ਭਾਈ ਪਰਵਿੰਦਰ ਸਿੰਘ ਝੋਟਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲੱਗੇਗੀ: ਐਡਵੋਕੇਟ ਧਾਮੀ    Pm ਮੋਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ    ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ Aap ਵਿਧਾਇਕਾਂ ਨੇ ਮੰਗੀ ਖਿਮਾ, ਗਿਆਸਪੁਰਾ ਦੇ ਜਾਤੀ ਵਿਤਕਰੇ ਦੇ ਦੋਸ਼ਾਂ ਤੋਂ ਕੀਤਾ ਕਿਨਾਰਾ    ਮਨਪ੍ਰੀਤ ਬਾਦਲ ਨੇ ਪਰਿਵਾਰ ਸਮੇਤ Pm ਮੋਦੀ ਨਾਲ ਕੀਤੀ ਮੁਲਾਕਾਤ, ਧੀ ਦੇ ਵਿਆਹ ਦਾ ਦਿੱਤਾ ਸੱਦਾ ਪੱਤਰ    ਮਾਨਸਾ ’ਚ ਅਸ਼ਵਨੀ ਦੀ ਦੁਕਾਨ ’ਤੇ ਲਗਾਇਆ ਪਰਵਿੰਦਰ ਸਿੰਘ ਝੋਟਾ ਦਾ ਬੈਨਰ, ਲਿਖਿਆ ‘ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ’    ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ ਖਾਰਜ    ਪਰਵਿੰਦਰ ਸਿੰਘ ਝੋਟਾ ਦੇ ਕਤਲ ਦਾ ਮੁੱਦਾ ਅਮਰੀਕਾ ਤੱਕ ਪੁੱਜਿਆ, ਕਾਂਗਰਸਮੈਨ ਨੇ ਭਾਰਤੀ ਰਾਜਦੂਤ ਨੂੰ ਲਿਖਿਆ ਪੱਤਰ    ਪਰਵਿੰਦਰ ਸਿੰਘ ਝੋਟਾ ਕਤਲਕਾਂਡ: ਮਾਨਸਾ ਸਿਟੀ-2 ਦੀ ਐੱਸਐੱਚਓ ਬੇਅੰਤ ਕੌਰ ਮੁਅੱਤਲ    ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਨ ਦਾ ਸਚਿਨ ਪਾਇਲਟ ਵੱਲੋਂ 100 ਫੀਸਦੀ ਦਾਅਵਾ, Cm ਚਿਹਰੇ ਬਾਰੇ ਕਹੀ ਵੱਡੀ ਗੱਲ    ਲੁਧਿਆਣਾ ’ਚ ਰੋਸ ਪ੍ਰਦਰਸ਼ਨ ਦੌਰਾਨ ਵੱਡਾ ਹਾਦਸਾ, ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ   
ਮਾਨਸਾ ’ਚ ਅਸ਼ਵਨੀ ਦੀ ਦੁਕਾਨ ’ਤੇ ਲਗਾਇਆ ਪਰਵਿੰਦਰ ਸਿੰਘ ਝੋਟਾ ਦਾ ਬੈਨਰ, ਲਿਖਿਆ ‘ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ’
October 16, 2026
Parminder-Singh-Jhotta-Mansa-New

ਮਾਨਸਾ ’ਚ ਅਸ਼ਵਨੀ ਦੀ ਦੁਕਾਨ ’ਤੇ ਲਗਾਇਆ ਪਰਵਿੰਦਰ ਸਿੰਘ ਝੋਟਾ ਦਾ ਬੈਨਰ, ਲਿਖਿਆ ‘ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ’

Prabhsimran Singh / Mansa

ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੁੜਿਆ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ। ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਸ਼ਵਨੀ ਦੀ ਦੁਕਾਨ ਨੂੰ ਤੋੜੇ ਜਾਣ ਤੋਂ ਬਾਅਦ ਉੱਥੇ ਪਰਵਿੰਦਰ ਸਿੰਘ ਝੋਟਾ ਦਾ ਬੈਨਰ ਲਗਾਇਆ ਗਿਆ ਹੈ। ਬੈਨਰ ਉੱਤੇ ਲਿਖਿਆ ਸੰਦੇਸ਼, “ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ” ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਇਸ ਸੰਦੇਸ਼ ਰਾਹੀਂ ਪਰਵਿੰਦਰ ਸਿੰਘ ਝੋਟਾ ਦੀ ਨਸ਼ਿਆਂ ਵਿਰੁੱਧ ਸੋਚ ਅਤੇ ਮੁਹਿੰਮ ਨੂੰ ਅੱਗੇ ਵਧਾਉਣ ਦਾ ਸੁਨੇਹਾ ਦਿੱਤਾ ਗਿਆ ਹੈ। ਦੁਕਾਨ ਨੂੰ ਤੋੜੇ ਜਾਣ ਅਤੇ ਉੱਥੇ ਬੈਨਰ ਲਗਾਏ ਜਾਣ ਦੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਚਰਚਾ ਛਿੜ ਗਈ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਮਾਨਸਾ ਵਿੱਚ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਵੱਲੋਂ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਨੂੰ ਕਥਿਤ ਤੌਰ ’ਤੇ ਗੋਲੀ ਮਾਰ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ ਸੂਬੇ ਭਰ ਵਿੱਚ ਰੋਸ ਫੈਲ ਗਿਆ ਅਤੇ ਵੀਰਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ।

Parminder Singh Jhotta Mansa News Punjab News Anti Drug Campaign Drug Awareness Ashwani Kumar Mansa Incident Punjab Bandh Anti Drug Activist Punjab Crime News


Recommended Posts