October 11, 2026
ਜੈਸਮੀਨ ਸੈਂਡਲਾਸ ਨੇ Lgbtq+ ਭਾਈਚਾਰੇ ਦੇ ਹੱਕਾਂ ਦੀ ਕੀਤੀ ਹਮਾਇਤ, ਕਿਹਾ—‘ਪਿਆਰ ਕਰ ਲੈਣ ਦਿਓ’
Prabhsimran Singh / Mohali
ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਨੇ ਆਪਣੇ ‘ਦਿ ਡਰੀਮ ਗਰਲ ਇੰਡੀਆ ਟੂਰ’ ਦੌਰਾਨ ਮੁਹਾਲੀ ਵਿੱਚ ਹੋਏ ਲਾਈਵ ਕੰਸਰਟ ਵਿੱਚ LGBTQ+ ਭਾਈਚਾਰੇ ਦੇ ਹੱਕਾਂ ਅਤੇ ਸਨਮਾਨ ਦੀ ਖੁੱਲ੍ਹ ਕੇ ਹਮਾਇਤ ਕੀਤੀ। ਸਟੇਜ ’ਤੇ ਰੇਨਬੋ ਦੁਪੱਟਾ ਪਹਿਨ ਕੇ ਉਨ੍ਹਾਂ ਨੇ ਪਿਆਰ, ਬਰਾਬਰੀ ਅਤੇ ਸਮਾਜਿਕ ਸ਼ਮੂਲੀਅਤ ਦਾ ਸੁਨੇਹਾ ਦਿੱਤਾ। ਆਪਣੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰਨ ਵਾਲੀ ਜੈਸਮੀਨ ਨੇ ਕਿਹਾ, “ਅਸੀਂ ਪੰਜਾਬੀ ਬਹੁਤ ਵੰਡੇ ਹੋਏ ਆਂ... ਪਿਆਰ ਤਾਂ ਕਰ ਲੈਣ ਦਿਓ। ਅਸੀਂ ਹੁੰਦੇ ਕੌਣ ਆਂ ਕਿਸੇ ਨੂੰ ਕਹਿਣ ਵਾਲੇ ਕਿ ਤੂੰ ਇਹਨੂੰ ਪਿਆਰ ਕਰ ਸਕਦੈਂ ਜਾਂ ਨਹੀਂ।” ਉਨ੍ਹਾਂ ਅੱਗੇ ਕਿਹਾ ਕਿ ਪਿਆਰ ਬਹੁਤ ਪਵਿੱਤਰ ਚੀਜ਼ ਹੈ ਅਤੇ ਹਰ ਇਨਸਾਨ ਨੂੰ ਆਪਣੀ ਪਛਾਣ ਨਾਲ ਜਿਊਣ ਦਾ ਹੱਕ ਹੈ। ਜੈਸਮੀਨ ਦੇ ਇਸ ਬਿਆਨ ਦੀ ਪ੍ਰਸ਼ੰਸਕਾਂ ਅਤੇ ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
Jasmine Sandlas Lgbtq Community Dream Girl India Tour Mohali Concert Punjabi Singer Equality Love And Respect Punjab News Entertainment News