ਮਾਮੂਨ ਕੈਂਟ ਤੋਂ ਡਾਕਟਰ ਰਈਸ ਅਹਿਮਦ ਗ੍ਰਿਫ਼ਤਾਰ
November 15, 2025
S M Singh / Pathankot
ਧੜੱਲੇਦਾਰ ਬਿਊਰੋ ਮਾਮੂਨ ਕੈਂਟ ਤੋਂ ਡਾਕਟਰ ਰਈਸ ਅਹਿਮਦ ਗ੍ਰਿਫ਼ਤਾਰ ਪਠਾਨਕੋਟ, 15 ਨਵੰਬਰ 2025 : ਪਠਾਨਕੋਟ ਦੇ ਮਾਮੂਨ ਕੈਂਟ ਤੋਂ ਡਾ. ਰਈਸ ਅਹਿਮਦ ਭੱਟ ਨੂੰ ਇੱਕ ਅਣਪਛਾਤੀ ਏਜੰਸੀ ਨੇ ਦੇਰ ਰਾਤ ਹਿਰਾਸਤ ਵਿੱਚ ਲਿਆ ਹੈ। ਉਹ ਪਿਛਲੇ ਤਿੰਨ ਸਾਲਾਂ ਤੋਂ ਵਾਈਟ ਮੈਡੀਕਲ ਕਾਲਜ ਵਿੱਚ ਸਰਜਨ ਵਜੋਂ ਕੰਮ ਕਰ ਰਹੇ ਸਨ ਅਤੇ ਪਹਿਲਾਂ ਅਲ ਫਲਾਹ ਯੂਨੀਵਰਸਿਟੀ ਫਰੀਦਾਬਾਦ ਨਾਲ ਜੁੜੇ ਰਹੇ ਹਨ। ਜਾਂਚ ਦੌਰਾਨ ਪਤਾ ਲੱਗਾ ਕਿ ਉਹ ਦਿੱਲੀ ਬੰਬ ਧਮਾਕੇ ਮਾਮਲੇ ਦੇ ਮੁੱਖ ਆਰੋਪੀ ਡਾ. ਉਮਰ ਨਾਲ ਸੰਪਰਕ ਵਿੱਚ ਸੀ, ਜਿਸ ਕਾਰਨ ਉਸਨੂੰ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ, ਹਾਲਾਂਕਿ ਕਿਹੜੀ ਏਜੰਸੀ ਨੇ ਇਹ ਕਾਰਵਾਈ ਕੀਤੀ, ਇਸ ਬਾਰੇ ਅਜੇ ਤਸਦੀਕ ਨਹੀਂ ਹੋਈ।
Recommended Posts
Trending Stories
Hot News