NOW
ਹਾਈ ਪਾਵਰ ਪਰਚੇਜ਼ ਕਮੇਟੀ ਦੀ ਮੀਟਿੰਗ, ਜਿਸ ਦੀ ਅਧਿਆਕਸ਼ਤਾ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕੀਤੀ    ਕਾਦੀਆਂ ਤੋਂ ਸੁਖਬੀਰ ਬਾਦਲ ਨੇ ਕੀਤਾ 2027 ਚੋਣ ਮੁਹਿੰਮ ਦਾ ਆਗਾਜ਼    ਯੁੱਧ ਨਸ਼ਿਆਂ ਵਿਰੁੱਧ 2.0' ਮੁਹਿੰਮ     ਯੁੱਧ ਨਸ਼ਿਆਂ ਵਿਰੁੱਧ 2.0' ਮੁਹਿੰਮ ਤਹਿਤ ਰੱਖੇ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਮੋਗਾ ਦੇ ਪਿੰਡ ਕਿੱਲੀ ਚਹਿਲਾਂ ਵਿਖੇ ਸ਼ਿਰਕਤ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਵਿੱਚ ਸਰਕਾਰ ਦਾ ਸਾਥ ਦੇਣ ਵਾਲੇ ਜੁਝਾਰੂ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਸਮਾਗਮ ਵਿੱਚ ਆਏ ਲੋਕਾਂ ਨੂੰ ਨਸ਼ਿਆਂ ਦੇ ਖ਼ਾਤਮੇ ਵਿਰੁੱਧ ਸਹੁੰ ਚੁਕਾਈ ਗਈ। …… As Part Of The Anti-drug Drive “yudh Nashian Virudh 2.0” Campaign, Chief Minister Bhagwant Singh Mann Attended An Event At Village Killi Chahlan, Moga District. At    ਦੋਰਾਹਾ ਵਿਖੇ ਚਾਰ ਲੇਨ ਰੇਲਵੇ ਓਵਰ ਬ੍ਰਿਜ ਨਾਲ ਮਾਲਵਾ ਖੇਤਰ ਨੂੰ ਵੱਡੀ ਰਾਹਤ    ਮੋਗਾ ਵਿੱਚ ਸੀਬੀਐਸਈ ਪ੍ਰੀਖਿਆਵਾਂ ਸ਼ੁਰੂ, ਕੇਂਦਰਾਂ ਨੇੜੇ ਇਕੱਠ ‘ਤੇ ਪਾਬੰਦੀ    ਸੀਐਮ ਦਫ਼ਤਰ ਤੇ ਡੀਜੀਪੀ ਦੇ ਸਟੇਜ ਸਾਂਝੇ ਕਰਨ ‘ਤੇ ਕਾਂਗਰਸ ਦਾ ਐਤਰਾਜ਼    ਬਠਿੰਡਾ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ, ਪੰਜ ਗ੍ਰਿਫਤਾਰ    ਮੋਹਾਲੀ ‘ਚ ਸਕੂਲ ਅਤੇ ਫੋਰਟਿਸ ਹਸਪਤਾਲ ਨੂੰ ਬੰਬ ਧਮਕੀ    ਪ੍ਰਗਤੀਸ਼ੀਲ ਵਿਦਿਆਰਥੀਆਂ ਦੇ ਲਈ ਆਯੋਜਿਤ ਜੈਪੁਰ ਦਾ ਵਿੱਦਿਅਕ ਟੂਰ ਸਫਲਤਾਪੂਰਵਕ ਸੰਪੰਨ   
ਹਾਈਕੋਰਟ ਦਾ 2364 ਬੇਰੁਜ਼ਗਾਰ ਅਧਿਆਪਕਾਂ ਦੇ ਹੱਕ ‘ਚ ਫ਼ੈਸਲਾ! ਮਾਨ ਸਰਕਾਰ ਨੂੰ ਚੁੱਪੀ ਪੈ ਸਕਦੀ ਮਹਿੰਗੀ, ਇਕੱਠੀਆਂ ਹੋਈਆਂ Eet 2364 ਤੇ 6635 ਜਥੇਬੰਦੀਆਂ
April 18, 2024 11:16:01
Ett-2364-and-6635-organizations-

Daily Dharaledar Bureau / Chandigarh

ਪਿਛਲੇ ਚਾਰ ਸਾਲਾਂ ਤੋਂ ਆਪਣੀ ਭਰਤੀ ਨੂੰ ਸਿਰੇ ਲਗਵਾਉਣ ਵਾਸਤੇ ਕਦੇ ਮੰਤਰੀਆਂ ਅਤੇ ਕਦੇ ਕੋਰਟ ਦੇ ਚੱਕਰ ਲਗਾ ਰਹੇ ਆਧਿਆਪਕਾਂ ਨੇ ਸਰਕਾਰ ਨੂੰ ਬੇਰੁਜ਼ਗਾਰਾਂ ਨਾਲ ਕੀਤੇ ਪੁਰਾਣੇ ਵਾਧੇ ਚੇਤੇ ਕਰਵਾਉਂਦੇ ਹੋਏ ਕਿਹਾ ਕਿ ਸਿੱਖਿਆ ਨੂੰ ਸੁਧਾਰਨ ਦੇ ਵਾਧੇ ਕਰਕੇ ਸੱਤਾ ਵਿੱਚ ਆਈ ਭਗਵੰਤ ਮਾਨ ਦੀ ਸਰਕਾਰ ਨੂੰ ਚਾਹੀਦਾ ਹੈ ਕੇ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਕਰੇ ਤਾਂ ਜੋ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾ ਸਕੇ।

ਈਟੀਟੀ 2364 ਬੇਰੁਜਗਾਰ ਅਧਿਆਪਕਾਂ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਕਿਹਾ ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ ਤੇ ਈਟੀਟੀ 2364 ਬੇਰੁਜਗਾਰ ਅਧਿਆਪਕ ਯੂਨੀਅਨ ਪੰਜਾਬ ਇਕ ਮੰਚ ਤੇ ਹੋਈਆਂ ਇਕੱਠੀਆਂ ਤੇ ਆਗੂਆਂ ਨੇ ਜਿਕਰ ਕੀਤਾ ਕੇ ਸਾਡੀ ਭਰਤੀ 6 ਮਾਰਚ 2020 ਵਿੱਚ ਆਈ ਸੀ ਲੰਬਾ ਸਮਾਂ ਅਸੀਂ ਹਾਈ ਕੋਰਟ ਵਿੱਚ ਸੰਘਰਸ਼ ਲੜਿਆ ਤੇ ਇਸਨੂੰ 19 ਦਸੰਬਰ 2023 ਨੂੰ ਜਸਟਿਸ ਰਿਤੂ ਬਾਹਰੀ ਵੱਲੋਂ ਬਹਾਲ ਕਰਦਿਆਂ ਸਰਕਾਰ ਨੂੰ ਸਿਰਫ 8 ਹਫਤਿਆਂ ਦਾ ਸਮਾਂ ਦਿੱਤਾ ਗਿਆ ਸੀ।

ਜਿਸ ਨੂੰ ਪੂਰੇ ਹੋਏ ਨੂੰ ਵੀ 2 ਮਹੀਨੇ ਉੱਪਰ ਹੋ ਚੁੱਕੇ ਹਨ ਇਸਤੋ ਬਾਅਦ ਸੁਪਰੀਮ ਕੋਰਟ ਵਲੋਂ ਵੀ 8 ਅਪ੍ਰੈਲ 2024 ਨੂੰ ਈਟੀਟੀ ਤੇ ਬੀਐਡ ਦੇ ਚਲੇ ਆ ਰਹੇ ਮੁੱਦੇ ਉੱਪਰ ਵੀ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ। ਜਿਸ ਅਨੂਸਾਰ 11 ਅਗਸਤ 2023 ਤੋ ਬਾਅਦ ਕੋਈ ਵੀ ਬੀ.ਐਡ ਡਿਗਰੀ ਧਾਰੀ ਹੁਣ ਈਟੀਟੀ ਦੀ ਪੋਸਟ ਤੇ ਜੁਆਇੰਨ ਨਹੀਂ ਕਰ ਸਕਦਾ। ਏਨਾ ਸਾਰੇ ਮਸਲਿਆਂ ਦਾ ਜਿਕਰ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਗੱਲ ਕਲੀਅਰ ਹੋ ਜਾਵੇ ਕੇ ਹੁਣ ਸਰਕਾਰ ਵਲੋ ਦੇਰੀ ਹੈ।

ਕਿਉਂਕਿ 2364 ਤੇ ਹੁਣ ਕੋਈ ਮਸਲਾ ਬਾਕੀ ਨਹੀਂ ਹੈ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕੇ ਚਾਰ ਸਾਲਾਂ ਤੋਂ ਬੇਰੁਜ਼ਗਾਰੀ ਦਾ ਸੰਤਾਪ ਹੰਡਾ ਰਹੇ ਸਾਥੀਆਂ ਨੂੰ ਸਰਕਾਰ ਜਲਦੀ ਰੁਜ਼ਗਾਰ ਦੇਵੇ 2020 ਦੀ ਭਰਤੀ ਹੋਣ ਕਾਰਨ ਕਈ ਇਲੈਕਸ਼ਨ ਆਏ ਤੇ ਕਈ ਗਏ ਇਹ ਭਰਤੀ ਪੁਰਾਣੀ ਹੋਣ ਕਾਰਨ ਸਰਕਾਰ ਜਲਦੀ ਹੀ ਇਲੈਕਸ਼ਨ ਕਮਿਸ਼ਨ ਤੋ ਇਸਦੀ ਪਰਮੀਸ਼ਨ ਲਵੇ ਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਵੇ, ਜੋ ਕਿ ਸਰਕਾਰ ਦਾ ਫਰਜ਼ ਬਣਦਾ ਹੈ।

ਇਸ ਮੌਕੇ ਤੇ 2364 ਭਰਤੀ ਦੇ ਹੱਕ ਵਿੱਚ ਆ ਕੇ ਖੜੇ ਦੀਪਕ ਕੰਬੋਜ, ਸ਼ਲਿੰਦਰ ਕੰਬੋਜ਼, ਨਿਰਮਲ ਜ਼ੀਰਾ ਜਰਨੈਲ ਨਾਗਰਾ, ਰਾਜਸੁਖਵਿੰਦਰ ਅਤੇ ਹੋਰ ਸਾਥੀਆ ਨੇ ਨਿਰੋਲ ਈਟੀਟੀ 2364 ਭਰਤੀ ਦੀ ਹਮਾਇਤ ਕੀਤੀ ਤੇ 6635 ਜਥੇਬੰਦੀ ਵਲੋ ਹਰ ਸੰਭਵ ਮਦਦ ਦੇਣ ਦੀ ਗੱਲ ਕਹੀ। ਇਸ ਮੌਕੇ 2364 ਯੂਨੀਅਨ ਅਧਿਆਪਕ ਯੂਨੀਅਨ ਪੰਜਾਬ ਦੇ ਆਗੂ ਮਨਪ੍ਰੀਤ ਮਾਨਸਾ,ਗੁਰਸੰਗਤ ਬੁੱਢਲਾਡਾ, ਗੁਰਸੇਵ ਸੰਗਰੂਰ ਅੰਮ੍ਰਿਤਪਾਲ ਧੂਰੀ ਜਸਵਿੰਦਰ ਮਾਛੀਵਾੜਾ ਅਮਰ ਮਕੇਰੀਆਂ, ਸੰਦੀਪ ਫਾਜ਼ਿਲਕਾ ,ਕੇਵਲ਼ ਕਾਲੜਾ,ਮੁਕੇਸ਼ ਗੁਰਦਾਸਪੁਰ,ਹੈਰੀ ਗੁਰੂ ਹਰਸਹਾਏ,ਮੋਨੂੰ ਗੁਰੂ ਹਰਸਹਾਏ, ਸਰਬਜੋਤ ਹੁਸ਼ਿਆਰਪੁਰ ਤੇ ਸਮੂਹ ਈਟੀਟੀ ਕੇਡਰ ਹਾਜਰ ਸਨ।

Ett 2364 and 6635 organizations both gathered demand for employment from bhagwant maan govt

Related News