NOW
🔵 ਦਰਿਆ ਹੀ ਪੰਜਾਬ ਦੀ ਪਛਾਣ — ਸੰਤ ਸੀਚੇਵਾਲ ਦੀ ਮੁਹਿੰਮ ਅੰਤਿਮ ਪੜਾਅ ‘ਚ 🔵 ਬੁੱਢੇ ਦਰਿਆ ਦੀ ਗੁਣਵੱਤਾ ‘ਚ ਸੁਧਾਰ, ਪਰ ਗੰਦਗੀ ਤੇ ਗੋਹੇ ਦੀ ਸਮੱਸਿਆ ਅਜੇ ਵੀ ਚੁਣੌਤੀ 📍 ਲੁਧਿਆਣਾ, 20 ਅਪ੍ਰੈਲ: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੁੱਢੇ ਦਰਿਆ ਨੂੰ ਪ੍ਰਦੂਸ਼ਣ-ਮੁਕਤ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਹੁਣ ਅੰਤਿਮ ਪੜਾਅ ਵੱਲ ਵੱਧ ਰਹੀ ਹੈ। ਪਾਣੀ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਦਰਜ ਹੋਇਆ ਹੈ, ਜਿੱਥੇ Tds 3500 ਤੋਂ ਘਟ ਕੇ 675 ਤੱਕ ਆ ਗਿਆ ਹੈ, ਪਰ ਦਰਿਆ ਵਿੱਚ ਗੋਹੇ ਦੇ ਜਾਣ ਅਤੇ ਗੰਦਗੀ ਦੇ ਬੋਰੇ ਸੁੱਟਣ ਦੀ ਸਮੱਸਿਆ ਅਜੇ ਵੀ ਬਰਕਰਾਰ ਹੈ। 👉 ਹੈਬੋਵਾਲ Etp ਪਲਾਂਟ ਦੀਆਂ 6 ਮੋਟਰਾਂ ਬੰਦ ਹੋਣ     ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਲਈ ਵਧੀ ਜਾਗਰੂਕਤਾ , ਰੋਜ਼ਾਨਾ 30 ਤੋਂ ਵੱਧ ਕੇ 400 ਸ਼ਿਕਾਇਤਾਂ!    ਪੰਜਾਬ ਦੇ ਲੋਕ ਆਪਣੇ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਹੋਏ, 30-35 ਤੋਂ ਵੱਧਕੇ 400 ਤੋਂ ਜ਼ਿਆਦਾ ਸ਼ਿਕਾਇਤਾਂ ਰੋਜ਼ਾਨਾ ਆਉਣ ਲੱਗੀਆਂ-ਪਦਮ ਸ਼੍ਰੀ ਜਤਿੰਦਰ ਸਿੰਘ ਸ਼ੰਟੀ    ਭਾਰਤ ਦਾ ਪਹਿਲਾ ਅਡਵਾਂਸਡ 3d ਸੈਮੀਕੰਡਕਟਰ ਯੂਨਿਟ ਓਡੀਸ਼ਾ ਵਿੱਚ -ਟੈਕਨੋਲੋਜੀ ਖੇਤਰ ਵਿੱਚ ਵੱਡੀ ਛਾਲ!    ਸੜਕਾਂ ਦੀ ਮੁਰੰਮਤ ਤੇਜ਼ ਕਰਨ ਲਈ ਵੱਡਾ ਫੈਸਲਾ    ਪੰਜਾਬ ਦੇ ਖੇਤਾਂ ਦੀ ਰੂਹ ਨੂੰ ਸਮਰਪਿਤ ਕਿਤਾਬ ਜਾਰੀ    ਗੁਰਲਾਲ ਘਨੌਰ ਨੇ ਰਾਜਪੁਰਾ ਤੋਂ ਖਾਨਪੁਰ-ਭੋਗਲਾਂ ਰਾਹੀਂ ਸੁਹਰੋਂ ਤੱਕ ਬਣਨ ਵਾਲੀ ਲਿੰਕ ਸੜਕ ਦਾ ਰੱਖਿਆ ਨੀਂਹ ਪੱਥਰ    ਡੀ.ਸੀ ਹਿਮਾਂਸ਼ੂ ਜੈਨ ਨੇ ਸ਼ਾਨਦਾਰ ਪ੍ਰਦਰਸ਼ਨ ਲਈ 8 ਬੈਂਕਾਂ ਦੇ ਅਧਿਕਾਰੀਆਂ ਦਾ ਕੀਤਾ ਸਨਮਾਨ*    ਬਿਹਾਰ ਦੇ ਨਵੇਂ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ 🙏    ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਹਾਦਸੇ ‘ਚ ਫ਼ੌਤ ਹੋਏ ਪੀ.ਆਰ.ਟੀ.ਸੀ. ਦੇ ਕੰਡਕਟਰ ਦੇ ਪਰਿਵਾਰ ਨੂੰ 40 ਲੱਖ ਬੀਮਾ ਰਾਸ਼ੀ ਦਾ ਚੈੱਕ ਭੇਟ    
ਰਵਨੀਤ ਬਿੱਟੂ ਨੇ ਟਵੀਟ ਕਰ ਕੇ ਰੇਲ ਮੰਤਰੀ ਨੂੰ ਸਟੇਸ਼ਨ ਦੀਆਂ ਦੱਸੀਆਂ ਖਾਮੀਆਂ, ਅਫਸਰਾਂ ਨੇ ਦਿੱਤਾ ਜਵਾਬ
May 13, 2020 00:00:00
Daily-Dharaledar-Online-News-Vie
Daily Dharaledar / Punjab

ਲੁਧਿਆਣਾ (ਗੌਤਮ) - ਕੋਰੋਨਾ ਸਮੇਂ ਲਾਕਡਾਊਨ ਦੌਰਾਨ ਰੇਲ ਵਿਭਾਗ ਵੱਲੋਂ ਸਪੈਸ਼ਲ ਲੇਬਰ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਵਿਭਾਗੀ ਜਾਣਕਾਰੀ ਮੁਤਾਬਕ ਰੇਲ ਵਿਭਾਗ ਵੱਲੋਂ ਹੁਣ ਤੱਕ ਕਰੀਬ 63 ਟਰੇਨਾਂ ਵੱਖ-ਵੱਖ ਸਟੇਸ਼ਨਾਂ ਤੋਂ ਰਵਾਨਾ ਕੀਤੀਆਂ ਗਈਆਂ ਹਨ। ਮੰਗਲਵਾਰ ਨੂੰ ਲੁਧਿਆਣਾ ਸਟੇਸ਼ਨ ਤੋਂ 7 ਟਰੇਨਾਂ ਰਵਾਨਾ ਕੀਤੀਆਂ ਗਈਆਂ, ਜਿਨ੍ਹਾਂ ਵਿਚ ਕਰੀਬ 7 ਹਜ਼ਾਰ ਤੋਂ ਜ਼ਿਆਦਾ ਯਾਤਰੀ ਰਵਾਨਾ ਹੋਏ। ਸਟੇਸ਼ਨ -ਤੇ ਰੇਲਵੇ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਐੱਮ. ਪੀ. ਰਵਨੀਤ ਬਿੱਟੂ ਨੇ ਸਟੇਸ਼ਨ -ਤੇ ਖਾਮੀਆਂ ਨੂੰ ਲੈ ਕੇ ਰੇਲ ਮੰਤਰੀ ਨੂੰ ਟਵੀਟ ਕਰ ਕੇ ਦੱਸਿਆ ਕਿ ਹਾਲਾਂਕਿ ਰੇਲਵੇ ਵਿਭਾਗ ਵੱਲੋਂ ਸੋਸ਼ਲ ਡਿਸਟੈਂਸ ਅਤੇ ਹੋਰਨਾਂ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਜਿਹਾ ਕੁੱਝ ਨਹੀਂ ਹੈ। ਰੇਲਵੇ ਦਾ ਕੋਈ ਵੀ ਅਫਸਰ ਮੌਕੇ -ਤੇ ਮੌਜੂਦ ਨਹੀਂ ਸੀ। ਸੁਰੱਖਿਆ ਬਲਾਂ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸੇ ਤਰ੍ਹਾਂ ਰੇਲਵੇ ਸਟੇਸ਼ਨ -ਤੇ ਲਾਏ ਐਕਸੀਲੇਟਰ ਅਤੇ ਲਿਫਟ ਵੀ ਕੰਮ ਨਹੀਂ ਕਰ ਰਹੇ। ਪੀਣ ਦੇ ਪਾਣੀ ਅਤੇ ਖਾਣ ਲਈ ਵੀ ਕੋਈ ਪ੍ਰਬੰਧ ਨਹੀਂ ਹੈ। ਰੇਲਵੇ ਵੱਲੋਂ ਆਪਣੀਆਂ ਖਾਮੀਆਂ ਲੁਕੋਣ ਲਈ ਕਿਸੇ ਨੂੰ ਵੀ ਸਟੇਸ਼ਨ -ਤੇ ਨਹੀਂ ਜਾਣ ਦਿੱਤਾ ਜਾ ਰਿਹਾ, ਜਦਕਿ 7 ਲੱਖ ਲੋਕ ਜਾਣ ਲਈ ਬੈਠੇ ਹਨ। ਦੂਜੇ ਪਾਸੇ ਐੱਮ. ਪੀ. ਦੇ ਟਵੀਟ ਦਾ ਨੋਟਿਸ ਲੈਂਦੇ ਹੋਏ ਸਟੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਐਕਸੀਲੇਟਰ ਅਤੇ ਲਿਫਟ ਰੇਲਵੇ ਸਟੇਸ਼ਨ -ਤੇ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਸਪੈਸ਼ਲ ਟਰੇਨਾਂ ਕਾਰਨ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤਾਂ ਲੋੜ ਦੇ ਹਿਸਾਬ ਨਾਲ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਦੋਂਕਿ ਵਿਭਾਗ ਵੱਲੋਂ ਹੋਰਨਾਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਪੈਸ਼ਲ ਟਰੇਨ ਹਰ ਰੋਜ਼ ਰਾਤ ਨੂੰ ਚੱਲੇਗੀ ਨਵੀਂ ਦਿੱਲੀ
ਰੇਲਵੇ ਵੱਲੋਂ ਚਲਾਈ ਗਈ ਸਪੈਸ਼ਲ ਏ. ਸੀ. ਟਰੇਨ 02425 ਅਤੇ 02426 ਰੋਜ਼ਾਨਾ ਨਵੀਂ ਦਿੱਲੀ ਤੋਂ 9 ਵੱਜ ਕੇ 10 ਮਿੰਟ -ਤੇ ਚੱਲੇਗੀ ਅਤੇ ਲੁਧਿਆਣਾ ਸਟੇਸ਼ਨ -ਤੇ 10 ਮਿੰਟ ਲਈ ਰੁਕੇਗੀ। ਟਰੇਨ ਰਾਤ 1 ਵੱਜ ਕੇ 6 ਮਿੰਟ -ਤੇ ਪੁੱਜੇਗੀ। 14 ਮਈ ਨੂੰ ਰਾਤ ਨੂੰ ਟਰੇਨ ਜੰਮੂ ਤੋਂ ਹੀ ਚੱਲੇਗੀ ਅਤੇ ਰਾਤ ਨੂੰ ਲੁਧਿਆਣਾ 12 ਵੱਜ ਕੇ 5 ਮਿੰਟ -ਤੇ ਪੁੱਜੇਗੀ। ਇਸ ਸਬੰਧੀ ਸਿਰਫ ਆਨਲਾਈਨ ਟਿਕਟ ਬੁਕਿੰਗ ਕਰਵਾਉਣ ਤੋਂ ਬਾਅਦ ਹੀ ਰੇਲਵੇ ਸਟੇਸ਼ਨ -ਤੇ ਐਂਟਰੀ ਕਰ ਸਕਣਗੇ।

Daily Dharaledar Online News Views and Reviews

Related News