰਕਰ ਨਾਲ ਬਲੈਕਬੋਰਡ ’ਤੇ 'India' ਸ਼ਬਦ ਲਿਖਦੇ ਦਿਖਾਈ ਦੇ ਰਹੇ ਹਨ। ਪੈੱਨ ਦਾ ਆਕਾਰ ਅਤੇ ਭਾਰ ਇੰਨਾ ਜ਼ਿਆਦਾ ਹੈ ਕਿ ਇਸ ਨੂੰ ਚੁੱਕਣ ਅਤੇ ਵਰਤਣ ਲਈ ਦੋ ਤੋਂ ਤਿੰਨ ਵਿਅਕਤੀਆਂ ਦੀ ਲੋੜ ਪੈਂਦੀ ਹੈ।ਦਿਲੀਫ਼ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਵਿਸ਼ਵ ਰਿਕਾਰਡ ਬਣਾਉਣ ਦਾ ਉਪਰਾਲਾ ਦੇਸ਼ ਦੀ ਨੌਜਵਾਨ ਪੀੜ੍ਹੀ ਵਿੱਚ ਸਾਖਰਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੁਨੀਆ ਦੇ ਸਭ ਤੋਂ ਵੱਡੇ ਮਾਰਕਰ ਪੈੱਨ ਦਾ ਰਿਕਾਰਡ ਜਾਪਾਨ ਦੀ ਸਟੇਸ਼ਨਰੀ ਕੰਪਨੀ 'ਜ਼ੈਬਰਾ' ਦੇ ਨਾਮ ਸੀ। ਕੰਪਨੀ ਨੇ ਸਾਲ 2017 ਵਿੱਚ ਟੋਕੀਓ ਵਿਖੇ 1.684 ਮੀਟਰ (5 ਫੁੱਟ 6.3 ਇੰਚ) ਲੰਬਾ ਅਤੇ 17.48 ਕਿਲੋਗ੍ਰਾਮ ਵਜ਼ਨੀ 'Hi-Mckee' ਮਾਰਕਰ ਪੈੱਨ ਤਿਆਰ ਕੀਤਾ ਸੀ। ਕੰਪਨੀ ਨੇ ਆਪਣੀ 120ਵੀਂ ਵਰ੍ਹੇਗੰਢ ਮੌਕੇ ਇਹ ਵਿਸ਼ਾਲ ਪੈੱਨ ਬਣਾਇਆ ਸੀ, ਜਿਸ ਨੂੰ ਗਿਨਿਜ਼ ਵਰਲਡ ਰਿਕਾਰਡ ਦੇ ਐਡਜੁਡੀਕੇਟਰ ਕਾਓਰੂ ਇਸ਼ੀਕਾਵਾ ਨੇ ਦੁਨੀਆ ਦਾ ਸਭ ਤੋਂ ਵੱਡਾ ਮਾਰਕਰ ਪੈੱਨ ਮੰਨਿਆ ਸੀ।ਇਸ ਰਿਕਾਰਡ ਨੂੰ ਤੋੜਨ ਲਈ ਨਵੇਂ ਮਾਰਕਰ ਪੈੱਨ ਦਾ ਆਕਾਰ ਮੂਲ ਪੈੱਨ ਨਾਲੋਂ ਘੱਟੋ-ਘੱਟ ਦਸ ਗੁਣਾ ਵੱਡਾ ਹੋਣਾ ਲਾਜ਼ਮੀ ਸੀ। ਜ਼ੈਬਰਾ ਕੰਪਨੀ ਨੇ ਇਸ ਨੂੰ ਅਸਲ ਪੈੱਨ ਨਾਲੋਂ 12 ਗੁਣਾ ਵੱਡਾ ਬਣਾਇਆ ਸੀ। ਇਸ ਨੂੰ ਤਿਆਰ ਕਰਨ ਵਿੱਚ ਤਿੰਨ ਮਹੀਨੇ ਲੱਗੇ ਸਨ ਅਤੇ ਇਸ ਵਿੱਚ 3.14 ਕਿਲੋਗ੍ਰਾਮ ਸਿਆਹੀ ਭਰਨ ਲਈ ਹੀ ਇੱਕ ਘੰਟੇ ਦਾ ਸਮਾਂ ਲੱਗਿਆ ਸੀ। ਹੁਣ ਮੁਹੰਮਦ ਦਿਲੀਫ਼ ਨੇ ਆਪਣੀ ਇਸ ਵਿਲੱਖਣ ਕੋਸ਼ਿਸ਼ ਨਾਲ ਜਾਪਾਨੀ ਕੰਪਨੀ ਦਾ ਰਿਕਾਰਡ ਤੋੜ ਕੇ ਇਹ ਖ਼ਿਤਾਬ ਭਾਰਤ ਦੇ ਨਾਮ ਕਰ ਦਿੱਤਾ ਹੈ।

Mohammed Dilip Kerala India Guinness World Records World s Largest Marker Pen Biggest Marker Pen Indian Record Holder Japan Zebra Company Hi Mckee Marker Literacy India News


Recommended Posts