NOW
ਕਰੈਸ਼ ਹੋ ਕੇ ਨਦੀ ’ਚ ਡਿੱਗਿਆ ਹੈਲੀਕਾਪਟਰ, ਇਕ ਪਰਿਵਾਰ ਦੇ 5 ਮੈਂਬਰਾਂ ਸਮੇਤ 6 ਦੀ ਮੌਤ    ਪਟਿਆਲਾ ਵਿੱਚ ਝਗੜੇ ਦੌਰਾਨ ਚਲੀਆਂ ਗੋਲੀਆਂ, ਇੱਕ ਦੀ ਮੌਤ    ਤਰਨਤਾਰਨ ਦੇ ਪਿੰਡ ਕੋਟ ਮੁਹੰਮਦ ਖਾਂ ਵਿੱਚ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।    ਅੰਮ੍ਰਿਤਸਰ ਚ ਪਤਨੀ ਨਾਲ ਜਾ ਰਹੇ ਵਿਅਕਤੀ ਨੂੰ ਮਾਰੀਆਂ ਗੋਲੀਆਂ    ਰਜ਼ੇ ਕਾਰਨ ਕਿਸਾਨ ਦਾ ਵਿਕ ਗਿਆ ਘਰ ਅਤੇ ਜ਼ਮੀਨ,ਜਿਸ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਨੇ ਚੁੱਕਿਆ ਖੋਫਨਾਕ ਕਦਮ     ਰੀਪਰ ਨਾਲ ਹਰÇਆਣੇ’ਚ ਪਿਤਾ ਨਾਲ ਤੂੜੀ ਬਣਾਉਂਣ ਗਏ ਨੌਜਵਾਨ ਦੀ ਨਹਿਰ’ਚ ਡੁੱਬਣ ਨਾਲ ਮੌਤ    Breaking-ਗੁਰਦੁਆਰਾ ਸਾਹਿਬ ‘ਚ 8 ਸਾਲਾ ਬੱਚੇ ਨਾਲ ਕੁਕਰਮ, ਹਾਲਤ ਨਾਜ਼ੁਕ    ਪਟਿਆਲਾ ਪੁਲਿਸ ਵੱਲੋਂ ਕੁਰਕਸ਼ੇਤਰ ਪੁਲਿਸ, ਹਰਿਆਣਾ ਦਾ ਭਗੌੜਾ, ਨਸ਼ੇ ਦਾ ਵੱਡਾ ਸੌਦਾਗਰ 3.50 ਕਿੱਲੋ ਸਮੈਕ, 6 ਲੱਖ 50 ਹਜ਼ਾਰ ਦੇ ਕਰੰਸੀ ਨੋਟ ਸਮੇਤ ਕਾਬੂ    ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ     ਪਟਿਆਲਾ ਜ਼ਿਲ੍ਹੇ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਦੋਸਤਾਂ ਦੀ ਮੌਤ   
ਅੰਮ੍ਰਿਤਸਰ ਚ ਪਤਨੀ ਨਾਲ ਜਾ ਰਹੇ ਵਿਅਕਤੀ ਨੂੰ ਮਾਰੀਆਂ ਗੋਲੀਆਂ
April 10, 2025 05:46:42
-

Rajni / Amritsar

Repoter..Rajni

ਅੰਮ੍ਰਿਤਸਰ ਚ ਪਤਨੀ ਨਾਲ ਜਾ ਰਹੇ ਵਿਅਕਤੀ ਨੂੰ ਮਾਰੀਆਂ ਗੋਲੀਆਂ

ਅੰਮ੍ਰਿਤਸਰ, 10 ਅਪ੍ਰੈਲ
ਅੰਮ੍ਰਿਤਸਰ ‘ਚ ਬੁੱਧਵਾਰ ਦੇਰ ਰਾਤ ਸੰਦੀਪ ਸਿੰਘ ਨਾਂ ਦਾ ਵਿਅਕਤੀ ਆਪਣੀ ਪਤਨੀ ਨਾਲ ਬਾਜ਼ਾਰ ਤੋਂ ਵਾਪਸ ਆ ਰਿਹਾ ਸੀ।ਜਿਸ ਨੂੰ ਕੁਝ ਲੋਕਾਂ ਨੇ ਗੋਲੀਆਂ ਮਾਰ ਦਿੱਤੀਆਂ। ਇਹ ਘਟਨਾ ਗੇਟ ਹਕੀਮ ਥਾਣਾ ਅਧੀਨ ਪੈਂਦੇ ਇਲਾਕੇ ਦੀ ਹੈ।


ਜਾਣਕਾਰੀ ਅਨੁਸਾਰ ਸੰਦੀਪ ਸਿੰਘ ਇਲਾਕੇ ‘ਚ ਸੈਲੂਨ ਚਲਾਉਂਦਾ ਹੈ। ਉਸ ਦੀ ਦੁਕਾਨ ‘ਤੇ ਕੁਝ ਨੌਜਵਾਨ ਰੋਜ਼ਾਨਾ ਆਪਣੇ ਵਾਲ ਕੱਟਵਾਉਣ, ਸ਼ੇਵ ਆਦਿ ਕਰਵਾਉਣ ਲਈ ਆਉਂਦੇ ਹਨ, ਜਿਸ ਨੂੰ ਲੈ ਕੇ ਉਸ ਦਾ ਉਕਤ ਨੌਜਵਾਨਾਂ ਨਾਲ ਝਗੜਾ ਹੋ ਗਿਆ।ਜਿਸ ਤੋਂ ਬਾਅਦ ਕਥਿਤ ਮੁਲਜ਼ਮ ਨੌਜਵਾਨਾਂ ਨੇ ਜਦੋਂ ਉਹ ਆਪਣੀ ਪਤਨੀ ਨਾਲ ਬਾਜ਼ਾਰ ਤੋਂ ਘਰ ਪਰਤ ਰਿਹਾ ਸੀ ਦੁਸ਼ਮਣੀ ਦੇ ਚੱਲਦਿਆਂ ਬੁੱਧਵਾਰ ਰਾਤ ਸੰਦੀਪ ਸਿੰਘ ਨੂੰ ਰਸਤੇ ‘ਚ ਰੋਕ ਲਿਆ। ਪਹਿਲਾਂ ਉਨ੍ਹਾਂ ਨੇ ਸੰਦੀਪ ਦੀ ਕੁੱਟਮਾਰ ਕੀਤੀ, ਫਿਰ ਉਨ੍ਹਾਂ ‘ਚੋਂ ਇਕ ਨੇ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ, ਜਿਸ ਕਾਰਨ ਸੰਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ।

ਫਿਲਹਾਲ ਸੰਦੀਪ ਸਿੰਘ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਸੂਚਨਾ ਮਿਲਣ ‘ਤੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Related News