ਵਿਰੋਧੀ ਧਿਰ ਇਕਜੁੱਟ ਹੋ ਕੇ ਲੜੇਗੀ, ਦੇਸ਼ ’ਚ ਲੋਕਤੰਤਰ ਮੁੜ ਬਹਾਲ ਕਰਵਾਵਾਂਗੇ: ਰਾਹੁਲ ਗਾਂਧੀ    Cm ਭਗਵੰਤ ਮਾਨ ਦੇ ਸਾਬਕਾ Osd ਮਨਜੀਤ ਸਿੰਘ ਸਿੱਧੂ ਨੇ ਫੜਿਆ ਕਾਂਗਰਸ ਦਾ ਪੱਲਾ    ਫ਼ਰੀਦਕੋਟ ’ਚ ਜਾਇਦਾਦ ਦੇ ਵਿਵਾਦ ਨੇ ਧਾਰਿਆ ਦਰਦਨਾਕ ਰੂਪ, ਸਾਬਕਾ ਫ਼ੌਜੀ ਤੇ ਪੁੱਤਰ ਦੀ ਮੌਤ    ਪਟਿਆਲਾ ਦੀ ਢਿੱਲੋਂ ਕਲੋਨੀ ਵਿੱਚ 50 ਲੱਖ ਦੀ ਲਾਗਤ ਨਾਲ ਬਣੇਗੀ ਸੜਕ, ਵਿਧਾਇਕ ਕੋਹਲੀ ਤੇ ਮੇਅਰ ਗੋਗੀਆ ਨੇ ਕੀਤਾ ਉਦਘਾਟਨ    ਪਰਵਿੰਦਰ ਸਿੰਘ ਝੋਟਾ ਦੇ ਕਤਲ ਮਗਰੋਂ Cm ਮਾਨ ਐਕਸ਼ਨ ਮੋਡ 'ਚ, ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਕਰਨਗੇ ਮੀਟਿੰਗ    ਮਾਨਸਾ ’ਚ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ    ਪੰਜਾਬ ਦੀ ਅੰਤਿਮ ਵੋਟਰ ਸੂਚੀ ਜਾਰੀ, ਸੂਬੇ ’ਚ 2.01 ਕਰੋੜ ਵੋਟਰ ਦਰਜ    ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਰਾਹਤ, Cbi ਦੀ ਜ਼ਬਰੀ ਕਾਰਵਾਈ ’ਤੇ ਰੋਕ    ਪੰਜਾਬ ਦੇ 7.5 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ Da ਬਕਾਏ ਦਾ ਮਾਮਲਾ: ਹਾਈ ਕੋਰਟ ਵੱਲੋਂ ਸਰਕਾਰ ਨੂੰ ਅਪਰਾਧਿਕ ਮਾਣਹਾਨੀ ਦਾ ਨੋਟਿਸ    ਗੁਰਦੁਆਰਾ ਬੰਗਲਾ ਸਾਹਿਬ ਮਾਮਲੇ ’ਚ ਕੇਜਰੀਵਾਲ ਤੇ ‘ਆਪ’ ਆਗੂਆਂ ਖ਼ਿਲਾਫ਼ Fir ਦਰਜ   
ਅਮਰਜੀਤ ਸਿੰਘ ਚਾਵਲਾ ਮਾਮਲਾ: Sgpc ਦੇ ਮੁੱਖ ਸਕੱਤਰ ਦੇ Osd ਤੋਂ 4 ਘੰਟੇ ਪੁੱਛਗਿੱਛ
October 6, 2026
Amarjit-Singh-Chawla-Sgpc-Sri-An

ਅਮਰਜੀਤ ਸਿੰਘ ਚਾਵਲਾ ਮਾਮਲਾ: Sgpc ਦੇ ਮੁੱਖ ਸਕੱਤਰ ਦੇ Osd ਤੋਂ 4 ਘੰਟੇ ਪੁੱਛਗਿੱਛ

Prabhsimran Singh / Punjab

ਸ੍ਰੀ ਆਨੰਦਪੁਰ ਸਾਹਿਬ ਪੁਲੀਸ ਵੱਲੋਂ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਇਸੇ ਤਹਿਤ ਪੁਲੀਸ ਨੇ SGPC ਦੇ ਮੁੱਖ ਸਕੱਤਰ ਕੁਲਵੰਤ ਸਿੰਘ ਦੇ OSD ਸਤਬੀਰ ਸਿੰਘ ਤੋਂ ਕਰੀਬ ਚਾਰ ਘੰਟੇ ਪੁੱਛਗਿੱਛ ਕੀਤੀ। DSP ਸ੍ਰੀ ਆਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਚਾਵਲਾ ਖ਼ਿਲਾਫ਼ 21 ਅਗਸਤ 2026 ਨੂੰ FIR ਨੰਬਰ 149 ਦਰਜ ਕੀਤੀ ਗਈ ਸੀ। ਪੁਲੀਸ ਵੱਲੋਂ ਸਰਾਵਾਂ ਵਿੱਚ ਸ਼ਰਧਾਲੂਆਂ ਦੀ ਐਂਟਰੀ, ਠਹਿਰਨ ਦੇ ਨਿਯਮਾਂ ਅਤੇ ਰਿਕਾਰਡ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲੀਸ ਨੇ ਸ਼ਿਕਾਇਤਕਰਤਾ ਦੇ ਸਰਾਵਾਂ ਵਿੱਚ ਠਹਿਰਨ ਨਾਲ ਸਬੰਧਤ SGPC ਰਿਕਾਰਡ ਹਾਸਲ ਕਰਨ ਲਈ ਕਮੇਟੀ ਨੂੰ ਪੱਤਰ ਵੀ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕੁਝ ਮੁਲਾਜ਼ਮਾਂ, ਸ਼ਿਕਾਇਤਕਰਤਾ ਵੱਲੋਂ ਨਾਮਜ਼ਦ ਵਿਅਕਤੀਆਂ ਅਤੇ ਮੁੱਖ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। DSP ਮੁਤਾਬਕ ਪੁਲੀਸ ਇਹ ਵੀ ਜਾਂਚ ਕਰ ਰਹੀ ਹੈ ਕਿ ਮਾਮਲੇ ਵਿੱਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਜਾਂ ਸਾਜ਼ਿਸ਼ ਤਾਂ ਨਹੀਂ। ਉਨ੍ਹਾਂ ਕਿਹਾ ਕਿ ਸਾਰੇ ਤੱਥਾਂ ਦੀ ਤਸਦੀਕ ਤੋਂ ਬਾਅਦ ਚਲਾਨ ਜਲਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Amarjit Singh Chawla Sgpc Sri Anandpur Sahib Sexual Harassment Case Punjab Police Satbir Singh Kulwant Singh Takht Sri Kesgarh Sahib Police Investigation Punjab News


Recommended Posts