ਗੁਲਾਬ ਸਿੱਧੂ ਦੇ ਜੱਦੀ ਘਰ ’ਤੇ ਫਾਇਰਿੰਗ, 7-8 ਰਾਊਂਡ ਚਲਾਏ; Cctv ’ਚ ਕੈਦ ਹੋਈ ਵਾਰਦਾਤ    ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    *‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ   
ਪੰਜਾਬ ਦੇ ਅੰਮ੍ਰਿਤਸਰ,‘ਚ ਪੈਟਰੋਲ ਪੰਪ ’ਤੇ ਹਮਲਾ ਕਰਕੇ ਨਕਦੀ ਲੁੱਟੀ
April 4, 2025
-

Rajni / Amritsar

Repoter..Rajni

ਪੰਜਾਬ ਦੇ ਅੰਮ੍ਰਿਤਸਰ,‘ਚ ਪੈਟਰੋਲ ਪੰਪ ’ਤੇ ਹਮਲਾ ਕਰਕੇ ਨਕਦੀ ਲੁੱਟੀ

ਅੰਮ੍ਰਿਤਸਰ, 4 ਅਪ੍ਰੈਲ
 ਸ਼ਹਿਰ ਦੇ ਮਾਲਵੀਆ ਰੋਡ ’ਤੇ ਅੱਧੀ ਰਾਤ ਨੂੰ ਕੁਝ ਨੌਜਵਾਨਾਂ ਨੇ ਇੱਕ ਪੈਟਰੋਲ ਪੰਪ ’ਤੇ ਹਮਲਾ ਕਰ ਦਿੱਤਾ। ਦੋ ਕਾਰਾਂ ’ਚ ਆਏ 6-7 ਹਮਲਾਵਰਾਂ ਨੇ ਨਾਂ ਸਿਰਫ਼ ਕਰਮਚਾਰੀਆਂ ਨੂੰ ਲੋਹੇ ਦੀਆਂ ਰਾਡਾਂ ਤੇ ਡੰਡਿਆਂ ਨਾਲ ਬੇਰਹਮੀ ਨਾਲ ਕੁੱਟਿਆ ਤੇ  ਦਫਤਰ ’ਚੋਂ 30,000 ਰੁਪਏ ਵੀ ਲੁੱਟ ਲਈ।
ਪੈਟਰੋਲ ਪੰਪ ’ਤੇ ਕੰਮ ਕਰ ਰਹੇ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਵਰਿਆਮ ਸਿੰਘ ਨਾਲ ਮਿਲ ਕੇ ਡਿਊਟੀ ’ਤੇ ਸੀ।ਇਸ ਦੌਰਾਨ ਅਚਾਨਕ ਦੋ ਕਾਰਾਂ ’ਚ ਸਵਾਰ ਨੌਜਵਾਨ ਆਏ, ਬਿਨਾਂ ਕਿਸੇ ਗੱਲ ਤੋਂ ਹੀ ਹਮਲਾ ਕਰ ਦਿੱਤਾ। ਬੇਹੱਦ ਕੁੱਟਮਾਰ ਕੀਤੀ ਤੇ ਦਫਤਰ ’ਚ ਤੋੜ-ਫੋੜ ਕਰ ਕੇ ਨਕਦੀ ਲੈ ਗਏ।
ਹਮਲੇ ਤੋਂ ਬਾਅਦ ਦੋਵੇਂ ਜ਼ਖ਼ਮੀ ਕਰਿੰਦਿਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੂੰ ਸੂਚਨਾ ਮਿਲਣ ’ਤੇ ਫੌਰਨ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਸਿਵਲ ਲਾਈਨ ਪੁਲਿਸ ਵੱਲੋਂ ਅਣਜਾਣ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।


Powered by Froala Editor


Recommended Posts