ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ    ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ    ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ    ਬਿਜਲੀ ਕੱਟਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, 15 ਸਤੰਬਰ ਤੋਂ ਕੱਟ ਬੰਦ ਕਰਨ ਦਾ ਦਾਅਵਾ    ਖਰੜ 'ਚ ਭਾਰੀ ਮੀਂਹ ਕਾਰਨ 2 ਸਾਲਾ ਬੱਚੇ ਦੀ ਮੌ/ਤ   
ਲੋਕ ਸਭਾ ਵਿੱਚ ਮੋਦੀ ਦੇ ਤੀਖੇ ਤੀਰ, ਕਾਂਗਰਸ ‘ਤੇ ‘ਵੰਦੇ ਮਾਤਰਮ’ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼
December 8, 2025
-

S M Singh / New Delhi

ਧੜੱਲੇਦਾਰ ਬਿਊਰੋ ਲੋਕ ਸਭਾ ਵਿੱਚ ਮੋਦੀ ਦੇ ਤੀਖੇ ਤੀਰ, ਕਾਂਗਰਸ ‘ਤੇ ‘ਵੰਦੇ ਮਾਤਰਮ’ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਨਵੀਂ ਦਿੱਲੀ, 8 ਦਸੰਬਰ 2025 : ਲੋਕ ਸਭਾ ਵਿੱਚ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ‘ਤੇ ਹੋਈ ਖਾਸ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਜਵਾਹਰ ਲਾਲ ਨਹਿਰੂ ‘ਤੇ ਸਿੱਧੇ ਸਵਾਲ ਉਠਾਏ। ਉਨ੍ਹਾਂ ਦਾ ਕਹਿਣਾ ਸੀ ਕਿ ਤੁਸ਼ਟੀਕਰਨ ਦੀ ਰਾਜਨੀਤੀ ਕਰਕੇ ਇਸ ਗੀਤ ਨੂੰ ਕਦੇ ਉਹ ਸਥਾਨ ਨਹੀਂ ਮਿਲਿਆ ਜਿਸਦਾ ਇਹ ਹੱਕਦਾਰ ਸੀ। ਮੋਦੀ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਮੁਸਲਿਮ ਲੀਗ ਦੇ ਦਬਾਅ ਵਿੱਚ ਆ ਕੇ ਗੀਤ ਦੇ ਹਿੱਸੇ ਵੱਖਰੇ ਕੀਤੇ, ਜਿਸ ਨਾਲ ਭਾਰਤੀ ਆਜ਼ਾਦੀ ਸੰਘਰਸ਼ ਦੀ ਭਾਵਨਾ ਨੂੰ ਚੋਟ ਪਹੁੰਚੀ। ਉਨ੍ਹਾਂ ਇਹ ਵੀ ਜੋੜਿਆ ਕਿ ਉਹ ਸਮਾਂ ਕਾਂਗਰਸ ਦੀ ਕਮਜ਼ੋਰ ਪੋਲਿਸੀ ਅਤੇ ਵੰਡ ਦੇ ਡਰ ਨੂੰ ਦਰਸਾਉਂਦਾ ਹੈ। ਪੀਐਮ ਨੇ ਆਪਣੇ ਸੰਬੋਧਨ ਵਿੱਚ ਕਈ ਇਤਿਹਾਸਕ ਉਦਾਹਰਣ ਵੀ ਦਿੱਤੀਆਂ, ਜਿਵੇਂ 1936 ਵਿੱਚ ਜਿਨਾਹ ਵੱਲੋਂ ਕੀਤੀ ਗਈ ਅਪਤੀ ਅਤੇ ਉਸ ਤੋਂ ਬਾਅਦ ਨਹਿਰੂ ਵੱਲੋਂ ਗੀਤ ਦੀ ਜਾਂਚ ਸ਼ੁਰੂ ਕਰਵਾਉਣ ਦਾ ਫ਼ੈਸਲਾ। ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਨੇ ਕ੍ਰਾਂਤੀਕਾਰੀਆਂ ਨੂੰ ਜੋਸ਼ ਦਿੱਤਾ ਸੀ ਅਤੇ ਇਹ ਸਿਰਫ਼ ਇਕ ਗੀਤ ਨਹੀਂ, ਸੰਗਰਾਮ ਦਾ ਨਾਅਰਾ ਸੀ। ਮੋਦੀ ਨੇ ਸਦਨ ਨੂੰ ਯਾਦ ਦਵਾਇਆ ਕਿ ਐਮਰਜੰਸੀ ਵਰਗੇ ਦੌਰਾਂ ਨੇ ਵੀ ਇਸਦੀ ਮਹੱਤਤਾ ਨੂੰ ਦਬਾਇਆ। ਅੰਤ ਵਿੱਚ, ਉਨ੍ਹਾਂ ਜ਼ੋਰ ਦਿੱਤਾ ਕਿ ਹੁਣ ਸਮਾਂ ਹੈ ਕਿ ਇਸ ਗੀਤ ਨੂੰ ਉਸਦੀ ਅਸਲ ਇੱਜ਼ਤ ਵਾਪਸ ਦਿੱਤੀ ਜਾਵੇ ਅਤੇ ਨੌਜਵਾਨ ਪੀੜ੍ਹੀ ਨੂੰ ਇਸਦਾ ਸਹੀ ਇਤਿਹਾਸ ਦੱਸਿਆ ਜਾਵੇ।


Recommended Posts