ਵਿਧਾਇਕ ਨਰਿੰਦਰ ਕੌਰ ਭਰਾਜ ਦੀ ਹਾਜ਼ਰੀ ਵਿੱਚ ਅਵਤਾਰ ਸਿੰਘ ਤਾਰੀ ਨੇ ਨਗਰ ਕੌਂਸਲ ਭਵਾਨੀਗੜ੍ਹ ਦੇ ਪ੍ਰਧਾਨ ਵਜੋਂ ਸੰਭਾਲਿਆ ਚਾਰਜ    ਮਹਾਨ ਧਾਰਮਿਕ ਸਮਾਗਮ, ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿਖੇ ਅੱਜ (28 ਨੂੰ) - ਦੀਪਕ ਬਾਲੀ,    ਲਾਲ ਫੀਤਾਸ਼ਾਹੀ ਤੇ ਅਫਸਰਸ਼ਾਹੀ ਦੀ ਅਣਗਹਿਲੀ ਕਾਰਨ ਸਾਬਕਾ, ਸਰੀਰਕ ਤੌਰ ਉੱਤੇ ਨਿਕਾਰਾ ਹੋਏ ਜਾਂ ਸ਼ਹੀਦ ਸੈਨਿਕਾਂ ਨੂੰ ਇਨਸਾਫ ਨਾ ਮਿਲਣਾ ਚਿੰਤਾ ਦਾ ਵਿਸ਼ਾ : ਪ੍ਰੋ. ਬਡੂੰਗਰ    ਸਿੱਖਿਆ ਕ੍ਰਾਂਤੀ ਦੇ ਤਹਿਤ ਸੁਰਜੀਤ ਸਿੰਘ ਰੱਖੜਾ ਨੇ ਸਸਸਸ ਗੱਜੂਮਾਜਰਾ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ*    ਵਿਧਾਇਕ ਭਰਾਜ ਵੱਲੋਂ 'ਰੰਗਲਾ ਪੰਜਾਬ' ਸਕੀਮ ਤਹਿਤ ਹਲਕਾ ਸੰਗਰੂਰ ਦੀਆਂ ਗ੍ਰਾਮ ਪੰਚਾਇਤਾਂ ਨੂੰ 5.51 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਦੇ ਚੈੱਕ ਭੇਟ    ਨਾਭਾ ਦੇ ਪਿੰਡ ਰੈਸਲ ਤੇ ਗੋਬਿੰਦਪੁਰਾ 'ਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਦਸਤਾਵੇਜ਼ੀ ਦਾ ਪ੍ਰਦਰਸ਼ਨ    ਪਿੰਡ ਬੱਲਮਗੜ੍ਹ ਵਿਖੇ 'ਲੋਕ ਮਿਲਣੀ' ਦੌਰਾਨ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ    ਧਾਰਮਿਕ ਸਮਾਗਮ ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਦੀਆਂ ਤਿਆਰੀਆਂ ਜੋਰਾਂ ਤੇ    ਵਿਧਾਇਕ ਨਰਿੰਦਰ ਕੌਰ ਭਰਾਜ ਦੇ ਯਤਨਾਂ ਸਦਕਾ ਪਿੰਡ ਭਰਾਜ ਵਿਖੇ 28 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਸੀਵਰੇਜ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ    ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਹਕੀਕਤਪੁਰਾ ਵਿਖੇ ਡਾਕੂਮੈਂਟਰੀ ਦਿਖਾਈ   
ਸਿੱਖਿਆ ਦੇ ਨਾਂ ਤੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਫੇਲ ਬਿਨਾਂ ਲਾਈਟ ਤੋਂ ਪੜ੍ਹ ਰਹੇ ਹਨ ਆਂਗਣਵਾੜੀ ਸੈਂਟਰ ਚ ਬੱਚੇ
July 9, 2024
Children-Are-Studying-In-The-Ang

Lovepreet Singh / Gurdaspur

ਕਲਾਨੌਰ, ਗੁਰਦਸਪੂਰ :

ਐਜੂਕੇਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਜੇ ਗਰਾਉਂਡ ਲੈਵਲ ਦੀ ਗੱਲ ਕਰੀਏ ਤਾਂ ਬਲਾਕ ਕਲਾਨੌਰ ਦੇ ਅਧੀਨ ਆਉਂਦੇ ਪਿੰਡ ਪੰਨਵਾਂ ਵਿਖੇ ਆਂਗਨਵਾੜੀ ਸੈਂਟਰ ਚ ਕਰੀਬ ਛੇ ਮਹੀਨੇ ਤੋਂ ਬਿਜਲੀ ਦਾ ਮੀਟਰ ਨਾ ਹੋਣ ਕਰਕੇ ਛੋਟੇ ਬੱਚੇ ਅਤੇ ਸਟਾਫ ਨੂੰ ਗਰਮੀ ਦੇ ਵਿੱਚ ਹੀ ਬਹਿਣਾ ਪੈ ਰਿਹਾ ਹੈ | ਇਸ ਸਬੰਧੀ ਜਦੋਂ ਉਥੋਂ ਦੇ ਸਟਾਫ ਆਂਗਣਵਾੜੀ ਵਰਕਰ ਰਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦੋ ਸਾਲ ਤੋਂ ਇਸ ਆਂਗਣਵਾੜੀ ਸੈਂਟਰ ਵਿੱਚ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈ | ਪਿਛਲੇ ਕੁਝ ਟਾਈਮ ਤੋਂ ਅਸੀਂ ਲਾਈਟ ਕਿਸੇ ਤਰ੍ਹਾਂ ਜੁਗਾੜ ਕਰਕੇ ਚਲਾਈ ਹੋਈ ਸੀ |

ਪਰ ਹੁਣ ਛੇ ਮਹੀਨੇ ਤੋਂ ਤਾਂ ਲਾਈਟ ਦਾ ਕੋਈ ਵੀ ਨਾਮੋ ਨਿਸ਼ਾਨ ਨਹੀਂ ਹੈ | ਉਹਨਾਂ ਨੇ ਦੱਸਿਆ ਕਿ ਇਸ ਆਂਗਣਵਾੜੀ ਵਿੱਚ ਟੋਟਲ 15 ਬੱਚੇ ਹਨ ਅਤੇ ਲਾਈਟ ਨਾ ਹੋਣ ਕਰਕੇ ਬੱਚਿਆਂ ਦੇ ਮਾਪੇ ਕਦੇ ਕਦੇ ਹੀ ਉਹਨਾਂ ਨੂੰ ਭੇਜਦੇ ਹਨ | ਨਾਲ ਹੀ ਉਹਨਾਂ ਨੇ ਆਖਿਆ ਕਿ ਇਹ ਆਂਗਨਵਾੜੀ ਸੈਂਟਰ 1996 ਤੋਂ ਚੱਲ ਰਿਹਾ ਹੈ। 

ਪਹਿਲਾਂ ਇਹ ਆਂਗਣਵਾੜੀ ਸੈਂਟਰ ਪ੍ਰਾਇਮਰੀ ਸਕੂਲ ਦੇ ਨਾਲ ਅਟੈਚ ਸੀ | ਪਰ ਦੋ ਕੁ ਸਾਲ ਪਹਿਲਾਂ 2022 ਵਿਚ ਪ੍ਰਾਇਮਰੀ ਸਕੂਲ ਦੀ ਨਵੀਂ ਬਿਲਡਿੰਗ ਬਣ ਗਈ ਸੀ ਤੇ ਉਹ ਸਕੂਲ ਉਸ ਜਗ੍ਹਾ ਤੇ ਚਲਾ ਗਿਆ ਅਤੇ ਮੀਟਰ ਵੀ ਉਸ ਜਗ੍ਹਾ ਤੇ ਲਗਾ ਦਿੱਤਾ ਗਿਆ। ਇਸ ਮਾਮਲਾ ਅਸੀਂ ਸੁਪਰਵਾਈਜ਼ਰ ਰਾਜਵਿੰਦਰ ਕੌਰ ਅਤੇ ਸੀ.ਡੀ.ਪੀ.ਓ ਸਦੇਸ਼ ਕੁਮਾਰੀ ਜੀ ਦੇ ਧਿਆਨ ਵਿੱਚ ਲਿਆਂਦਾ ਹੋਇਆ ਹੈ। ਉਹਨਾਂ ਨੇ ਆਪਣੇ ਸਟਾਫ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸਾਨੂੰ ਮੀਟਰ ਲਗਾ ਕੇ ਦਿੱਤਾ ਜਾਵੇ ਤਾਂ ਜੋ ਇੱਥੇ ਪਾਣੀ ਦਾ ਵੀ ਪ੍ਰਬੰਧ ਹੋ ਸਕੇ  |

Powered by Froala Editor

Children Are Studying In The Anganwadi Center Without Lights The Punjab Government Making Big Claims In The Name Of Education


Recommended Posts