ਸਾਹਨੀ ਦੀ ਅਪੀਲ ’ਤੇ ਦਿਲਜੀਤ ਦੋਸਾਂਝ ਨੇ ਬਦਲੀ ਦਿੱਲੀ ਕੰਸਰਟ ਦੀ ਤਾਰੀਖ, ਹੁਣ 30 ਅਕਤੂਬਰ ਨੂੰ ਹੋਵੇਗਾ ਸ਼ੋਅ    ਲੁਧਿਆਣਾ ਦੇ ਡੇਹਲੋਂ ’ਚ 11 ਮਹੀਨੇ ਦੀ ਬੱਚੀ ਨਾਲ ਕਥਿਤ ਜਿਨਸੀ ਸ਼ੋਸ਼ਣ, ਮੁਲਜ਼ਮ ਫ਼ਰਾਰ    ਸੁਪਰੀਮ ਕੋਰਟ ਦੇ ਸਖ਼ਤ ਨਿਰਦੇਸ਼: ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਗੈਰ-ਕਾਨੂੰਨੀ ਹਿਰਾਸਤ ’ਚ ਨਾ ਲਿਆ ਜਾਵੇ    ਪੰਜਾਬ ’ਚ ਮੀਂਹ ਨੇ ਵਿਗਾੜੇ ਝੋਨੇ ਦੀ ਖ਼ਰੀਦ ਦੇ ਪ੍ਰਬੰਧ, ਫ਼ਾਜ਼ਿਲਕਾ ਮੰਡੀ ’ਚ ਫ਼ਸਲ ਪਾਣੀ ’ਚ ਤੈਰੀ    ਪਰਗਟ ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ, ਕਿਹਾ- ਸਾਫ਼-ਸੁਥਰੀ ਤੇ ਅਸੂਲਾਂ ਦੀ ਸਿਆਸਤ ਕਰਾਂਗਾ    ਜੈਸਮੀਨ ਸੈਂਡਲਾਸ ਨੇ Lgbtq+ ਭਾਈਚਾਰੇ ਦੇ ਹੱਕਾਂ ਦੀ ਕੀਤੀ ਹਮਾਇਤ, ਕਿਹਾ—‘ਪਿਆਰ ਕਰ ਲੈਣ ਦਿਓ’    ਸੁਪਰੀਮ ਕੋਰਟ ਦੇ ਹੁਕਮ: ਮੈਟਰੋ, ਇੰਟਰਨੈੱਟ ਤੇ ਬੈਰੀਕੇਡਾਂ ਬਾਰੇ ਵੱਡੇ ਨਿਰਦੇਸ਼    ਧਰੁਵ ਰਾਠੀ ਦਾ ਵੱਡਾ ਦੋਸ਼, ਕਿਹਾ- ਗ੍ਰਿਫ਼ਤਾਰੀ ਨਹੀਂ, ਮੇਰਾ ਅਗਵਾ ਕੀਤਾ ਗਿਆ    ਬੰਗਲਾ ਸਾਹਿਬ ਵਿਖੇ ਪੁਲੀਸ ਕਾਰਵਾਈ ’ਤੇ ਭੜਕੀ ‘ਆਪ’, ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ    ਮਹੇੜੂ ਦੇ ਪੀਜੀ ’ਚੋਂ Lpu ਦੇ 21 ਸਾਲਾ ਵਿਦਿਆਰਥੀ ਦੀ ਲਾਸ਼ ਮਿਲੀ, ਪੁਲੀਸ ਜਾਂਚ ਜਾਰੀ   
ਪਰਗਟ ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ, ਕਿਹਾ- ਸਾਫ਼-ਸੁਥਰੀ ਤੇ ਅਸੂਲਾਂ ਦੀ ਸਿਆਸਤ ਕਰਾਂਗਾ
October 11, 2026
Pargat-Singh-Punjab-Congress-Pun

ਪਰਗਟ ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ, ਕਿਹਾ- ਸਾਫ਼-ਸੁਥਰੀ ਤੇ ਅਸੂਲਾਂ ਦੀ ਸਿਆਸਤ ਕਰਾਂਗਾ

Prabhsimran Singh / Punjab

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਅਹੁਦਾ ਸੰਭਾਲਦਿਆਂ ਸੂਬੇ ਵਿੱਚ ਸਾਫ਼-ਸੁਥਰੀ ਅਤੇ ਅਸੂਲਾਂ ਦੀ ਸਿਆਸਤ ਕਰਨ ਦਾ ਸੰਕਲਪ ਲਿਆ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਅੰਦਰ ਜਾਂ ਬਾਹਰ ਕਿਸੇ ਵੀ ਤਰ੍ਹਾਂ ਦੀ ਬਦਲਾਖੋਰੀ ਦੀ ਸਿਆਸਤ ਨਹੀਂ ਕਰਨਗੇ। ਮੀਂਹ ਦੌਰਾਨ ਹੋਏ ਸਮਾਗਮ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਸੀਨੀਅਰ ਆਗੂ ਮੌਜੂਦ ਰਹੇ। ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਦੇ ਇੱਕ ਧੜੇ ਦੇ ਵਿਰੋਧ ਦੇ ਬਾਵਜੂਦ ਉਹ ਨਵੇਂ ਪ੍ਰਧਾਨ ਨੂੰ ਵਧਾਈ ਦੇਣ ਪਹੁੰਚੇ ਹਨ ਅਤੇ ਕਾਂਗਰਸ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ। ਉੱਧਰ, ਚਰਨਜੀਤ ਸਿੰਘ ਚੰਨੀ ਨੇ ਮੀਂਹ ਨੂੰ ਸ਼ੁੱਭ ਸ਼ਗਨ ਦੱਸਿਆ। ਅਹੁਦਾ ਸੰਭਾਲਣ ਤੋਂ ਪਹਿਲਾਂ ਪਰਗਟ ਸਿੰਘ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕਾਂਗਰਸ ਭਵਨ ਵਿੱਚ ਮਰਹੂਮ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।

Pargat Singh Punjab Congress Punjab Politics Sachin Pilot Partap Singh Bajwa Charanjit Singh Channi Raja Warring Congress News Punjab News


Recommended Posts