NOW
ਵਿਧਾਇਕ 'ਤੇ ਗੰਭੀਰ ਦੋਸ਼ ਲਗਾ ਮੁਲਾਜ਼ਮ ਨੇ ਕੀਤੀ ਖੁਦਕੁਸ਼ੀ, ਪ੍ਰਸ਼ਾਸਨਿਕ ਹਲਕਿਆਂ 'ਚ ਹੜਕੰਪ    ਵਿਵਾਦਿਤ ਵੀਡੀਓ ਵਿਵਾਦ: ਪੰਜ ਸਿੰਘ ਸਾਹਿਬਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਥ ਦੋਖੀ ਐਲਾਨਿਆ    ਕਲੋਨਾਈਜ਼ਰਾਂ ਤੋਂ ਪਰੇਸ਼ਾਨ ਸਾਬਕਾ ਕੌਂਸਲਰ ਨੇ ਚੁੱਕਿਆ ਖੌਫਨਾਕ ਕਦਮ, ਫਾਹਾ ਲੈ ਕੀਤੀ ਖੁਦਕੁਸ਼ੀ    107 ਦਿਨਾਂ ਬਾਅਦ ਠੰਢੀ ਪਈ ਅਮਰੀਕਾ-ਈਰਾਨ ਟੱਕਰ, ਸਮਝੌਤੇ ਦੀਆਂ ਸ਼ਰਤਾਂ ਆਈਆਂ ਸਾਹਮਣੇ    ਮੋਹਾਲੀ: ਦੋਸਤ ਹੀ ਬਣਿਆ ਕਾਤਲ, ਨੌਜਵਾਨ ਨੂੰ ਚਾਕੂਆਂ ਨਾਲ ਉਤਾਰਿਆ ਮੌਤ ਦੇ ਘਾਟ    ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਮਹਿਲਾਵਾਂ ਨੂੰ ਮਿਲੇਗਾ ਨਵਾਂ ਆਰਥਿਕ ਸਹਾਰਾ, 1 ਜੁਲਾਈ ਤੋਂ ਖਾਤਿਆਂ ਵਿੱਚ ਆਉਣਗੇ ਪੈਸੇ: ਵਿਧਾਇਕ ਗਿਆਸਪੁਰਾ    ਹਰਿਆਣਾ 'ਚ 15 ਜੂਨ ਤੋਂ ਪ੍ਰੀ-ਡਰਾਫਟ ਵੋਟਰ ਸੂਚੀ ਸੰਸ਼ੋਧਨ ਮੁਹਿੰਮ ਸ਼ੁਰੂ    ਬਿਨਾਂ ਬਿੱਲ ਭੁਗਤਾਨ ਵੀ ਮ੍ਰਿਤਕ ਦੇਹ ਰੋਕ ਨਹੀਂ ਸਕਣਗੇ ਹਸਪਤਾਲ: ਜਤਿੰਦਰ ਸਿੰਘ ਸ਼ੰਟੀ    ਵਿਸ਼ਵ ਸਾਈਕਲ ਦਿਵਸ: ਬਠਿੰਡਾ 'ਚ ਮਹਿਲਾ ਸਾਈਕਲਿਸਟਾਂ ਦਾ ਸ਼ਾਨਦਾਰ ਪ੍ਰਦਰਸ਼ਨ    ਜਗਦੀਸ਼ ਸਿੰਘ ਬਾਵਾ ਨੂੰ ਬੈਰਾਗੀ ਵੈਲਫੇਅਰ ਬੋਰਡ ਪਟਿਆਲਾ ਦਾ ਚੇਅਰਮੈਨ ਨਿਯੁਕਤ ਕਰਨ ’ਤੇ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਨਮਾਨ   
ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 16.2 ਲੱਖ ਡਾਲਰ ਵਧ ਕੇ 481.08 ਅਰਬ ਡਾਲਰ ਹੋਇਆ
May 13, 2020 00:00:00
Daily-Dharaledar-Online-News-Vie
Daily Dharaledar / Punjab

ਨਵੀਂ ਦਿੱਲੀ — ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 1 ਮਈ ਨੂੰ ਖ਼ਤਮ ਹੋਏ ਹਫ਼ਤੇ ਵਿਚ 16.22 ਲੱਖ ਡਾਲਰ ਵਧ ਕੇ 481.078 ਅਰਬ ਡਾਲਰ ਹੋ ਗਿਆ। ਇਸ ਵਾਧੇ ਦਾ ਕਾਰਨ ਵਿਦੇਸ਼ੀ ਮੁਦਰਾ ਦੀ ਜਾਇਦਾਦ ਵਿਚ ਵਾਧਾ ਹੈ। ਇੰਨਾ ਸੀ ਪਿਛਲੇ ਹਫਤੇ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ ਹਫਤੇ ਵਿਦੇਸ਼ੀ ਮੁਦਰਾ ਭੰਡਾਰ 11.3 ਕਰੋੜ ਡਾਲਰ ਘਟ ਕੇ 479.455 ਅਰਬ ਡਾਲਰ ਰਹਿ ਗਿਆ ਸੀ। ਇਸ ਤੋਂ ਪਹਿਲਾਂ 6 ਮਾਰਚ ਨੂੰ ਖਤਮ ਹੋਏ ਹਫਤੇ ਵਿਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 5.69 ਅਰਬ ਡਾਲਰ ਵਧ ਕੇ 487.23 ਅਰਬ ਡਾਲਰ ਦੇ ਸਰਬੋਤਮ ਉੱਚ ਪੱਧਰ -ਤੇ ਪਹੁੰਚ ਗਿਆ ਸੀ।

2019-20 ਵਿਚ 62 ਅਰਬ ਡਾਲਰ ਵਧਿਆ ਸੀ ਵਿਦੇਸ਼ੀ ਮੁਦਰਾ ਭੰਡਾਰ

ਵਿੱਤੀ ਸਾਲ 2019 - 20 ਦੌਰਾਨ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ -ਚ ਲਗਭਗ 62 ਅਰਬ ਡਾਲਰ ਦਾ ਵਾਧਾ ਹੋਇਆ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਤਾਜ਼ਾ ਅੰਕੜਿਆਂ ਅਨੁਸਾਰ 1 ਮਈ 2020 ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਵਿਦੇਸ਼ੀ ਮੁਦਰਾ ਸੰਪਤੀ (ਜੋ ਕਿ ਵਿਦੇਸ਼ੀ ਮੁਦਰਾ ਦੀ ਸਭ ਤੋਂ ਵੱਡੀ ਹਿੱਸੇਦਾਰੀ ਹੈ) 1.752 ਅਰਬ ਡਾਲਰ ਦੇ ਵਾਧੇ ਨਾਲ 443.316 ਅਰਬ ਡਾਲਰ -ਤੇ ਪਹੁੰਚ ਗਈ। 62.3 ਕਰੋੜ ਡਾਲਰ ਘਟਿਆ ਸੋਨੇ ਦਾ ਰਿਜ਼ਰਵ ਭੰਡਾਰ ਸਮੀਖਿਆ ਅਧੀਨ ਹਫਤੇ ਦੌਰਾਨ ਸੋਨੇ ਦੇ ਭੰਡਾਰ 62.3 ਕਰੋੜ ਡਾਲਰ ਘੱਟ ਕੇ 32.277 ਅਰਬ ਡਾਲਰ ਰਹਿ ਗਿਆ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਕੋਲ ਭਾਰਤ ਦੇ ਵਿਸ਼ੇਸ਼ ਡਰਾਇੰਗ ਅਧਿਕਾਰ 50 ਲੱਖ ਡਾਲਰ ਵਧ ਕੇ 1.426 ਅਰਬ ਡਾਲਰ ਹੋ ਗਿਆ। ਆਈ.ਐਮ.ਐਫ. ਵਿਚ ਦੇਸ਼ ਦੀ ਰਿਜ਼ਰਵ ਸਥਿਤੀ ਵਿਚ ਵੀ 48.9 ਕਰੋੜ ਡਾਲਰ ਦੇ ਵਾਧੇ ਨਾਲ ਇਹ 4.059 ਅਰਬ ਡਾਲਰ ਤੱਕ ਪਹੁੰਚ ਗਈ ਹੈ।

Daily Dharaledar Online News Views and Reviews

Related News