June 6, 2024
Daily Dharaledar Bureau / Chandigarh
ਬਾਲੀਵੁੱਡ ਅਭਿਨੇਤਰੀ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ CISF ਦੀ ਮਹਿਲਾ ਮੁਲਾਜ਼ਮ ਵੱਲੋਂ ਥੱਪੜ ਮਾਰ ਦਿੱਤਾ ਹੈ। ਅਦਾਕਾਰਾ ਨੇ ਇਹ ਦੋਸ਼ ਲਾਏ ਹਨ ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਥੱਪੜ ਮਾਰਨ ਵਾਲੀ ਮੁਲਾਜ਼ਮ ਦਾ ਨਾਂ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ।ਕੰਗਨਾ ਰਣੌਤ ਦੇ ਰਾਜਨੀਤਿਕ ਸਲਾਹਕਾਰ ਦੇ ਅਨੁਸਾਰ, ਚੰਡੀਗੜ੍ਹ ਏਅਰਪੋਰਟ ਦੇ ਅੰਦਰ ਇੱਕ CISF ਮਹਿਲਾ ਮੁਲਾਜ਼ਮ ਨੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ। । ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਦੇ ਖਿਲਾਫ ਬੋਲਣ 'ਤੇ ਸੀਆਈਐਸਐਫ ਗਾਰਡ ਕੰਗਨਾ ਰਣੌਤ ਤੋਂ ਨਾਰਾਜ਼ ਸੀ। ਦੱਸ ਦੇਈਏ ਕਿ ਮੰਡੀ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਕੰਗਨਾ ਰਣੌਤ ਅੱਜ ਦਿੱਲੀ ਲਈ ਰਵਾਨਾ ਹੋ ਗਈ ਹੈ। ਇਸੇ ਦੌਰਾਨ ਚੰਡੀਗੜ੍ਹ ਏਅਰਪੋਰਟ ਤੋਂ ਥੱਪੜ ਮਾਰਨ ਦੀ ਖ਼ਬਰ ਆਈ ਹੈ। ਕੰਗਨਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਉਹ ਸੰਸਦ ਜਾ ਰਹੀ ਹੈ। ਕੰਗਨਾ ਨੇ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਹੈ।
Powered by Froala Editor
Kangana Ranaut Was Slapped By A Female Cisf Employee At Chandigarh Airport