ਕਲਗੀਧਰ ਸਕੂਲ ਮੂੰਗੋ ਵਿਖੇ ਕੈਨੇਡਾ -ਚ ਵਸੇ ਐੱਨਆਰਆਈ 29 ਨੂੰ ਲਗਾਉਣਗੇ ਮੈਗਾ ਸਿਹਤ ਕੈਂਪ
November 25, 2023
Daily Dharaledar / Punjab
 -
ਪੰਜਾਬ ਦੇ ਏਡੀਜੀਪੀ ਛੀਨਾ ਹੋਣਗੇ ਮੁੱਖ ਮਹਿਮਾਨ, ਅੱਖਾਂ ਦੇ ਕੀਤੇ ਜਾਣਗੇ ਮੁਫ਼ਤ ਅਪਰੇਸ਼ਨ
ਕੈਂਸਰ ਜਾਗਰੂਕਤਾ ਅਤੇ ਜਨਰਲ ਮੈਡੀਕਲ ਚੈਕਅੱਪ ਦਾ ਵੀ ਹੋਵੇਗਾ ਪ੍ਰਬੰਧ
ਭਾਦਸੋਂ (ਪਟਿਆਲਾ ਪੰਜਾਬ ਦੀ ਧਰਤੀ -ਤੇ ਪੈਦਾ ਹੋ ਕੇ ਵਿਦੇਸ਼ਾਂ -ਚ ਵਸੇ ਐੱਨਆਰਆਈ ਅਕਸਰ ਆਪਣੀ ਮਾਤ ਭੂਮੀ ਨੂੰ ਯਾਦ ਕਰਕੇ ਇੱਥੋਂ ਦੇ ਸਮਾਜ ਦੇ ਭਲੇ ਲਈ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਹਨ। ਇਸੇ ਦਿਸ਼ਾ ਵਿੱਚ ਆਉਣ ਵਾਲੀ 29 ਨਵੰਬਰ ਨੂੰ ਕੈਨੇਡਾ -ਚ ਵੱਸਦੇ ਐੱਨਆਰਆਈਜ਼ ਵਲੋਂ ਸਥਾਨਕ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕਲਗੀਧਰ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਮੂੰਗੋ ਵਿਖੇ ਮੈਗਾ ਮੈਡੀਕਲ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਸਕੂਲ ਦੇ ਚੇਅਰਮੈਨ ਰਵਿੰਦਰ ਸਿੰਘ ਅਤੇ ਓਕ ਡੈਂਟਲ ਗਰੁੱਪ ਕੈਨੇਡਾ ਦੇ ਮੁਖੀ ਰਮਨ ਖਟੜਾ ਨੇ ਦੱਸਿਆ ਕਿ 29 ਨਵੰਬਰ ਨੂੰ ਦਿਨ ਭਰ ਚੱਲਣ ਵਾਲੇ ਇਸ ਕੈਂਪ ਦੌਰਾਨ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਵੱਲੋਂ ਜਿੱਥੇ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਕੀਤਾ ਜਾਵੇਗਾ, ਉਥੇ ਹੀ ਡਾ. ਬਲਬੀਰ ਖਾਨ ਦੀ ਅਗਵਾਈ ਹੇਠ ਟੀਮ ਅੱਖਾਂ ਦੀ ਜਾਂਚ ਕਰੇਗੀ। ਜਿਨ੍ਹਾਂ ਮਰੀਜ਼ਾਂ ਨੂੰ ਅੱਖਾਂ ਦੇ ਅਪਰੇਸ਼ਨ ਦੀ ਜ਼ਰੂਰਤ ਹੋਵੇਗੀ, ਉਨ੍ਹਾਂ ਦੇ ਆਪ੍ਰੇਸ਼ਨ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇੱਥੇ ਸੋਹਾਣਾ ਆਈ ਹਸਪਤਾਲ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਜਨਰਲ ਚੈਕਅੱਪ ਅਤੇ ਦਿਲ ਦੀਆਂ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਰਮਨ ਖਟੜਾ ਨੇ ਦੱਸਿਆ ਕਿ ਹਰਿਆਣਾ ਅਤੇ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਸੰਸਥਾ ਪ੍ਰਯੋਗ ਫਾਊਂਡੇਸ਼ਨ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਮੈਗਾ ਹੈਲਥ ਕੈਂਪ ਦਾ ਉਦਘਾਟਨ ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਐੱਮ.ਐੱਸ. ਛੀਨਾ ਕਰਨਗੇ। ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਛੀਨਾ ਵਿਸ਼ੇਸ਼ ਤੌਰ -ਤੇ ਹਾਜ਼ਰ ਰਹਿਣਗੇ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਵਸੇ ਪ੍ਰਵਾਸੀ ਭਾਰਤੀ ਡਾ. ਜਸਬੀਰ ਸਿੰਘ ਮੁੰਡੀ, ਹਰਜਿੰਦਰ ਸਿੰਘ, ਰਾਜੀਵ ਸ਼ਰਮਾ, ਨੈਸ਼ਨਲ ਟਾਈਮਜ਼ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਮੈਗਾ ਹੈਲਥ ਕੈਂਪ ਵਿੱਚ ਸੌ ਦੇ ਕਰੀਬ ਲੋਕਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਦੇ ਲਈ ਆਸ-ਪਾਸ ਦੇ ਪਿੰਡਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ।Daily Dharaledar Online News Views and Reviews
Recommended Posts
Trending Stories
Hot News
