September 29, 2026
Rise & Fall’ ਦੇ ਸੈੱਟ ’ਤੇ ਹੰਗਾਮਾ, ਸਿਵੇਤ ਤੋਮਰ ਨੇ ਸ਼ਹਿਜ਼ਾਦ ਪੂਨਾਵਾਲਾ ਨਾਲ ਕੀਤੀ ਹੱਥੋਪਾਈ; ਸ਼ੋਅ ਤੋਂ ਬਾਹਰ
Prabhsimran Singh / Delhi
ਰਿਐਲਿਟੀ ਸ਼ੋਅ ‘Rise & Fall 2’ ਦੇ ਸੈੱਟ ’ਤੇ ਬਹਿਸ ਦੌਰਾਨ ਸਾਬਕਾ ਭਾਜਪਾ ਕੌਮੀ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਅਤੇ ਸਹਿ-ਪ੍ਰਤੀਯੋਗੀ ਸਿਵੇਤ ਤੋਮਰ ਵਿਚਾਲੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਚਰਚਾ ਵਿੱਚ ਹੈ। ਜਾਣਕਾਰੀ ਮੁਤਾਬਕ ਸ਼ੋਅ ਵਿੱਚ ਪੂਨਾਵਾਲਾ ਅਤੇ ਅਦਾਕਾਰਾ ਸਵਰਾ ਭਾਸਕਰ ਵਿਚਾਲੇ ਰਾਜਨੀਤਿਕ ਤੇ ਵਿਚਾਰਧਾਰਕ ਮੁੱਦਿਆਂ ਨੂੰ ਲੈ ਕੇ ਬਹਿਸ ਹੋ ਰਹੀ ਸੀ। ਇਸ ਦੌਰਾਨ ਸਿਵੇਤ ਤੋਮਰ ਵੀ ਬਹਿਸ ਵਿੱਚ ਸ਼ਾਮਲ ਹੋ ਗਏ। ਪੂਨਾਵਾਲਾ ਵੱਲੋਂ ਤੋਮਰ ਦੇ ਟੈਟੂ ਅਤੇ ਸਵਰਾ ਭਾਸਕਰ ਨਾਲ ਉਨ੍ਹਾਂ ਦੀ ਨੇੜਤਾ ਨੂੰ ਲੈ ਕੇ ਸਵਾਲ ਕੀਤੇ ਜਾਣ ਤੋਂ ਬਾਅਦ ਬਹਿਸ ਹੋਰ ਤਿੱਖੀ ਹੋ ਗਈ। ਇਸ ਤੋਂ ਬਾਅਦ ਤੋਮਰ ਨੇ ਪੂਨਾਵਾਲਾ ਨੂੰ ਕਥਿਤ ਤੌਰ ’ਤੇ ਗਰਦਨ ਤੋਂ ਫੜ ਕੇ ਧੱਕਾ ਦਿੱਤਾ, ਜਿਸ ਕਾਰਨ ਉਹ ਹੇਠਾਂ ਡਿੱਗ ਗਏ ਅਤੇ ਉਨ੍ਹਾਂ ਦੇ ਕੱਪੜੇ ਵੀ ਫਟ ਗਏ। ਸ਼ੋਅ ਵਿੱਚ ਸਰੀਰਕ ਹਿੰਸਾ ਦੀ ਮਨਾਹੀ ਹੋਣ ਕਾਰਨ ਸਿਵੇਤ ਤੋਮਰ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਕਈ ਸਿਆਸੀ ਆਗੂਆਂ ਨੇ ਵੀ ਪ੍ਰਤੀਕਿਰਿਆ ਦਿੱਤੀ। ‘Rise & Fall 2’ ਦੀ ਇਹ ਘਟਨਾ ਇਸ ਸਮੇਂ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
Rise And Fall 2 Shehzad Poonawalla Siwet Tomar Swara Bhasker Prime Video Reality Show Reality Show Fight Shehzad Poonawalla Fight Siwet Tomar Evicted Entertainment News Viral Video Political News Show Controversy