ਸਾਹਨੀ ਦੀ ਅਪੀਲ ’ਤੇ ਦਿਲਜੀਤ ਦੋਸਾਂਝ ਨੇ ਬਦਲੀ ਦਿੱਲੀ ਕੰਸਰਟ ਦੀ ਤਾਰੀਖ, ਹੁਣ 30 ਅਕਤੂਬਰ ਨੂੰ ਹੋਵੇਗਾ ਸ਼ੋਅ    ਲੁਧਿਆਣਾ ਦੇ ਡੇਹਲੋਂ ’ਚ 11 ਮਹੀਨੇ ਦੀ ਬੱਚੀ ਨਾਲ ਕਥਿਤ ਜਿਨਸੀ ਸ਼ੋਸ਼ਣ, ਮੁਲਜ਼ਮ ਫ਼ਰਾਰ    ਸੁਪਰੀਮ ਕੋਰਟ ਦੇ ਸਖ਼ਤ ਨਿਰਦੇਸ਼: ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਗੈਰ-ਕਾਨੂੰਨੀ ਹਿਰਾਸਤ ’ਚ ਨਾ ਲਿਆ ਜਾਵੇ    ਪੰਜਾਬ ’ਚ ਮੀਂਹ ਨੇ ਵਿਗਾੜੇ ਝੋਨੇ ਦੀ ਖ਼ਰੀਦ ਦੇ ਪ੍ਰਬੰਧ, ਫ਼ਾਜ਼ਿਲਕਾ ਮੰਡੀ ’ਚ ਫ਼ਸਲ ਪਾਣੀ ’ਚ ਤੈਰੀ    ਪਰਗਟ ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ, ਕਿਹਾ- ਸਾਫ਼-ਸੁਥਰੀ ਤੇ ਅਸੂਲਾਂ ਦੀ ਸਿਆਸਤ ਕਰਾਂਗਾ    ਜੈਸਮੀਨ ਸੈਂਡਲਾਸ ਨੇ Lgbtq+ ਭਾਈਚਾਰੇ ਦੇ ਹੱਕਾਂ ਦੀ ਕੀਤੀ ਹਮਾਇਤ, ਕਿਹਾ—‘ਪਿਆਰ ਕਰ ਲੈਣ ਦਿਓ’    ਸੁਪਰੀਮ ਕੋਰਟ ਦੇ ਹੁਕਮ: ਮੈਟਰੋ, ਇੰਟਰਨੈੱਟ ਤੇ ਬੈਰੀਕੇਡਾਂ ਬਾਰੇ ਵੱਡੇ ਨਿਰਦੇਸ਼    ਧਰੁਵ ਰਾਠੀ ਦਾ ਵੱਡਾ ਦੋਸ਼, ਕਿਹਾ- ਗ੍ਰਿਫ਼ਤਾਰੀ ਨਹੀਂ, ਮੇਰਾ ਅਗਵਾ ਕੀਤਾ ਗਿਆ    ਬੰਗਲਾ ਸਾਹਿਬ ਵਿਖੇ ਪੁਲੀਸ ਕਾਰਵਾਈ ’ਤੇ ਭੜਕੀ ‘ਆਪ’, ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ    ਮਹੇੜੂ ਦੇ ਪੀਜੀ ’ਚੋਂ Lpu ਦੇ 21 ਸਾਲਾ ਵਿਦਿਆਰਥੀ ਦੀ ਲਾਸ਼ ਮਿਲੀ, ਪੁਲੀਸ ਜਾਂਚ ਜਾਰੀ   
ਬਹਿਰੀਨ ਵਾਲੀ ਬੀਬੀ ਮਾਮਲਾ: ਸਰਾਵਾਂ ਦੇ ਰਿਕਾਰਡ ਨਾਲ ਛੇੜਛਾੜ ਦਾ Sgpc ਜਾਂਚ ’ਚ ਖ਼ੁਲਾਸਾ, ਕਈ ਮੁਲਾਜ਼ਮਾਂ ’ਤੇ ਹੋਵੇਗੀ ਕਾਰਵਾਈ
October 6, 2026
Bahrain-Woman-Case-Sgpc-Harjinde

ਬਹਿਰੀਨ ਵਾਲੀ ਬੀਬੀ ਮਾਮਲਾ: ਸਰਾਵਾਂ ਦੇ ਰਿਕਾਰਡ ਨਾਲ ਛੇੜਛਾੜ ਦਾ Sgpc ਜਾਂਚ ’ਚ ਖ਼ੁਲਾਸਾ, ਕਈ ਮੁਲਾਜ਼ਮਾਂ ’ਤੇ ਹੋਵੇਗੀ ਕਾਰਵਾਈ

Prabhsimran Singh / Punjab

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਮੁਢਲੀ ਜਾਂਚ ਵਿੱਚ ਬਹਿਰੀਨ ਵਾਲੀ ਬੀਬੀ ਮਾਮਲੇ ਸਬੰਧੀ ਗੁਰਦੁਆਰਿਆਂ ਦੀਆਂ ਸਰਾਵਾਂ ਦੇ ਰਿਕਾਰਡ ਨਾਲ ਛੇੜਛਾੜ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਜਾਂਚ ਕਮੇਟੀ ਦੀ ਮੁਢਲੀ ਰਿਪੋਰਟ ਮਿਲ ਗਈ ਹੈ ਅਤੇ ਅੰਤਿਮ ਰਿਪੋਰਟ ਅਗਲੇ ਦਿਨਾਂ ਵਿੱਚ ਆਵੇਗੀ। ਧਾਮੀ ਨੇ ਮੀਡੀਆ ਸਾਹਮਣੇ ਸਰਾਵਾਂ ਦੇ ਰਜਿਸਟਰ ਪੇਸ਼ ਕਰਦਿਆਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਰਾਵਾਂ ਵਿੱਚ ਬੀਬੀ ਦੇ ਨਾਮ ’ਤੇ ਲਗਪਗ 7, ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਵਿੱਚ 8 ਅਤੇ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਨਾਲ ਸਬੰਧਿਤ 1 ਐਂਟਰੀ ਦਰਜ ਹੈ। ਉਨ੍ਹਾਂ ਕਿਹਾ ਕਿ ਕੁਝ ਐਂਟਰੀਆਂ ਨਿਰਧਾਰਿਤ ਤਰੀਕਾਂ ਤੋਂ ਬਾਅਦ ਦਰਜ ਕੀਤੀਆਂ ਗਈਆਂ ਅਤੇ ਸੀਰੀਅਲ ਨੰਬਰਾਂ ਵਿੱਚ ਵੀ ਬਦਲਾਅ ਕੀਤਾ ਗਿਆ। ਧਾਮੀ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਰਾਵਾਂ ਦੇ ਇੰਚਾਰਜ ਅਮਰੀਕ ਸਿੰਘ ਸਮੇਤ ਕੁਝ ਹੋਰ ਮੁਲਾਜ਼ਮਾਂ ਅਤੇ ਉੱਚ ਅਧਿਕਾਰੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਸਬੰਧਿਤ ਮੁਲਾਜ਼ਮ ਦੀ ਲਿਖਾਈ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਅੱਜ ਸ਼ਾਮ ਤੱਕ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੀਬੀ ਨੇ ਸਿਹਤ ਸਬੰਧੀ ਮਦਦ ਲਈ SGPC ਨੂੰ ਅਰਜ਼ੀ ਦਿੱਤੀ ਸੀ, ਜਿਸ ’ਤੇ ਅੰਤਰਿੰਗ ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਉਸ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ। ਧਾਮੀ ਨੇ ਕਿਹਾ ਕਿ SGPC ਵੱਲੋਂ ਉਸ ਨੂੰ ਵਾਹਨ ਜਾਂ ਡਰਾਈਵਰ ਸਮੇਤ VIP ਟਰੀਟਮੈਂਟ ਦਿੱਤੇ ਜਾਣ ਦਾ ਕੋਈ ਰਿਕਾਰਡ ਨਹੀਂ ਹੈ। SGPC ਪ੍ਰਧਾਨ ਨੇ ਮੁੜ ਇਸ ਮਾਮਲੇ ਦੀ CBI ਜਾਂਚ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਪੁਲੀਸ ਜਾਂਚ ਨੂੰ ਸੋਸ਼ਲ ਮੀਡੀਆ ਟਰਾਇਲ ਬਣਾਇਆ ਜਾ ਰਿਹਾ ਹੈ ਅਤੇ ਸਿੱਖ ਸੰਸਥਾ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਖ਼ਿਲਾਫ਼ ਕੋਈ ਦੋਸ਼ ਸਾਬਤ ਹੁੰਦਾ ਹੈ ਤਾਂ ਉਹ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।

Bahrain Woman Case Sgpc Harjinder Singh Dhami Sgpc Investigation Gurdwara Sarai Amritsar News Anandpur Sahib Punjab News Cbi Probe Sikh Institutions Latest Punjab News


Recommended Posts