*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਓਪਨ ਯੂਨੀਵਰਸਿਟੀ ਵਿਖੇ "ਰਿਸਰਚ ਐਂਡ ਪਬਲੀਕੇਸ਼ਨ ਐਥਿਕਸ" ਵਿਸ਼ੇ 'ਤੇ ਇੱਕ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ
July 30, 2025
-

Rajni / Patiala

Reporter..Rajni

ਓਪਨ ਯੂਨੀਵਰਸਿਟੀ ਵਿਖੇ "ਰਿਸਰਚ ਐਂਡ ਪਬਲੀਕੇਸ਼ਨ ਐਥਿਕਸ" ਵਿਸ਼ੇ 'ਤੇ ਇੱਕ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ

ਪਟਿਆਲਾ 29 ਜੁਲਾਈ 2025 :

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿੱਚ 29 ਜੁਲਾਈ 2025 ਨੂੰ ਵਾਈਸ ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਦੀ ਅਗਵਾਈ ਹੇਠ "ਰਿਸਰਚ ਐਂਡ ਪਬਲੀਕੇਸ਼ਨ ਐਥਿਕਸ" 'ਤੇ ਰਾਸ਼ਟਰੀ ਵਰਕਸ਼ਾਪ ਹੋਈ। ਮਕਸਦ ਅਧਿਆਪਕਾਂ, ਰਿਸਰਚ ਸਕਾਲਰਾਂ ਅਤੇ ਵਿਦਿਆਰਥੀਆਂ ਨੂੰ ਖੋਜ ਦੀ ਨੈਤਿਕਤਾ ਬਾਰੇ ਜਾਣੂ ਕਰਵਾਉਣਾ ਸੀ। ਪਹਿਲੇ ਸੈਸ਼ਨ ਵਿੱਚ ਡਾ. ਰਵਿੰਦਰ ਕੌਰ ਨੇ ਲੇਖ ਲਿਖਣ ਦੀ ਵਿਧੀ ਤੇ ਡਾ. ਸਤਿੰਦਰ ਕੁਮਾਰ ਨੇ ਉੱਚ ਜਰਨਲਾਂ ਲਈ ਲੇਖ ਲਿਖਣ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਦੂਜੇ ਸੈਸ਼ਨ ਵਿੱਚ ਪ੍ਰੋ. ਸ਼ਰੂਤੀ ਬੇਦੀ ਨੇ ਪਲੈਜਰਿਜ਼ਮ ਅਤੇ ਏ.ਆਈ. ਚੁਣੌਤੀਆਂ 'ਤੇ ਗੱਲ ਕੀਤੀ। ਪ੍ਰੋ. ਨਵਨੀਤ ਕੌਰ ਨੇ ਸਾਈਟੇਸ਼ਨ ਬਾਰੇ ਜਾਣਕਾਰੀ ਦਿੱਤੀ। ਤੀਜੇ ਸੈਸ਼ਨ ਵਿੱਚ ਡਾ. ਨੀਰਜ ਸਿੰਘ ਨੇ ਖੋਜ ਦੀ ਨੈਤਿਕਤਾ ਤੇ ਪ੍ਰੋ. ਸੁਪਿੰਦਰ ਕੌਰ ਨੇ ਮਲਟੀ ਡਿਸਪਲਿਨਰੀ ਖੋਜ ਦੀ ਮਹੱਤਤਾ 'ਤੇ ਰੋਸ਼ਨੀ ਪਾਈ। ਅੰਤ ਵਿੱਚ ਡਾ. ਨਵਲੀਨ ਮੁਲਤਾਨੀ ਨੇ ਵਰਕਸ਼ਾਪ ਨੂੰ ਲਾਭਕਾਰੀ ਦੱਸਿਆ ਤੇ ਡਾ. ਅਮਿਤੋਜ ਸਿੰਘ ਨੇ ਧੰਨਵਾਦ ਦਿੱਤਾ। ਸੰਚਾਲਨ ਗੁਰਸੰਦੇਸ਼ ਸਿੰਘ ਅਤੇ ਗਗਨਪ੍ਰੀਤ ਕੌਰ ਨੇ ਕੀਤਾ। 65 ਤੋਂ ਵੱਧ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਭਾਗ ਲਿਆ।

Powered by Froala Editor


Recommended Posts