NOW
ਕਰੈਸ਼ ਹੋ ਕੇ ਨਦੀ ’ਚ ਡਿੱਗਿਆ ਹੈਲੀਕਾਪਟਰ, ਇਕ ਪਰਿਵਾਰ ਦੇ 5 ਮੈਂਬਰਾਂ ਸਮੇਤ 6 ਦੀ ਮੌਤ    ਪਟਿਆਲਾ ਵਿੱਚ ਝਗੜੇ ਦੌਰਾਨ ਚਲੀਆਂ ਗੋਲੀਆਂ, ਇੱਕ ਦੀ ਮੌਤ    ਤਰਨਤਾਰਨ ਦੇ ਪਿੰਡ ਕੋਟ ਮੁਹੰਮਦ ਖਾਂ ਵਿੱਚ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।    ਅੰਮ੍ਰਿਤਸਰ ਚ ਪਤਨੀ ਨਾਲ ਜਾ ਰਹੇ ਵਿਅਕਤੀ ਨੂੰ ਮਾਰੀਆਂ ਗੋਲੀਆਂ    ਰਜ਼ੇ ਕਾਰਨ ਕਿਸਾਨ ਦਾ ਵਿਕ ਗਿਆ ਘਰ ਅਤੇ ਜ਼ਮੀਨ,ਜਿਸ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਨੇ ਚੁੱਕਿਆ ਖੋਫਨਾਕ ਕਦਮ     ਰੀਪਰ ਨਾਲ ਹਰÇਆਣੇ’ਚ ਪਿਤਾ ਨਾਲ ਤੂੜੀ ਬਣਾਉਂਣ ਗਏ ਨੌਜਵਾਨ ਦੀ ਨਹਿਰ’ਚ ਡੁੱਬਣ ਨਾਲ ਮੌਤ    Breaking-ਗੁਰਦੁਆਰਾ ਸਾਹਿਬ ‘ਚ 8 ਸਾਲਾ ਬੱਚੇ ਨਾਲ ਕੁਕਰਮ, ਹਾਲਤ ਨਾਜ਼ੁਕ    ਪਟਿਆਲਾ ਪੁਲਿਸ ਵੱਲੋਂ ਕੁਰਕਸ਼ੇਤਰ ਪੁਲਿਸ, ਹਰਿਆਣਾ ਦਾ ਭਗੌੜਾ, ਨਸ਼ੇ ਦਾ ਵੱਡਾ ਸੌਦਾਗਰ 3.50 ਕਿੱਲੋ ਸਮੈਕ, 6 ਲੱਖ 50 ਹਜ਼ਾਰ ਦੇ ਕਰੰਸੀ ਨੋਟ ਸਮੇਤ ਕਾਬੂ    ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ     ਪਟਿਆਲਾ ਜ਼ਿਲ੍ਹੇ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਦੋਸਤਾਂ ਦੀ ਮੌਤ   
Breaking-ਗੁਰਦੁਆਰਾ ਸਾਹਿਬ ‘ਚ 8 ਸਾਲਾ ਬੱਚੇ ਨਾਲ ਕੁਕਰਮ, ਹਾਲਤ ਨਾਜ਼ੁਕ
April 5, 2025 08:02:40
Breaking-8-

Rajni / Amritsar

Breaking-ਗੁਰਦੁਆਰਾ ਸਾਹਿਬ ‘ਚ 8 ਸਾਲਾ ਬੱਚੇ ਨਾਲ ਕੁਕਰਮ

ਅੰਮ੍ਰਿਤਸਰ, 5 ਅਪ੍ਰੈਲ
ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ‘ਚ 8 ਸਾਲ ਦੇ ਨਾਬਾਲਗ ਲੜਕੇ ਨਾਲ ਕੁਕਰਮ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਅੰਮ੍ਰਿਤਸਰ ਦੇ ਭਿੰਡੀਸੈਦਾਂ ਦੇ ਪਿੰਡ ਗਲਾਰਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ। ਪੁਲਿਸ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਘਟਨਾ ਬੀਤੀ ਸ਼ਾਮ ਕਰੀਬ 6 ਵਜੇ ਦੀ ਹੈ, ਜਦੋਂ ਪੀੜਤ ਆਪਣੇ ਘਰ ਦੇ ਸਾਹਮਣੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ।
ਕਰੀਬ ਅੱਧੇ ਘੰਟੇ ਬਾਅਦ ਜਦੋਂ ਉਹ ਘਰ ਪਰਤਿਆ ਤਾਂ ਉਸ ਨੇ ਆਪਣੀ ਮਾਂ ਨੂੰ ਪੇਟ ਦਰਦ ਦੀ ਸ਼ਿਕਾਇਤ ਕੀਤੀ। ਜਦੋਂ ਉਹ ਟਾਇਲਟ ਗਿਆ ਤਾਂ ਉਸਦੀ ਮਾਂ ਨੇ ਦੇਖਿਆ ਕਿ ਉਸਦੇ ਪ੍ਰਾਈਵੇਟ ਪਾਰਟ ਵਿੱਚੋਂ ਖੂਨ ਵਹਿ ਰਿਹਾ ਸੀ। ਜਦੋਂ ਉਸ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਰੋਂਦੇ ਹੋਏ ਦੱਸਿਆ ਕਿ ਰਾਜਾ ਸਿੰਘ ਨਾਂ ਦਾ ਵਿਅਕਤੀ ਉਸ ਨੂੰ ਜ਼ਬਰਦਸਤੀ ਗੁਰਦੁਆਰੇ ਦੇ ਅੰਦਰ ਇਕ ਕਮਰੇ ਵਿਚ ਲੈ ਗਿਆ ਅਤੇ ਉਸ ਨਾਲ ਕੁਕਰਮ ਕੀਤਾ।
ਘਟਨਾ ਦੀ ਸੂਚਨਾ ਮਿਲਣ ‘ਤੇ ਪਰਿਵਾਰਕ ਮੈਂਬਰਾਂ ਨੇ ਲੜਕੇ ਨੂੰ ਤੁਰੰਤ ਸਿਵਲ ਹਸਪਤਾਲ ਲੋਪੋਕੇ ਵਿਖੇ ਪਹੁੰਚਾਇਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੇ ਮੁਲਜ਼ਮ ਰਾਜਾ ਸਿੰਘ ਦੇ ਖਿਲਾਫ ਪੋਕਸੋ ਐਕਟ ਅਤੇ ਜਬਰ-ਜ਼ਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੀੜਤ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਸਬੀਰ ਸਿੰਘ ਦੇ ਕਹਿਣ ‘ਤੇ ਹੀ ਇਹ ਕੁਕਰਮ ਕੀਤਾ ਗਿਆ ਹੈ। ਜਿਸ ਕਾਰਨ ਜਸਬੀਰ ਸਿੰਘ ਦਾ ਨਾਂ ਵੀ ਐਫਆਈਆਰ ਵਿੱਚ ਸ਼ਾਮਲ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਭਾਰੀ ਤਣਾਅ ਅਤੇ ਗੁੱਸੇ ਦਾ ਮਾਹੌਲ ਹੈ।

Breaking 8

Related News