October 3, 2026
ਨਾਇਰਾ ਐਨਰਜੀ ਨੇ ਵਧਾਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਕਿੰਨਾ ਹੋਇਆ ਵਾਧਾ
Prabhsimran Singh / Delhi
ਭਾਰਤ ਦੀ ਸਭ ਤੋਂ ਵੱਡੀ ਨਿੱਜੀ ਬਾਲਣ ਪ੍ਰਚੂਨ ਕੰਪਨੀ ਨਾਇਰਾ ਐਨਰਜੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਕੰਪਨੀ ਨੇ ਪੈਟਰੋਲ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਮਹਿੰਗਾ ਕੀਤਾ ਹੈ। ਇਹ ਨਵੀਆਂ ਕੀਮਤਾਂ 3 ਅਕਤੂਬਰ ਦੀ ਸਵੇਰ ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ। ਨਾਇਰਾ ਦੇ ਦੇਸ਼ ਭਰ ਵਿੱਚ ਲਗਭਗ 7,108 ਪੈਟਰੋਲ ਪੰਪ ਹਨ। ਇਹ ਵਾਧਾ ਆਲਮੀ ਬਾਜ਼ਾਰ ਵਿੱਚ ਕੱਚੇ ਤੇਲ ਅਤੇ ਰਿਫਾਈਂਡ ਪੈਟਰੋਲੀਅਮ ਉਤਪਾਦਾਂ ਦੀਆਂ ਵਧੀਆਂ ਕੀਮਤਾਂ ਕਾਰਨ ਬਾਲਣ ਵਿਕਰੇਤਾਵਾਂ ’ਤੇ ਪਏ ਦਬਾਅ ਵਿਚਕਾਰ ਕੀਤਾ ਗਿਆ ਹੈ। ਇਸ ਸਾਲ ਮਾਰਚ ਵਿੱਚ ਵੀ ਨਾਇਰਾ ਨੇ ਪੈਟਰੋਲ 5 ਰੁਪਏ ਅਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਮਹਿੰਗਾ ਕੀਤਾ ਸੀ, ਜਿਸ ਨੂੰ ਬਾਅਦ ਵਿੱਚ 1 ਜੁਲਾਈ ਨੂੰ ਵਾਪਸ ਲੈਂਦਿਆਂ ਕੀਮਤਾਂ ਘਟਾਈਆਂ ਗਈਆਂ ਸਨ।
Nayara Energy Petrol Price Diesel Price Fuel Price Hike India News Business News Fuel News Petrol Diesel News Energy News Price Hike