NOW
ਪੰਜਾਬ ਕਾਂਗਰਸ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਸਰਕਾਰ ਘੇਰੀ    🔵 ਦਰਿਆ ਹੀ ਪੰਜਾਬ ਦੀ ਪਛਾਣ — ਸੰਤ ਸੀਚੇਵਾਲ ਦੀ ਮੁਹਿੰਮ ਅੰਤਿਮ ਪੜਾਅ ‘ਚ 🔵 ਬੁੱਢੇ ਦਰਿਆ ਦੀ ਗੁਣਵੱਤਾ ‘ਚ ਸੁਧਾਰ, ਪਰ ਗੰਦਗੀ ਤੇ ਗੋਹੇ ਦੀ ਸਮੱਸਿਆ ਅਜੇ ਵੀ ਚੁਣੌਤੀ 📍 ਲੁਧਿਆਣਾ, 20 ਅਪ੍ਰੈਲ: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੁੱਢੇ ਦਰਿਆ ਨੂੰ ਪ੍ਰਦੂਸ਼ਣ-ਮੁਕਤ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਹੁਣ ਅੰਤਿਮ ਪੜਾਅ ਵੱਲ ਵੱਧ ਰਹੀ ਹੈ। ਪਾਣੀ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਦਰਜ ਹੋਇਆ ਹੈ, ਜਿੱਥੇ Tds 3500 ਤੋਂ ਘਟ ਕੇ 675 ਤੱਕ ਆ ਗਿਆ ਹੈ, ਪਰ ਦਰਿਆ ਵਿੱਚ ਗੋਹੇ ਦੇ ਜਾਣ ਅਤੇ ਗੰਦਗੀ ਦੇ ਬੋਰੇ ਸੁੱਟਣ ਦੀ ਸਮੱਸਿਆ ਅਜੇ ਵੀ ਬਰਕਰਾਰ ਹੈ। 👉 ਹੈਬੋਵਾਲ Etp ਪਲਾਂਟ ਦੀਆਂ 6 ਮੋਟਰਾਂ ਬੰਦ ਹੋਣ     ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਲਈ ਵਧੀ ਜਾਗਰੂਕਤਾ , ਰੋਜ਼ਾਨਾ 30 ਤੋਂ ਵੱਧ ਕੇ 400 ਸ਼ਿਕਾਇਤਾਂ!    ਪੰਜਾਬ ਦੇ ਲੋਕ ਆਪਣੇ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਹੋਏ, 30-35 ਤੋਂ ਵੱਧਕੇ 400 ਤੋਂ ਜ਼ਿਆਦਾ ਸ਼ਿਕਾਇਤਾਂ ਰੋਜ਼ਾਨਾ ਆਉਣ ਲੱਗੀਆਂ-ਪਦਮ ਸ਼੍ਰੀ ਜਤਿੰਦਰ ਸਿੰਘ ਸ਼ੰਟੀ    ਭਾਰਤ ਦਾ ਪਹਿਲਾ ਅਡਵਾਂਸਡ 3d ਸੈਮੀਕੰਡਕਟਰ ਯੂਨਿਟ ਓਡੀਸ਼ਾ ਵਿੱਚ -ਟੈਕਨੋਲੋਜੀ ਖੇਤਰ ਵਿੱਚ ਵੱਡੀ ਛਾਲ!    ਸੜਕਾਂ ਦੀ ਮੁਰੰਮਤ ਤੇਜ਼ ਕਰਨ ਲਈ ਵੱਡਾ ਫੈਸਲਾ    ਪੰਜਾਬ ਦੇ ਖੇਤਾਂ ਦੀ ਰੂਹ ਨੂੰ ਸਮਰਪਿਤ ਕਿਤਾਬ ਜਾਰੀ    ਗੁਰਲਾਲ ਘਨੌਰ ਨੇ ਰਾਜਪੁਰਾ ਤੋਂ ਖਾਨਪੁਰ-ਭੋਗਲਾਂ ਰਾਹੀਂ ਸੁਹਰੋਂ ਤੱਕ ਬਣਨ ਵਾਲੀ ਲਿੰਕ ਸੜਕ ਦਾ ਰੱਖਿਆ ਨੀਂਹ ਪੱਥਰ    ਡੀ.ਸੀ ਹਿਮਾਂਸ਼ੂ ਜੈਨ ਨੇ ਸ਼ਾਨਦਾਰ ਪ੍ਰਦਰਸ਼ਨ ਲਈ 8 ਬੈਂਕਾਂ ਦੇ ਅਧਿਕਾਰੀਆਂ ਦਾ ਕੀਤਾ ਸਨਮਾਨ*    ਬਿਹਾਰ ਦੇ ਨਵੇਂ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ 🙏   
ਪੰਜਾਬ ਕਾਂਗਰਸ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਸਰਕਾਰ ਘੇਰੀ
April 20, 2026 15:42:51
Punjab-Congress-

ਨਰੂਲਾ / Chandigarh

ਚੰਡੀਗੜ੍ਹ: ਪੰਜਾਬ ਦੇ ਲੋਕ ਮੁੱਦਿਆਂ ਨੂੰ ਉਭਾਰਦੇ ਹੋਏ ਅੱਜ Punjab Congress Bhawan, Chandigarh ਵਿਖੇ ਕਾਂਗਰਸ ਪਾਰਟੀ ਵੱਲੋਂ ਇੱਕ ਮਹੱਤਵਪੂਰਨ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ Amrinder Singh Raja Warring (ਪ੍ਰਧਾਨ, ਪੰਜਾਬ ਕਾਂਗਰਸ), Sukhjinder Singh Randhawa (ਸਾਬਕਾ ਉਪ ਮੁੱਖ ਮੰਤਰੀ, ਪੰਜਾਬ) ਸਮੇਤ ਕਈ ਸੀਨੀਅਰ ਆਗੂ ਮੌਜੂਦ ਰਹੇ। ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਆਗੂਆਂ ਨੇ ਪੰਜਾਬ ਵਿੱਚ ਵਧ ਰਹੀ ਅਪਰਾਧਿਕ ਗਤੀਵਿਧੀਆਂ ਅਤੇ ਖਰਾਬ ਹੋ ਰਹੀ ਕਾਨੂੰਨ-ਵਿਵਸਥਾ ‘ਤੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਨਾਕਾਮ ਰਹੀ ਹੈ ਅਤੇ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਹਟਾ ਕੇ ਰਾਜਨੀਤਿਕ ਲਾਭ ਲੈ ਰਹੀ ਹੈ। ਆਗੂਆਂ ਨੇ ਭਾਜਪਾ ਅਤੇ ਰਾਜ ਦੀ “ਝਾੜੂ” ਸਰਕਾਰ ਦੀਆਂ ਨੀਤੀਆਂ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਇਹ ਨੀਤੀਆਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਹੋਰ ਵਧਾ ਰਹੀਆਂ ਹਨ। ਕਾਂਗਰਸ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਪਾਰਟੀ ਲੋਕਾਂ ਦੇ ਹੱਕਾਂ ਲਈ ਸੜਕਾਂ ‘ਤੇ ਉਤਰ ਕੇ ਸੰਘਰਸ਼ ਕਰੇਗੀ। ਕਾਂਗਰਸ ਆਗੂਆਂ ਨੇ ਮੀਡੀਆ ਰਾਹੀਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਵਚਨ ਦਿੰਦਿਆਂ ਕਿਹਾ ਕਿ ਉਹ ਹਰ ਮੰਚ ‘ਤੇ ਪੰਜਾਬ ਦੇ ਹੱਕਾਂ ਲਈ ਲੜਦੇ ਰਹਿਣਗੇ। #PunjabCongress #Chandigarh #RajaWarring #SukhjinderRandhawa #PunjabPolitics #LawAndOrder #PunjabNews #CongressPressConference #AAPPunjab #BJP #PunjabIssues #Sanour #Patiala #PoliticalNews #BreakingNews #PunjabUpdates #HarinderPalSingh #HarryMann

Punjab Congress

Related News