October 4, 2026
ਗੋਇੰਦਵਾਲ ਸਾਹਿਬ ’ਚ ਕਾਰੋਬਾਰੀ ਦੇ ਘਰ ਬਾਹਰ ਚੱਲੀਆਂ ਗੋਲੀਆਂ, 1 ਕਰੋੜ ਦੀ ਫਿਰੌਤੀ ਮੰਗਣ ਦਾ ਦੋਸ਼
Prabhsimran Singh / Goindwal
ਗੋਇੰਦਵਾਲ ਸਾਹਿਬ ਦੇ ਇਮੀਗ੍ਰੇਸ਼ਨ ਕਾਰੋਬਾਰੀ ਰਾਜਵਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਫਿਰੌਤੀ ਦੀ ਮੰਗ ਨੂੰ ਲੈ ਕੇ ਉਸ ਨੂੰ ਗੈਂਗਸਟਰਾਂ ਵੱਲੋਂ ਤੀਜੀ ਵਾਰ ਧਮਕੀ ਦਿੱਤੀ ਗਈ ਹੈ। ਰਾਜਵਿੰਦਰ ਮੁਤਾਬਕ ਬੀਤੀ ਰਾਤ ਉਸ ਦੇ ਦਫ਼ਤਰ ਦੇ ਫ਼ੋਨ ਨੰਬਰ ’ਤੇ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਗਈ, ਜਿਸ ਤੋਂ ਬਾਅਦ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਉਸ ਦੇ ਘਰ ਬਾਹਰ ਗੋਲੀਆਂ ਚਲਾਈਆਂ। ਪੀੜਤ ਨੇ ਦੱਸਿਆ ਕਿ ਗੋਲੀਆਂ ਚਲਾਉਂਦੇ ਸਮੇਂ ਮੁਲਜ਼ਮਾਂ ਵੱਲੋਂ ਮੋਬਾਈਲ ਫ਼ੋਨ ’ਤੇ ਵੀਡੀਓ ਵੀ ਬਣਾਈ ਗਈ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ। ਰਾਜਵਿੰਦਰ ਨੇ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਮਿਲੀ ਧਮਕੀ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਵਿੱਚ ਸ਼ਿਕਾਇਤ ਦਿੱਤੀ ਗਈ ਸੀ, ਪਰ ਉਸ ਦੀ ਦਰਖ਼ਾਸਤ ’ਤੇ ਕੋਈ ਕਾਰਵਾਈ ਨਹੀਂ ਹੋਈ। ਉਸ ਨੇ ਕਥਿਤ ਤੌਰ ’ਤੇ ਮੁਨਸ਼ੀ ’ਤੇ ਦਰਖ਼ਾਸਤ ਖ਼ੁਰਦ-ਬੁਰਦ ਕਰਨ ਦਾ ਦੋਸ਼ ਵੀ ਲਾਇਆ। ਰਾਤ ਦੀ ਘਟਨਾ ਤੋਂ ਬਾਅਦ 112 ’ਤੇ ਸੂਚਨਾ ਦਿੱਤੀ ਗਈ, ਪਰ ਪੀੜਤ ਮੁਤਾਬਕ ਪੁਲੀਸ ਦੇ ਮੌਕੇ ’ਤੇ ਨਾ ਪਹੁੰਚਣ ਕਾਰਨ ਪਰਿਵਾਰ ਡਰ ਦੇ ਮਾਹੌਲ ਵਿੱਚ ਹੈ।
Goindwal Sahib News Firing News Extortion News Punjab Crime News Rajwinder Singh Gangster Threat Tarn Taran News Punjab Police Crime News Firing Case