*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਕਿਰਾਏਦਾਰ ਨੇ ਮਾਲਕ ਮਕਾਨ ਦੀ ਪੀਣ ਵਾਲੇ ਪਾਣੀ ਦੀ ਟੈਂਕੀ ਵਿਚ ਮਿਲਾਈ ਜ਼ਹਿਰੀਲੀ ਸਪਰੇਅ
July 15, 2025
Crime

ਕਿਰਾਏਦਾਰ ਨੇ ਮਾਲਕ ਮਕਾਨ ਦੀ ਪੀਣ ਵਾਲੇ ਪਾਣੀ ਦੀ ਟੈਂਕੀ ਵਿਚ ਮਿਲਾਈ ਜ਼ਹਿਰੀਲੀ ਸਪਰੇਅ

ਕਿਰਾਏਦਾਰ ਨੇ ਮਾਲਕ ਮਕਾਨ ਦੀ ਪੀਣ ਵਾਲੇ ਪਾਣੀ ਦੀ ਟੈਂਕੀ ਵਿਚ ਮਿਲਾਈ ਜ਼ਹਿਰੀਲੀ ਸਪਰੇਅ

Bhavika / Derabassi

ਡੇਰਾਬਸੀ 15 ਜੁਲਾਈ 2025, ਡੇਰਾਬੱਸੀ ਦੇ ਪਿੰਡ ਈਸਾਪੁਰ ਵਿਚ ਐਤਵਾਰ ਦੁਪਹਿਰ ਦਿਲ ਨੂੰ  ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਇਕ ਕਿਰਾਏਦਾਰ ਵੱਲੋਂ ਮਕਾਨ ਮਾਲਕ ਦੀ ਛੱਤ 'ਤੇ ਲੱਗੀ ਪੀਣ ਵਾਲੀ ਪਾਣੀ ਦੀ ਟੈਂਕੀ 'ਚ ਖੇਤਾਂ ਵਿਚ ਵਰਤੀ ਜਾਂਦੀ ਖ਼ਤਰਨਾਕ ਸਪਰੇਅ ਦਵਾਈ ਮਿਲਾ ਦਿਤੀ ਗਈ। ਕਿਸਮਤ ਚੰਗੀ ਸੀ ਕਿਰਿਹੀ ਕਿ ਸਮੇਂ-ਸਿਰ ਹੁਸ਼ਿਆਰੀ ਨਾਲ ਮਾਮਲੇ ਨੂੰ ਭਾਂਪ ਲਿਆ ਗਿਆ ਅਤੇ ਕਿਸੇ ਨੂੰ ਵੀ ਇਹ ਪਾਣੀ ਪੀਣ ਨੂੰ ਨਾ ਮਿਲਿਆ।

ਪੀੜਤ ਮਕਾਨ ਮਾਲਕ ਹਰਦਿਤ ਸਿੰਘ ਕਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਵੱਲੋਂ ਕੱਪੜੇ ਧੋਣ ਵੇਲੇ ਪਾਣੀ ਦੁਧੀਆ ਨਜ਼ਰ ਆਇਆ, ਜਿਸ ਕਾਰਨ ਪਰਿਵਾਰ ਨੂੰ ਸ਼ੱਕ ਹੋਇਆ। ਟਿਊਬਵੈੱਲ ਆਪਰੇਟਰ ਨੂੰ ਬੁਲਾ ਕੇ ਪਾਣੀ ਦੀ ਜਾਂਚ ਕਰਵਾਈ ਗਈ ਅਤੇ ਗੁਆਂਢੀਆਂ ਦੀਆਂ ਟੈਂਕੀਆਂ ਦੀ ਵੀ ਜਾਂਚ ਕੀਤੀ ਗਈ, ਪਰ ਸਿਰਫ਼ ਉਨ੍ਹਾਂ ਦੇ ਘਰ ਵਿਚ ਹੀ ਇਹ ਘਟਨਾ ਸਾਹਮਣੇ ਆਈ।

ਇਸੇ ਦੌਰਾਨ ਗੁਆਂਢੀ ਕਿਸਾਨ ਗੁਰਮੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਉਸ ਦੇ ਘਰੋਂ ਸਪਰੇਅ ਲਈ ਵਰਤੀ ਜਾਂਦੀ ਦਵਾਈ ਚੋਰੀ ਹੋ ਗਈ ਹੈ। ਇਸ 'ਤੇ ਪਰਿਵਾਰ ਨੇ ਜਦੋਂ ਕਿਰਾਏਦਾਰ ਅਵਤਾਰ ਸਿੰਘ ਦੇ ਕਮਰੇ ਦੀ ਜਾਂਚ ਕੀਤੀ ਤਾਂ ਉਸ ਦੀ ਬਾਂਹ 'ਤੇ ਚਿੱਟੇ ਨਿਸ਼ਾਨ ਨਜ਼ਰ ਆਏ। ਸ਼ੁਰੂ ਵਿੱਚ ਇਨਕਾਰ ਕਰਨ ਤੋਂ ਬਾਅਦ, ਸਖ਼ਤੀ 'ਤੇ ਉਹ ਸਾਰੀ ਗੱਲ ਕਬੂਲ ਕਰ ਬੈਠਾ।ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਥਾਣਾ ਡੇਰਾਬੱਸੀ ਦੀ ਟੀਮ ਨੇ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।

Powered by Froala Editor

Crime


Recommended Posts