ਬੈਂਕ ਭਰਤੀ ਘੁਟਾਲੇ ਦਾ ਪਰਦਾਫਾਸ਼, ਸੀਜੀਐਸਟੀ ਇੰਸਪੈਕਟਰ ਸਮੇਤ ਚਾਰ ਗ੍ਰਿਫ਼ਤਾਰ
October 9, 2026
ਬੈਂਕ ਭਰਤੀ ਘੁਟਾਲੇ ਦਾ ਪਰਦਾਫਾਸ਼, ਸੀਜੀਐਸਟੀ ਇੰਸਪੈਕਟਰ ਸਮੇਤ ਚਾਰ ਗ੍ਰਿਫ਼ਤਾਰ
Prabhsimran Singh / India
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦਿੱਲੀ, ਬਿਹਾਰ, ਹਰਿਆਣਾ ਅਤੇ ਪੱਛਮੀ ਬੰਗਾਲ ਵਿੱਚ ਫੈਲੇ ਬੈਂਕ ਭਰਤੀ ਘੁਟਾਲੇ ਦਾ ਪਰਦਾਫਾਸ਼ ਕਰਦਿਆਂ ਸੀਜੀਐਸਟੀ ਇੰਸਪੈਕਟਰ ਸਮੇਤ ਚਾਰ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਬੈਂਕ ਭਰਤੀ ਦੀਆਂ ਲਿਖਤੀ ਪ੍ਰੀਖਿਆਵਾਂ ਅਤੇ ਇੰਟਰਵਿਊਆਂ ਦੌਰਾਨ ਉਮੀਦਵਾਰਾਂ ਦੀ ਥਾਂ ਨਕਲੀ ਉਮੀਦਵਾਰ ਬਿਠਾਉਂਦੇ ਸਨ। ਸੀਬੀਆਈ ਨੇ ਇਹ ਮਾਮਲਾ ਇੰਸਟੀਚਿਊਟ ਆਫ਼ ਬੈਂਕਿੰਗ ਪਰਸੋਨਲ ਸਿਲੈਕਸ਼ਨ (ਆਈਬੀਪੀਐਸ) ਦੀ ਸ਼ਿਕਾਇਤ ’ਤੇ ਦਰਜ ਕੀਤਾ ਸੀ। ਏਜੰਸੀ ਦੀ ਸਪੈਸ਼ਲ ਟਾਸਕ ਬ੍ਰਾਂਚ, ਮੁੰਬਈ ਨੇ ਕਈ ਰਾਜਾਂ ਵਿੱਚ ਛਾਪੇਮਾਰੀ ਕਰਕੇ ਇਹ ਗ੍ਰਿਫ਼ਤਾਰੀਆਂ ਕੀਤੀਆਂ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Cbi Bank Recruitment Scam Ibps Fake Candidates Cgst Inspector Recruitment Fraud Delhi Bihar Haryana West Bengal Investigation
Recommended Posts
Trending Stories
Hot News