ਮਹਿਰੋਂ ਨੂੰ ਪੁਰਾਣੇ ਕੇਸ ’ਚ ਮੋਗਾ ਅਦਾਲਤ ’ਚ ਕੀਤਾ ਪੇਸ਼, ਵਕੀਲ ਨੇ ਕੇਸ ਨੂੰ ਦੱਸਿਆ ਸਿਆਸੀ ਆਧਾਰ ’ਤੇ ਦਰਜ    16 ਅਕਤੂਬਰ ਨੂੰ ਪੈਣਗੀਆਂ ਵੋਟਾਂ, ਹਰਦੀਪ ਪੁਰੀ ਦੀ ਸੀਟ ਵੀ ਸ਼ਾਮਲ    ਮੁਹਾਲੀ Gmada ਦਫ਼ਤਰ ’ਚ Ed ਦੀ ਵੱਡੀ ਰੇਡ, 3 ਮੰਜ਼ਿਲਾਂ ਸੀਲ    ਪੰਜਾਬ ਪੁਲੀਸ ਨੇ ਵਰਦੀ ਨਾ ਪਾਉਣ ਵਾਲੀ ਵਾਇਰਲ ਆਡੀਓ ਨੂੰ ਦੱਸਿਆ ਝੂਠੀ ਐਡਵਾਇਜ਼ਰੀ    ਪਤਨੀ ਦਾ ਫੋਨ ਹੈਕ ਕਰਨਾ ਪਿਆ ਭਾਰੀ, It ਐਕਟ ਤਹਿਤ ਕੇਸ ਦਰਜ    ਪੰਜਾਬ ਵਿੱਚ Bjp ਦੀ ਸਰਕਾਰ ਬਣੀ ਤਾਂ 6 ਮਹੀਨਿਆਂ ’ਚ ਨਸ਼ਾ ਸਪਲਾਈ ਚੇਨ ਤੋੜਨ ਦਾ ਸ਼ਿਵਰਾਜ ਚੌਹਾਨ ਦਾ ਦਾਅਵਾ    ਸੰਗਰੂਰ ’ਚ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੌਜਵਾਨ ਨੇ ਨਿਗਲਿਆ ਜ਼ਹਿਰ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਆਕਾਸ਼ ਬੱਟਾ ਨੂੰ ਸਰਕਾਰੀ ਗਵਾਹ ਵਜੋਂ ਤਲਬ ਕਰਨ ਦੀ ਮਨਜ਼ੂਰੀ    ਪੰਜਾਬ ’ਚ ਜਬਰ ਜਨਾਹ ਕੇਸ ਮਗਰੋਂ ਕੈਨੇਡਾ ’ਚ ਅਮਰਜੀਤ ਚਾਵਲਾ! ਸਰੀ ’ਚ ਕਥਿਤ ਤੌਰ ’ਤੇ ਨਜ਼ਰ ਆਉਣ ਦੀ ਚਰਚਾ    ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ: ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਪੰਥ ’ਚੋਂ ਖ਼ਾਰਜ   
ਮੋਹਾਲੀ: ਦੋਸਤ ਹੀ ਬਣਿਆ ਕਾਤਲ, ਨੌਜਵਾਨ ਨੂੰ ਚਾਕੂਆਂ ਨਾਲ ਉਤਾਰਿਆ ਮੌਤ ਦੇ ਘਾਟ
June 15, 2026
Latest-News

Cctv ਫੁਟੇਜ ਆਈ ਸਾਹਮਣੇ

Dharaledar Bureau / Mohali

ਮੋਹਾਲੀ, 15 ਜੂਨ - ਮੋਹਾਲੀ ਦੇ ਬਡਾਲੀ ਬੱਸ ਸਟੈਂਡ ਨੇੜੇ ਐਤਵਾਰ ਦੁਪਹਿਰ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ, ਜਿੱਥੇ ਇੱਕ ਨੌਜਵਾਨ ਨੇ ਆਪਣੇ ਹੀ ਦੋਸਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਦੁਪਹਿਰ ਕਰੀਬ 1 ਵਜੇ ਵਾਪਰੀ। ਇਸ ਸਬੰਧੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਨੌਜਵਾਨ ਨੂੰ ਦੂਜੇ ’ਤੇ ਚਾਕੂ ਨਾਲ ਹਮਲਾ ਕਰਦੇ ਹੋਏ ਸਾਫ਼ ਦੇਖਿਆ ਜਾ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚਾਕੂ ਲੱਗਣ ਤੋਂ ਬਾਅਦ ਜ਼ਖ਼ਮੀ ਨੌਜਵਾਨ ਕੁਝ ਦੂਰੀ ਤੱਕ ਤੁਰਿਆ, ਪਰ ਬਾਅਦ ਵਿੱਚ ਸੜਕ ’ਤੇ ਡਿੱਗ ਪਿਆ। ਮੌਕੇ ’ਤੇ ਮੌਜੂਦ ਲੋਕਾਂ ਦੇ ਅਨੁਸਾਰ ਉਹ ਕੁਝ ਸਮੇਂ ਤੱਕ ਤੜਫਦਾ ਰਿਹਾ ਅਤੇ ਫਿਰ ਉਸ ਦੀ ਮੌਤ ਹੋ ਗਈ। ਵਾਰਦਾਤ ਤੋਂ ਤੁਰੰਤ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਹਮਲਾਵਰ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਾਬੂ ਕੀਤੇ ਗਏ ਨੌਜਵਾਨ ਨੇ ਰੋਂਦੇ ਹੋਏ ਕਿਹਾ ਕਿ ਚਾਕੂ ਗਲਤੀ ਨਾਲ ਲੱਗ ਗਿਆ ਸੀ। ਮ੍ਰਿਤਕ ਦੀ ਪਛਾਣ 17 ਸਾਲਾ ਸੰਨੀ ਵਜੋਂ ਹੋਈ ਹੈ, ਜੋ ਬਡਾਲੀ ਪਿੰਡ ਦਾ ਰਹਿਣ ਵਾਲਾ ਸੀ ਅਤੇ ਜੀ.ਐਸ. ਗ੍ਰੋਸਰੀ ਸਟੋਰ ’ਤੇ ਕੰਮ ਕਰਦਾ ਸੀ। ਸੰਨੀ ਦਾ ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਪਿਛਲੇ ਕਰੀਬ 18 ਤੋਂ 19 ਸਾਲਾਂ ਤੋਂ ਇਸ ਇਲਾਕੇ ਵਿੱਚ ਰਹਿ ਰਿਹਾ ਹੈ। ਮ੍ਰਿਤਕ ਦੇ ਪਿਤਾ ਸ਼ੀਸ਼ਪਾਲ ਨੇ ਦੱਸਿਆ ਕਿ ਸੰਨੀ ਅਤੇ ਦੋਸ਼ੀ ਨੌਜਵਾਨ ਵਿਚਕਾਰ ਪਹਿਲਾਂ ਕਦੇ ਕਿਸੇ ਤਰ੍ਹਾਂ ਦਾ ਝਗੜਾ ਜਾਂ ਰੰਜਿਸ਼ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸੰਨੀ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕੰਮ ’ਤੇ ਗਿਆ ਸੀ ਅਤੇ ਦੁਪਹਿਰ 12 ਵਜੇ ਤੱਕ ਦੁਕਾਨ ’ਤੇ ਹੀ ਮੌਜੂਦ ਸੀ। ਇਸ ਦੌਰਾਨ ਦੋ ਨੌਜਵਾਨ ਉਸ ਨੂੰ ਆਪਣੇ ਨਾਲ ਬੁਲਾ ਕੇ ਲੈ ਗਏ ਸਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। CCTV ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਵਾਰਦਾਤ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

Latest News


Recommended Posts