ਚੋਣ ਕਮਿਸ਼ਨ ਨੇ Form 6 ਨਾਲ ਜੁੜਿਆ ਵਾਧੂ Sir ਘੋਸ਼ਣਾ ਪੱਤਰ ਹਟਾਇਆ, ਇਨ੍ਹਾਂ ਸੂਬਿਆਂ ’ਚ ਹੁਣ ਨਹੀਂ ਲੋੜ    ਪੰਜਾਬ ਕਾਂਗਰਸ ’ਚ ਬਦਲਾਅ ਦੀ ਚਰਚਾ ਵਿਚਕਾਰ ਬਾਜਵਾ ਦਾ ਵੱਡਾ ਬਿਆਨ    ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ! ਇਨ੍ਹਾਂ ਤਿੰਨ ਨਾਵਾਂ ਦੀ ਚਰਚਾ    Lpu ਹਿੰਸਾ ਮਾਮਲਾ: ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗੀ ਸਥਿਤੀ ਰਿਪੋਰਟ    ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੂੰ ‘ਕਾਰਨ ਦੱਸੋ ਨੋਟਿਸ’, 42 ਖੋਜ ਸਹਾਇਕਾਂ ਦੀ ਭਰਤੀ ਨਾਲ ਜੁੜਿਆ ਮਾਮਲਾ    ਰਿਸ਼ਵਤ ਮਾਮਲੇ ’ਚ ਘਿਰੀ ਮਹਿਲਾ ਇੰਸਪੈਕਟਰ ਦੀ ਦੂਜੀ ਪੇਸ਼ੀ, ਮੀਡੀਆ ਤੋਂ ਬਚਾਉਂਦੇ ਨਜ਼ਰ ਆਏ ਵਿਜੀਲੈਂਸ ਅਧਿਕਾਰੀ    ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ‘ਆਪ’ ਨੇ ਨਸ਼ਿਆਂ ਦੇ ਮੁੱਦੇ ’ਤੇ ਪੁੱਛੇ ਸਵਾਲ    31 ਮਹੀਨਿਆਂ ’ਚ Ssf ਕੋਲ ਪਹੁੰਚੇ ਸੜਕ ਹਾਦਸਿਆਂ ਦੇ 58,619 ਕੇਸ, ਹਰ ਮਹੀਨੇ ਔਸਤ 1,891 ਘਟਨਾਵਾਂ    ਇੰਡੀਆ’ ਗਠਜੋੜ ਦੀ ਬੈਠਕ ਤੋਂ ਪਹਿਲਾਂ ਦਿੱਲੀ ’ਚ ਵਿਵਾਦਤ ਹੋਰਡਿੰਗਜ਼, ਵਿਰੋਧੀ ਆਗੂਆਂ ’ਤੇ ਤਨਜ਼    Ed ਦੀ ਜਵੈਲਰਜ਼ ’ਤੇ ਛਾਪੇਮਾਰੀ, ₹645 ਕਰੋੜ ਦੀ ਕਥਿਤ ਹੇਰਾਫੇਰੀ ਮਾਮਲੇ ’ਚ 14 ਥਾਵਾਂ ’ਤੇ ਕਾਰਵਾਈ   
ਭਗਵੰਤ ਸਿੰਘ ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ : ਨਿੱਜੀ ਸਕੂਲਾਂ ਤੋਂ ਨਾਮ ਕਟਵਾ ਕੇ ਵਿਦਿਆਰਥੀ ਲੈ ਰਹੇ ਨੇ ਸਰਕਾਰੀ ਸਕੂਲਾਂ ਵਿਚ ਦਾਖਲੇ
October 22, 2024
Efforts-Of-Bhagwant-Singh-Maan-G

Daily Dharaledar Bureau / Nangal

ਨੰਗਲ, 22 ਅਕਤੂਬਰ: 


ਪੰਜਾਬ ਰਾਜ ਨੂੰ ਮੁੜ ਰੰਗਲਾ ਪੰਜਾਬ ਬਨਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਕੌਸ਼ਿਸ਼ ਨੂੰ ਬੂਰ ਪੈਣ ਲੱਗਾ ਹੈ।


ਅੱਜ ਦੀ ਮਾਪੇ ਅਧਿਆਪਕ ਮਿਲਣੀ ਦੌਰਾਨ ਵੱਡੇ ਪੱਧਰ ਤੇ ਅਜਿਹੇ ਵਿਦਿਆਰਥੀ ਨੇ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਉਹ ਪਹਿਲਾਂ ਨਿੱਜੀ ਸਕੂਲ ਵਿੱਚ ਪੜ੍ਹਦੇ ਸਨ ਪ੍ਰੰਤੂ ਜਦੋਂ ਤੋਂ ਤੁਹਾਡੀ ਸਰਕਾਰ ਆਈ ਹੈ ਉਸ ਦਿਨ ਤੋਂ ਸਰਕਾਰੀ ਸਕੂਲਾਂ ਦੀ ਹਾਲਤ ਵਿੱਚ ਬਹੁਤ ਤੇਜ਼ੀ ਨਾਲ ਸੁਧਾਰ ਹੋਇਆ ਜਿਸ ਨਾਲ ਲੋਕਾਂ ਦੀ ਸਰਕਾਰੀ ਸਕੂਲਾਂ ਪ੍ਰਤੀ ਸੋਚ ਬਦਲ ਗਈ ਹੈ।


ਇਸ ਮੌਕੇ ਗੱਲ ਕਰਦਿਆਂ ਸਕੂਲ ਆਫ਼ ਐਮੀਨੈਸ ਨੰਗਲ ਦੀ ਪਲਸ  2 ਏਕਾਮਨਾ ਨੇ ਦੱਸਿਆ ਕਿ ਪਹਿਲਾਂ ਨੰਗਲ ਤੋਂ ਦਸ ਕਿਲੋਮੀਟਰ ਦੂਰ ਸਥਿਤ ਇਕ ਨਿੱਜੀ ਸਕੂਲ ਵਿੱਚ ਪੜ੍ਹਦੀ ਸੀ। ਉਸ ਨੇ ਦੱਸਿਆ ਕਿ ਇਥੇ ਜਿੰਨੀ ਫ਼ੀਸ ਘੱਟ ਹੈ ਉਨੀ ਹੀ ਵਧੀਆ ਪੜ੍ਹਾਈ ਅਤੇ ਸਹੂਲਤਾਂ ਹਨ।


ਇਸੇ ਤਰ੍ਹਾਂ ਪਲਸ 2 ਸਾਇੰਸ ਸਟਰੀਮ ਦੀ ਵਿਦਿਆਰਥਣ ਮਹਿਕਦੀਪ ਕੌਰ ਨੇ ਦੱਸਿਆ ਕਿ ਉਹ ਵੀ ਨਿੱਜੀ ਸਕੂਲ ਤੋਂ ਨਾਮ ਕਟਵਾ ਕੇ ਇਸ ਸਕੂਲ ਵਿੱਚ ਆਈ ਹੈ ਅਤੇ ਜਿਸ ਤਰੀਕੇ ਡਿਜੀਟਲ ਪੜ੍ਹਾਈ ਕਰਵਾਈ ਜਾਂਦੀ ਹੈ ਉਸ ਤਰ੍ਹਾਂ ਤਾਂ ਨਿੱਜੀ ਸਕੂਲ ਵਿੱਚ ਵੀ ਨਹੀਂ ਕਰਵਾਈ ਜਾਂਦੀ ਸੀ। ਉਨ੍ਹਾਂ ਕਿਹਾ ਇਸ ਸਕੂਲ ਵਿੱਚ ਆਉਣ ਤੋਂ ਬਾਅਦ ਮੈਂ ਸਮਰ ਕੈਂਪ ਅਤੇ ਵਿੰਟਰ ਕੈਪ ਲਗਾਇਆ ਜਿਸ ਨੇ ਮੇਰੀ ਸ਼ਖ਼ਸੀਅਤ ਵਿਚ ਬਹੁਤ ਨਿਖਾਰ ਲਿਆਂਦਾ।


ਇਸ ਮੌਕੇ ਬੋਲਦਿਆਂ ਦੀਆ ਜਸਵਾਲ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਦੇ ਇਕ ਨਾਮੀ ਸਕੂਲ ਤੋਂ ਨਾਮ ਕਟਵਾ ਕੇ ਇਸ ਸਕੂਲ ਵਿੱਚ ਆਈ ਹੈ। ਉਸ ਨੇ ਦੱਸਿਆ ਕਿ ਮੇਰੇ ਪਹਿਲੇ ਸਕੂਲ ਦੀ ਫੀਸ ਬਹੁਤ ਜ਼ਿਆਦਾ ਸੀ ਪਰ ਜ਼ੋ ਪੜ੍ਹਾਈ ਸਾਨੂੰ ਇਥੇ ਕਰਵਾਈ ਜਾ ਰਹੀ ਹੈ ਉਸ ਤਰ੍ਹਾਂ ਦੀ ਪੜ੍ਹਾਈ ਪਹਿਲਾਂ ਕਦੀ ਨਹੀਂ ਹੋਈ ਸੀ।


ਭੂਮਿਕਾ ਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਕੂਲ ਵਿੱਚ ਜਿਸ ਤਰ੍ਹਾਂ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਉਸ ਤਰ੍ਹਾਂ ਦੀ ਤਿਆਰੀ ਕੋਚਿੰਗ ਸੈਂਟਰ ਵਾਲਿਆਂ ਵਲੋਂ ਵੀ ਨਹੀਂ ਕਰਵਾਈ ਜਾਂਦੀ।


Powered by Froala Editor

Efforts Of Bhagwant Singh Maan Government Failed Students Are Taking Admission In Government Schools By Cutting Names From Private Schools


Recommended Posts