NOW
ਨੌਜਵਾਨਾਂ ਲਈ ਪ੍ਰੇਰਣਾ ਦਾ ਸੰਦੇਸ਼ | ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸਮਾਜ ਸੇਵਾ ਲਈ ਸਿੱਖਿਆ ਦੀ ਵਰਤੋਂ ਕਰਨ ਦੀ ਅਪੀਲ     ਖੰਨਾ ਅਨਾਜ ਮੰਡੀ ‘ਚ ਕਣਕ ਖਰੀਦ ਦੀ ਸ਼ੁਰੂਆਤ | ਕਿਸਾਨਾਂ ਲਈ ਵੱਡੀ ਰਾਹਤ     ਸਮਾਵੇਸ਼ੀ ਸਿੱਖਿਆ ਵੱਲ ਵੱਡਾ ਕਦਮ | ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ‘career Cards’ ਲਾਂਚ     ਲੁਧਿਆਣਾ ਵਿੱਚ ਵਿਕਾਸ ਨੂੰ ਮਿਲੇਗੀ ਤੇਜ਼ੀ | ਐਨ.ਐਚ.ਏ.ਆਈ ਪ੍ਰੋਜੈਕਟਾਂ ‘ਤੇ ਮੰਤਰੀ ਸੰਜੀਵ ਅਰੋੜਾ ਦੇ ਸਖ਼ਤ ਨਿਰਦੇਸ਼     ਖੇਤੀ ਵਿੱਚ ਕ੍ਰਾਂਤੀਕਾਰੀ ਕਦਮ | ਪੀ.ਏ.ਯੂ ਲੁਧਿਆਣਾ ‘ਚ ਉੱਤਰੀ ਭਾਰਤ ਦੀ ਪਹਿਲੀ Central Pivot Irrigation System ਦਾ ਉਦਘਾਟਨ     ਕਿਸਾਨਾਂ ਲਈ ਵੱਡੀ ਖੁਸ਼ਖਬਰੀ | ਸਾਹਨੇਵਾਲ ਅਨਾਜ ਮੰਡੀ ‘ਚ ਆਧੁਨਿਕ ਸਟੀਲ ਸ਼ੈੱਡ ਦਾ ਉਦਘਾਟਨ    ਤੇਜਵੀਰ ਸਿੰਘ ਨੇ ਸੰਭਾਲਿਆ ਕੇਮਿਕਲਜ਼ ਅਤੇ ਪੈਟਰੋਕੈਮਿਕਲਜ਼ ਵਿਭਾਗ ਦੇ ਸਕੱਤਰ ਦਾ ਅਹੁਦਾ    ਸਾਹਨੇਵਾਲ ਅਨਾਜ ਮੰਡੀ ‘ਚ ਕਣਕ ਦੀ ਖਰੀਦ ਸ਼ੁਰੂ – ਮੰਤਰੀ ਮੁੰਡੀਆਂ ਨੇ ਦਿੱਤਾ ਕਿਸਾਨਾਂ ਨੂੰ ਭਰੋਸਾ    ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਨੇ ਬਣਾਇਆ ਸੂਬੇ ਨੂੰ ਨਿਵੇਸ਼ ਦਾ ਕੇਂਦਰ – ਮੰਤਰੀ ਸੰਜੀਵ ਅਰੋੜਾ    ਸਵੱਛਤਾ ਮੁਹਿੰਮ ਨੂੰ ਮਿਲੀ ਨਵੀਂ ਤਾਕਤ – ਸ਼ਾਸਤਰੀ ਭਵਨ ‘ਚ ਨੁੱਕੜ ਨਾਟਕ ਦਾ ਆਯੋਜਨ   
ਸਿੱਖਿਆ ਦਾ ਆਨੰਦ - ਉਤਰ ਕੋਰੋਨਾ ਕਾਲ ਤੇ ਰੋਜ਼ਗਾਰ
May 13, 2020 00:00:00
Daily-Dharaledar-Online-News-Vie
Daily Dharaledar / Punjab

ਕੋਰੋਨਾ ਨਾਲ ਨਿਪਟਣ ਤੋਂ ਬਾਅਦ ਜਦੋਂ ਜ਼ਿੰਦਗੀ ਸ਼ੁਰੂ ਹੋਵੇਗੀਸ ਉਦੋਂ ਬਹੁਤ ਸਾਰੀਆਂ ਪ੍ਰਾਥਮਿਕਤਾਵਾਂ ਬਦਲ ਚੁੱਕੀਆਂ ਹੋਣੀਆਂ। ਇੰਜੀਨੀਅਰਿੰਗ ਖੇਤਰ ਦੇ ਵਿਦਿਆਰਥੀਆਂ ਨੂੰ ਨਵੇਂ ਖੇਤਰਾਂ ਵਿਚ ਨੌਕਰੀਆਂ ਲੱਭਣ ਲਈ ਯਤਨਸ਼ੀਲ ਹੋਣਾ ਪੈਣਾ, ਕਿਉਂਕਿ ਬਹੁਤੀਆਂ ਕੰਪਨੀਆਂ ਘਾਟੇ -ਚ ਜਾਣ ਉਪਰੰਤ ਨਵੀਆਂ ਨੌਕਰੀਆਂ ਦੇਣ ਤੋਂ ਪਹਿਲਾਂ ਹੀ ਹੱਥ ਖਿੱਚ ਰਹੀਆਂ ਨੇ। ਉਹ ਪਹਿਲਾਂ ਹੋਈਆਂ ਕੈਂਪਸ ਪਲੇਸਮੈਂਟਾਂ ਵੀ ਕੈਂਸਲ ਕਰ ਰਹੀਆਂ ਹਨ। ਸਿਹਤ ਖੇਤਰ ਨੂੰ ਪਹਿਲਾਂ ਨਾਲੋਂ ਵੱਧ ਮਹੱਤਤਾ ਮਿਲਣੀ ਪੱਕੀ ਹੈ। ਨਵੇਂ ਕੋਰਸ ਸ਼ੁਰੂ ਹੋ ਸਕਦੇ ਹਨ, ਪਹਿਲਾਂ ਚੱਲ ਰਹੇ ਕੋਰਸਾਂ -ਚ ਸੀਟਾਂ ਦੀ ਗਿਣਤੀ ਵਧ ਸਕਦੀ ਹੈ। ਦਵਾਈਆਂ, ਸਾਬਣ, ਸੈਨੇਟਾਈਜ਼ਰ, ਮਾਸਕ, ਵੈਂਟੀਲੇਟਰ, ਪੈਰਾਸੀਟਾਮੋਲ, ਕੁਨੀਨ ਆਦਿ ਬਨਾਉਣ ਵਾਲੀਆਂ ਕੰਪਨੀਆਂ -ਚ ਕਾਮਿਆਂ ਦੀ ਮੰਗ ਵਧੇਗੀ। ਨਰਸਿੰਗ ਕੋਰਸਾਂ ਦੀ ਮੰਗ ਵਧਣ ਅਤੇ ਬਾਹਰਲੇ ਮੁਲਕਾਂ ਨੂੰ ਜਾਣਾ ਘਟਣ ਦੀ ਪੂਰੀ ਉਮੀਦ ਹੈ। ਆਨ ਲਾਈਨ ਸਮਾਨ ਵੇਚਣ ਵਾਲੀਆਂ ਕੰਪਨੀਆਂ, ਵੱਡੇ ਸ਼ਾਪਿੰਗ ਮਾਲ ਅਤੇ ਮਲਟੀਪਲੈਕਸ ਪਹਿਲਾਂ ਨਾਲੋਂ ਘੱਟ ਗਾਹਕ ਖਿੱਚਣਗੇ ਜਦ ਕਿ ਛੋਟੇ ਵਪਾਰੀਆਂ ਨੂੰ ਚੰਗਾ ਹੁੰਗਾਰਾ ਮਿਲ ਸਕਦਾ ਹੈ। ਮੰਦੀ ਆਉਣ ਨਾਲ ਸੁੰਦਰਤਾ ਸਮਾਨ ਦੀ ਵਿੱਕਰੀ ਅਤੇ ਬਿਊਟੀ ਪਾਰਲਰਾਂ ਦੇ ਗਾਹਕ ਘਟਣਗੇ, ਬਿਊਟੀ ਅਤੇ ਵੈੱਲਨੈੱਸ ਕੋਰਸਾਂ ਦੀ ਮੰਗ ਵੀ ਘਟ ਸਕਦੀ ਹੈ। ਹੋਮ ਡਲਿਵਰੀ ਦਾ ਚਲਣ ਵਧਣ ਨਾਲ ਗ਼ੈਰ ਸਿੱਖਿਅਤ ਕਾਮਿਆਂ ਨੂੰ ਅਸਥਾਈ ਰੁਜ਼ਗਾਰ ਮਿਲੇਗਾ, ਜਿਸ ਨਾਲ ਉਹ ਲੋਕ ਆਪਣਾ ਗੁਜ਼ਾਰਾ ਤੋਰਨ ਦਾ ਜੁਗਾੜ ਸੌਖਿਆਂ ਕਰ ਸਕਣਗੇ। ਅਦਾਇਗੀਆਂ, ਪੜ੍ਹਾਈ, ਮੀਟਿੰਗਾਂ ਅਤੇ ਹੋਰ ਕੰਮ ਆਨ-ਲਾਈਨ ਕਰਨ ਦਾ ਚਲਣ ਵਧੇਗਾ। ਇਸ ਨਾਲ ਸਮਾਰਟ ਫੋਨ, ਪਾਵਰ ਬੈਂਕ, ਲੈਪਟਾਪ, ਟੇਬਲਟ, ਕੰਪਿਊਟਰ-ਟੇਬਲ, ਡਾਟਾ ਕੇਬਲ ਆਦਿ ਇਲੈੱਕਟ੍ਰਾਨਿਕ ਸਮਾਨ ਦੀ ਪੈਦਾਵਾਰ, ਵਿੱਕਰੀ ਅਤੇ ਮੁਰੰਮਤ ਦੇ ਖੇਤਰ ਵਿਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਸਕਦੇ ਹਨ। ਕੰਪਿਊਟਰ ਖੇਤਰ ਨੂੰ ਸਭ ਤੋਂ ਵੱਡਾ ਹੁਲਾਰਾ ਮਿਲੇਗਾ। ਰੋਜ਼ਗਾਰ ਦੀ ਭਾਲ ਕਰ ਰਹੇ ਵਿਅਕਤੀ ਇਸ ਸਾਰੇ ਚਲਣ ਉੱਤੇ ਤਿੱਖੀ ਨਜ਼ਰ ਰੱਖਣ ਤਾਂ ਜੋ ਤਾਲਾਬੰਦੀ ਖੁਲ੍ਹਣ -ਤੇ ਜ਼ਿੰਦਗੀ ਦੀ ਗੱਡੀ ਸੌਖਿਆਂ ਪਟੜੀ -ਤੇ ਆ ਸਕੇ। ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ -ਚ ਲੱਗੇ ਨੌਜਵਾਨਾਂ ਨੂੰ ਇਹ ਮੌਕਾ ਪੂਰੀ ਤਰ੍ਹਾਂ ਆਪਣੀ ਤਿਆਰੀ -ਚ ਲਗਾ ਦੇਣਾ ਚਾਹੀਦਾ ਹੈ, ਕਿਉਂਕਿ ਕਾਰਪੋਰੇਟ ਕੰਪਨੀਆਂ ਤੋਂ ਖੁੰਝੇ ਦਿਮਾਗ਼ੀ ਨੌਜਵਾਨ ਹੁਣ ਸਰਕਾਰੀ ਖੇਤਰ -ਚ ਆਉਣ ਲਈ ਇਮਤਿਹਾਨ ਹੀ ਨਹੀਂ ਤਕੜੀ ਟੱਕਰ ਵੀ ਦੇਣਗੇ।

Daily Dharaledar Online News Views and Reviews

Related News