May 13, 2020 00:00:00

Daily Dharaledar / Punjab
ਨਵੀਂ ਦਿੱਲੀ-ਦੇਸ਼ ਦੀ ਰਾਜਧਾਨੀ ਦਿੱਲੀ -ਚ ਮੌਸਮ ਦਾ ਮਿਜਾਜ਼ ਫਿਰ ਬਦਲ ਰਿਹਾ ਹੈ। ਅਗਲੇ 24 ਘੰਟਿਆਂ ਦੌਰਾਨ ਤੇਜ਼ ਹਨ੍ਹੇਰੀ ਨਾਲ ਭਾਰੀ ਗੜ੍ਹੇਮਾਰੀ ਦੀ ਚਿਤਾਵਨੀ ਜਤਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ 70 ਕਿਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਅਤੇ ਕਈ ਇਲਾਕਿਆਂ -ਚ ਹਲਕੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਉੱਤਰ ਭਾਰਤ -ਚ ਪੱਛਮੀ ਗੜਬੜੀ ਦੀ ਸਰਗਰਮਤਾ ਬਣੀ ਹੋਈ ਹੈ। ਅਜਿਹੇ -ਚ ਇਸ ਦਾ ਅਸਰ ਜੰਮੂ-ਕਸ਼ਮੀਰ, ਉਤਰਾਖੰਡ, ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਸੂਬਿਆਂ ਦੇ ਨਾਲ-ਨਾਲ ਮੈਦਾਨੀ ਸੂਬਿਆਂ ਜਿਵੇਂ ਪੰਜਾਬ, ਹਰਿਆਣਾ, ਉੱਤਪ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ -ਚ ਵੀ ਦੇਖਣ ਨੂੰ ਮਿਲੇਗਾ। ਦਿੱਲੀ-ਐੱਨ.ਸੀ.ਆਰ -ਚ ਹਨ੍ਹੇਰੀ ਤੋਂ ਬਾਅਦ ਗਰਜ-ਚਮਕ ਨਾਲ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਹੁਣ ਤੱਕ ਸਭ ਤੋਂ ਗਰਮ ਰਹਿਣ ਵਾਲੇ ਇਲਾਕਿਆਂ -ਚ ਲੂ ਨਹੀਂ ਚੱਲੀ ਹੈ ਅਤੇ ਦੇਸ਼ ਭਰ -ਚ ਸਾਧਾਰਨ ਤੋਂ ਜ਼ਿਆਦਾ ਬਾਰਿਸ਼ ਹੋਈ ਹੈ। ਗਰਮੀ ਦਾ ਇਹ ਮੌਸਮ ਅਸਾਧਾਰਨ ਹੋਣ ਜਾ ਰਿਹਾ ਹੈ। ਸਾਧਰਨ ਤੌਰ -ਤੇ ਮਾਰਚ -ਚ ਉੱਤਰ, ਮੱਧ ਅਤੇ ਪੂਰਬੀ ਭਾਰਤ -ਚ ਗਰਮੀ ਪੈਣ ਲੱਗਦੀ ਹੈ ਅਤੇ ਅਪ੍ਰੈਲ, ਮਈ, ਜੂਨ ਮਹੀਨਿਆਂ -ਚ ਗਰਮੀ ਦਾ ਪ੍ਰਕੋਪ ਉਦੋਂ ਤੱਕ ਵੱਧਦਾ ਹੈ ਜਦੋਂ ਤੱਕ ਮਾਨਸੂਨੀ ਹਵਾਵਾਂ ਨਹੀਂ ਚੱਲਣ ਲੱਗਦੀਆਂ। ਮੌਸਮ ਵਿਭਾਗ ਨੇ ਗਰਮੀ ਵਾਲੇ ਇਲਾਕਿਆਂ -ਚ ਸਾਧਾਰਨ ਤੋਂ ਜ਼ਿਆਦਾ ਤਾਪਮਾਨ ਹੋਣ ਦਾ ਅੰਦਾਜ਼ਾ ਲਾਇਆ ਹੈ। ਇਸ ਦੇ ਉਲਟ 1 ਮਈ ਤੋਂ 11 ਮਈ ਦੌਰਾਨ ਸਾਧਾਰਨ ਤੋਂ 25 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਪੁਣੇ -ਚ ਸੀਨੀਅਰ ਵਿਗਿਆਨਿਕ ਓਪੀ ਸ਼੍ਰੀਜੀਤ ਨੇ ਦੱਸਿਆ ਹੈ ਕਿ ਮਾਰਚ -ਚ ਸਾਧਾਰਨ ਤੋਂ 47 ਫੀਸਦੀ ਜ਼ਿਆਦਾ ਅਤੇ ਅਪ੍ਰੈਲ -ਚ 8 ਫੀਸਦੀ ਜ਼ਿਆਦਾ ਬਾਰਿਸ਼ ਹੋਈ। ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਨਿੱਜੀ ਸੰਸਥਾ ਸਕਾਈਮੇਟ ਦੇ ਉਪ ਪ੍ਰਧਾਨ ਮਹੇਸ਼ ਪਲਾਵਤ ਨੇ ਕਿਹਾ ਹੈ ਕਿ ਆਮ ਤੌਰ -ਤੇ ਅਪ੍ਰੈਲ -ਚ ਲੂ ਦੋ ਪੜਾਅ -ਚ ਆਉਂਦੀ ਹੈ। ਮੌਸਮ ਵਿਭਾਗ ਸਾਧਾਰਨ ਤੋਂ 5-6 ਡਿਗਰੀ ਜ਼ਿਆਦਾ ਤਾਪਮਾਨ ਹੋਣ -ਤੇ ਲੂ ਦੀ ਸਥਿਤੀ ਹੋਣ ਦਾ ਐਲਾਨ ਕਰਦਾ ਹੈ ਜਦਕਿ ਸਾਧਾਰਨ ਤੋਂ 7 ਡਿਗਰੀ ਜ਼ਿਆਦਾ ਤਾਪਮਾਨ ਹੋਣ -ਤੇ ਭਿਆਨਕ ਲੂ ਦਾ ਐਲਾਨ ਕਰਦਾ ਹੈ।
Daily Dharaledar Online News Views and Reviews