ਅੰਮ੍ਰਿਤਸਰ ਦੀ ਪੌਸਕੋ ਫਾਸਟ ਟਰੈਕ ਅਦਾਲਤ ਨੇ ਆਪਣੀ ਹੀ ਛੇ ਸਾਲਾ ਬੱਚੀ ਨਾਲ ਜਬਰ ਜਨਾਹ ਕਰਕੇ ਬੁਰੀ ਤਰ੍ਹਾਂ ਕਤਲ ਕਰਨ ਦੇ ਇੱਕ ਮਾਮਲੇ ਵਿੱਚ ਦੋਸ " /> ਅੰਮ੍ਰਿਤਸਰ, 29 ਅਗਸਤ:

ਅੰਮ੍ਰਿਤਸ ">

Da ਮਾਮਲੇ ਦੀ ਸੁਣਵਾਈ ਕਰਨ ਵਾਲੇ ਜਸਟਿਸ ਮਿਸ਼ਰਾ ਹੁਣ ਸੰਭਾਲਣਗੇ ਹਾਈ ਕੋਰਟ ਦੇ ਚੀਫ਼ ਜਸਟਿਸ ਦਾ ਅਹੁਦਾ    ਹਮਾਰੇ ਰਾਮ’ ਨਾਟਕ ਬਠਿੰਡਾ ਵਿਖੇ ਪੇਸ਼ ਕੀਤਾ ਗਿਆ*    ਆਰਮੀ ਰਿਕਰੂਟਮੈਂਟ ਦਫ਼ਤਰ ਪਟਿਆਲਾ ਵੱਲੋਂ ਜ਼ੋਨਲ ਰਿਕਰੂਟਮੈਂਟ ਦਫ਼ਤਰ ਜਲੰਧਰ ਦੀ ਅਗਵਾਈ ਹੇਠ 10 ਰੋਜ਼ਾ ਅਗਨੀਵੀਰ ਭਰਤੀ ਰੈਲੀ ਸਫ਼ਲਤਾਪੂਰਵਕ ਸੰਪੰਨ    ਤੇਜਿੰਦਰ ਮਹਿਤਾ ਨੇ ਕੀਤਾ ਓਪਨ ਜਿਮ ਦਾ ਉਦਘਾਟਨ -ਬਾਰਾਦਰੀ ਬਾਗ ਵਿਖੇ ਐਮਸੀ ਜੱਗੀ ਦੀਆਂ ਕੋਸ਼ਿਸ਼ਾਂ ਨਾਲ ਮੰਗ ਹੋਈ ਪੂਰੀ    ਮਾਨ ਸਰਕਾਰ ਦੀ ਨਿਵੇਕਲੀ ਪਹਿਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਹਾਈ-ਟੈਕ ਹੋਵੇਗਾ ਪੀ.ਆਰ.ਟੀ.ਸੀ.     ਗੁੰਮਸ਼ੁਦਾ ਬੱਚੀ ਦੇ ਵਾਰਸਾਂ ਦੀ ਭਾਲ, 10 ਸਤੰਬਰ ਤੱਕ ਸੰਪਰਕ ਕਰਨ ਦੀ ਅਪੀਲ    ਪੰਜਾਬ ਸਰਕਾਰ ਦੀ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਯੋਜਨਾ ਨਾਲ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਮਿਲੀ ਵੱਡੀ ਆਰਥਿਕ ਰਾਹਤ    ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੇ ਏਡੀਸੀ ਦੇ ਨਿਰਦੇਸ਼    ਫੂਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਭਾਰੀ ਟਰਬੂਲੈਂਸ ਦਾ ਸ਼ਿਕਾਰ, ਸੁਰੱਖਿਅਤ ਲੈਂਡਿੰਗ ਨਾਲ ਟਲਿਆ ਵੱਡਾ ਹਾਦਸਾ    ਸ਼ੇਖ ਹਸੀਨਾ ਦੇ ਵਰਚੁਅਲ ਸੰਬੋਧਨ 'ਤੇ ਭਾਰਤ ਦਾ ਸਪੱਸ਼ਟ ਰੁਖ, ਸਰਕਾਰ ਨੇ ਕਿਹਾ– ਪ੍ਰੋਗਰਾਮ ਨਾਲ ਕੋਈ ਅਧਿਕਾਰਕ ਸਬੰਧ ਨਹੀਂ   
ਅੰਮ੍ਰਿਤਸਰ ਦੀ ਪੌਸਕੋ ਫਾਸਟ ਟਰੈਕ ਅਦਾਲਤ ਨੇ ਆਪਣੀ ਹੀ ਛੇ ਸਾਲਾ ਬੱਚੀ ਨਾਲ ਜਬਰ ਜਨਾਹ ਕਰਕੇ ਕਤਲ ਕਰਨ ਦੇ ਘਿਨੌਣੇ ਮਾਮਲੇ ’ਚ ਦੋਸ਼ੀ ਪਿਤਾ ਨੂੰ ਫਾਂਸੀ ਦੀ ਸਖਤ ਸਜਾ ਸੁਣਾਈ
August 29, 2024
The-posco-fast-track-court-of-am

Daily Dharaledar Bureau / Amritsar

ਅੰਮ੍ਰਿਤਸਰ, 29 ਅਗਸਤ:

ਅੰਮ੍ਰਿਤਸਰ ਦੀ ਪੌਸਕੋ ਫਾਸਟ ਟਰੈਕ ਅਦਾਲਤ ਨੇ ਆਪਣੀ ਹੀ ਛੇ ਸਾਲਾ ਬੱਚੀ ਨਾਲ ਜਬਰ ਜਨਾਹ ਕਰਕੇ ਬੁਰੀ ਤਰ੍ਹਾਂ ਕਤਲ ਕਰਨ ਦੇ ਇੱਕ ਮਾਮਲੇ ਵਿੱਚ ਦੋਸ਼ੀ ਪਿਤਾ ਨੂੰ ਡੇਢ ਲੱਖ ਰੁਪਏ ਜੁਰਮਾਨਾ ਅਤੇ ਫਾਂਸੀ ਦੀ ਸਖਤ ਸਜਾ ਸੁਣਾਈ ਹੈ।ਪੌਸਕੋ ਫਾਸਟ ਟਰੈਕ ਅਦਾਲਤ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨਜ ਜੱਜ ਤ੍ਰਿਪਤਜੋਤ ਕੌਰ ਨੇ ਬਾਬਾ ਬਕਾਲਾ ਦੇ ਪਿੰਡ ਲੱਖੂਵਾਲ ਦੇ ਵਾਸੀ 36 ਸਾਲਾ ਪ੍ਰਤਾਪ ਸਿੰਘ ਨੂੰ ਆਪਣੀ ਹੀ ਛੇ ਸਾਲਾ ਪੁੱਤਰੀ ਨਾਲ ਮਿਤੀ 4-5 ਜਨਵਰੀ 2020 ਦੀ ਦਰਮਿਆਨੀ ਰਾਤ ਨੂੰ ਕੀਤੇ ਘਿਨੌਣੇ ਅਪਰਾਧ ਲਈ ਧਾਰਾ 302 ਅਤੇ ਪੌਸਕੋ ਐਕਟ ਦੀ ਧਾਰਾ 6 ਅਧੀਨ ਦਰਜ ਮੁਕੱਦਮੇ ਦੀ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਅਮਨਦੀਪ ਸਿੰਘ ਬਾਜਵਾ ਵਲੋੰ ਦਿੱਤੀਆਂ ਦਲੀਲਾਂ ਨਾਲ ਨਾ-ਸਹਿਮਤ ਹੁੰਦਿਆਂ ਧਾਰਾ 302 ਤਹਿਤ ਫਾਂਸੀ ਦੀ ਸਜਾ ਅਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਅਤੇ ਪੌਸਕੋ ਐਕਟ ਦੀ ਧਾਰਾ 6 ਤਹਿਤ ਤਾਅ ਉਮਰ ਲਈ ਉਮਰ ਕੈਦ ਤੇ ਪੰਜਾਹ ਹਜਾਰ ਰੁਪਏ ਜੁਰਮਾਨੇ ਦੀ ਸਖਤ ਸਜਾ ਸੁਣਾਈ।ਦੋਵੇਂ ਸਜਾਵਾਂ ਨਾਲੋ-ਨਾਲ ਚੱਲਣਗੀਆਂ।ਦੋਸ਼ੀ ਦੀ ਪਤਨੀ ਪਰਿਵਾਰਕ ਝਗੜੇ ਕਰਕੇ ਉਸ ਤੋਂ ਆਪਣੇ ਬੱਚਿਆਂ ਸਮੇਤ ਵੱਖ ਰਹਿੰਦੀ ਸੀ ਤੇ ਦੋਸ਼ੀ ਸਮੇਂ-ਸਮੇਂ ‘ਤੇ ਆਪਣੀ ਬੱਚੀ ਨੂੰ ਆਪਣੇ ਨਾਲ ਲੈ ਜਾਂਦਾ ਸੀ ਤੇ ਘਟਨਾ ਵਾਲੇ ਦਿਨ ਚਾਰ ਜਨਵਰੀ ਸ਼ਾਮ ਨੂੰ ਉਹ ਬੱਚੀ ਨੂੰ ਲੈ ਗਿਆ ਤੇ ਛੱਡਣ ਨਹੀਂ ਆਇਆ ਤੇ ਜੰਗਲੀ ਇਲਾਕੇ ਵਿੱਚ ਨੰਨ੍ਹੀ ਬੱਚੀ ਨਾਲ ਜਬਰ ਜਨਾਹ ਕਰਕੇ ਉਸਦਾ ਕਤਲ ਕਰ ਦਿੱਤਾ ਤੇ ਲਾਸ਼ ਦਰਖਤ ਨਾਲ ਲਟਕਾ ਦਿੱਤੀ ਅਤੇ ਉਹ ਨਸ਼ੇ ਦੀ ਹਾਲਤ ਵਿੱਚ ਨੇੜੇ ਹੀ ਘੁੰਮਦਾ ਰਿਹਾ। ਉਸਨੇ ਇਸ ਵਾਰਦਾਤ ਬਾਰੇ ਆਪਣੀ ਪਤਨੀ ਨੂੰ ਆਪ ਹੀ ਸੂਚਿਤ ਕਰ ਦਿੱਤਾ ਕਿ ਉਸਨੇ ਬੱਚੀ ਨੂੰ ਮਾਰ ਦਿੱਤਾ ਹੈ।ਇਸ ਸਬੰਧੀ ਥਾਣਾ ਖਲਚੀਆਂ ਵਿਖੇ ਦੋਸ਼ੀ ਦੀ ਪਤਨੀ ਰਮਨਜੀਤ ਕੌਰ ਦੀ ਸ਼ਿਕਾਇਤ ਦੇ ਆਧਾਰ ‘ਤੇ ਮਿਤੀ 05 ਜਨਵਰੀ 2020 ਨੂੰ ਮੁਕਦਮਾ ਦਰਜ ਕੀਤਾ ਗਿਆ ਸੀ।


Powered by Froala Editor

The posco fast track court of amritsar sentenced the father to death in the heinous case of rape and murder of his own six year old daughter


Recommended Posts