October 4, 2026
ਮੇਰਠ ’ਚ ਚਲਦੀ ਕਾਰ ਦੇ ਬੋਨਟ ’ਤੇ ਲਟਕੀ ਮਹਿਲਾ, ਪਤੀ ’ਤੇ ਜਾਨ ਜੋਖਮ ’ਚ ਪਾਉਣ ਦੇ ਦੋਸ਼
Prabhsimran Singh / Meerut
ਉੱਤਰ ਪ੍ਰਦੇਸ਼ ਦੇ ਮੇਰਠ ਦੇ ਲੋਹੀਆਨਗਰ ਥਾਣਾ ਖੇਤਰ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਮਹਿਲਾ ਚਲਦੀ ਕਾਰ ਦੇ ਬੋਨਟ ’ਤੇ ਲਟਕੀ ਨਜ਼ਰ ਆਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪੀੜਤ ਮਹਿਲਾ ਦੀ ਪਛਾਣ ਸੁਨੀਤਾ ਵਜੋਂ ਹੋਈ ਹੈ। ਸੁਨੀਤਾ ਦਾ ਦੋਸ਼ ਹੈ ਕਿ ਉਸ ਨੇ ਆਪਣੇ ਪਤੀ ਮਿਅੰਕ ਨੂੰ ਮਹਿਲਾ ਦੋਸਤ ਮਾਹੀ ਵਰਮਾ ਨਾਲ ਕਾਰ ਵਿੱਚ ਦੇਖਿਆ ਅਤੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ। ਦੋਸ਼ ਹੈ ਕਿ ਮਿਅੰਕ ਨੇ ਕਾਰ ਰੋਕਣ ਦੀ ਬਜਾਏ ਰਫ਼ਤਾਰ ਵਧਾ ਦਿੱਤੀ, ਜਿਸ ਕਾਰਨ ਸੁਨੀਤਾ ਨੇ ਆਪਣੀ ਜਾਨ ਬਚਾਉਣ ਲਈ ਕਾਰ ਦੇ ਬੋਨਟ ’ਤੇ ਛਾਲ ਮਾਰ ਦਿੱਤੀ। ਰਾਹਗੀਰਾਂ ਅਤੇ ਪੁਲੀਸ ਦੀ ਮਦਦ ਨਾਲ ਮਹਿਲਾ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਗਿਆ। ਇਸ ਤੋਂ ਬਾਅਦ ਸੁਨੀਤਾ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਪੁਲੀਸ ਨੇ ਮਾਮਲਾ ਦਰਜ ਕਰਕੇ ਮਿਅੰਕ ਅਤੇ ਮਾਹੀ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਵਾਇਰਲ ਵੀਡੀਓ ਅਤੇ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
Meerut News Uttar Pradesh News Crime News Viral Video News Woman On Car Bonnet Meerut Crime Up Police Latest News