ਸਾਹਨੀ ਦੀ ਅਪੀਲ ’ਤੇ ਦਿਲਜੀਤ ਦੋਸਾਂਝ ਨੇ ਬਦਲੀ ਦਿੱਲੀ ਕੰਸਰਟ ਦੀ ਤਾਰੀਖ, ਹੁਣ 30 ਅਕਤੂਬਰ ਨੂੰ ਹੋਵੇਗਾ ਸ਼ੋਅ    ਲੁਧਿਆਣਾ ਦੇ ਡੇਹਲੋਂ ’ਚ 11 ਮਹੀਨੇ ਦੀ ਬੱਚੀ ਨਾਲ ਕਥਿਤ ਜਿਨਸੀ ਸ਼ੋਸ਼ਣ, ਮੁਲਜ਼ਮ ਫ਼ਰਾਰ    ਸੁਪਰੀਮ ਕੋਰਟ ਦੇ ਸਖ਼ਤ ਨਿਰਦੇਸ਼: ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਗੈਰ-ਕਾਨੂੰਨੀ ਹਿਰਾਸਤ ’ਚ ਨਾ ਲਿਆ ਜਾਵੇ    ਪੰਜਾਬ ’ਚ ਮੀਂਹ ਨੇ ਵਿਗਾੜੇ ਝੋਨੇ ਦੀ ਖ਼ਰੀਦ ਦੇ ਪ੍ਰਬੰਧ, ਫ਼ਾਜ਼ਿਲਕਾ ਮੰਡੀ ’ਚ ਫ਼ਸਲ ਪਾਣੀ ’ਚ ਤੈਰੀ    ਪਰਗਟ ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ, ਕਿਹਾ- ਸਾਫ਼-ਸੁਥਰੀ ਤੇ ਅਸੂਲਾਂ ਦੀ ਸਿਆਸਤ ਕਰਾਂਗਾ    ਜੈਸਮੀਨ ਸੈਂਡਲਾਸ ਨੇ Lgbtq+ ਭਾਈਚਾਰੇ ਦੇ ਹੱਕਾਂ ਦੀ ਕੀਤੀ ਹਮਾਇਤ, ਕਿਹਾ—‘ਪਿਆਰ ਕਰ ਲੈਣ ਦਿਓ’    ਸੁਪਰੀਮ ਕੋਰਟ ਦੇ ਹੁਕਮ: ਮੈਟਰੋ, ਇੰਟਰਨੈੱਟ ਤੇ ਬੈਰੀਕੇਡਾਂ ਬਾਰੇ ਵੱਡੇ ਨਿਰਦੇਸ਼    ਧਰੁਵ ਰਾਠੀ ਦਾ ਵੱਡਾ ਦੋਸ਼, ਕਿਹਾ- ਗ੍ਰਿਫ਼ਤਾਰੀ ਨਹੀਂ, ਮੇਰਾ ਅਗਵਾ ਕੀਤਾ ਗਿਆ    ਬੰਗਲਾ ਸਾਹਿਬ ਵਿਖੇ ਪੁਲੀਸ ਕਾਰਵਾਈ ’ਤੇ ਭੜਕੀ ‘ਆਪ’, ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ    ਮਹੇੜੂ ਦੇ ਪੀਜੀ ’ਚੋਂ Lpu ਦੇ 21 ਸਾਲਾ ਵਿਦਿਆਰਥੀ ਦੀ ਲਾਸ਼ ਮਿਲੀ, ਪੁਲੀਸ ਜਾਂਚ ਜਾਰੀ   
ਦਿੱਲੀ ਮੈਟਰੋ ਬੰਦ ਰੱਖਣ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ, ਅਧਿਕਾਰੀਆਂ ’ਤੇ ਮਾਣਹਾਨੀ ਦਾ ਦੋਸ਼
October 10, 2026
Delhi-Metro-Supreme-Court-Contem

ਦਿੱਲੀ ਮੈਟਰੋ ਬੰਦ ਰੱਖਣ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ, ਅਧਿਕਾਰੀਆਂ ’ਤੇ ਮਾਣਹਾਨੀ ਦਾ ਦੋਸ਼

Prabhsimran Singh / Delhi

ਦਿੱਲੀ ਵਿੱਚ ਕੋਕਰੋਚ ਜਨਤਾ ਪਾਰਟੀ (CJP) ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਮੈਟਰੋ ਅਤੇ ਰੇਲਵੇ ਸੇਵਾਵਾਂ ਬੰਦ ਰੱਖਣ ਦਾ ਮਾਮਲਾ ਗਰਮਾ ਗਿਆ ਹੈ। ਵਕੀਲ ਸ਼ੈਲੇਂਦਰ ਮਣੀ ਤ੍ਰਿਪਾਠੀ ਨੇ ਸੁਪਰੀਮ ਕੋਰਟ ਵਿੱਚ ਮਾਣਹਾਨੀ ਪਟੀਸ਼ਨ ਦਾਇਰ ਕਰਕੇ ਸਬੰਧਤ ਅਧਿਕਾਰੀਆਂ ’ਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ। ਪਟੀਸ਼ਨ ਵਿੱਚ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਸਮੇਤ ਹੋਰਨਾਂ ਨੂੰ ਧਿਰ ਬਣਾਇਆ ਗਿਆ ਹੈ। ਪਟੀਸ਼ਨ ਮੁਤਾਬਕ, ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਮੈਟਰੋ ਸਟੇਸ਼ਨ ਬੰਦ ਰੱਖੇ ਗਏ ਹਨ। ਇਸ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ CJP ਦੇ ਪ੍ਰਦਰਸ਼ਨ ਬਾਰੇ ਸੁਣਵਾਈ ਦੌਰਾਨ ਚੀਫ਼ ਜਸਟਿਸ ਸੂਰਜ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਸੀ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪਬਲਿਕ ਟਰਾਂਸਪੋਰਟ ਪੂਰੀ ਤਰ੍ਹਾਂ ਬੰਦ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਮੈਟਰੋ ਤੇ ਰੇਲ ਗੱਡੀਆਂ ਨਿਯਮਤ ਤੌਰ ’ਤੇ ਚੱਲਣੀਆਂ ਚਾਹੀਦੀਆਂ ਹਨ।

Delhi Metro Supreme Court Contempt Of Court Cjp Protest Shailendra Mani Tripathi Govind Mohan Chie


Recommended Posts