ਧੜੱਲੇਦਾਰ ਬਿਊਰੋ

ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ    ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ    ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ    ਬਿਜਲੀ ਕੱਟਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, 15 ਸਤੰਬਰ ਤੋਂ ਕੱਟ ਬੰਦ ਕਰਨ ਦਾ ਦਾਅਵਾ   
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀ.ਸੀ.ਐੱਸ. (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫੈਸਲਾ
September 12, 2025
-7-2025-

S M Singh / Patiala

ਧੜੱਲੇਦਾਰ ਬਿਊਰੋ

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀ.ਸੀ.ਐੱਸ. (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫੈਸਲਾ

ਪਟਿਆਲਾ, 12 ਸਤੰਬਰ 2025 :

ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐੱਸ.ਸੀ.) ਨੇ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਦੇ ਮੱਦੇਨਜ਼ਰ, ਪੰਜਾਬ ਰਾਜ ਸਿਵਲ ਸੇਵਾਵਾਂ ਸਾਂਝੀ ਪ੍ਰਤੀਯੋਗੀ (ਪ੍ਰੀਲਿਮਿਨਰੀ) ਪ੍ਰੀਖਿਆ–2025 ਦੀ ਮਿਤੀ ਨੂੰ ਮੁੜ ਤੈਅ ਕੀਤਾ ਹੈ। ਇਹ ਪ੍ਰੀਖਿਆ ਹੁਣ ਐਤਵਾਰ, 26 ਅਕਤੂਬਰ, 2025 ਦੀ ਬਜਾਏ ਐਤਵਾਰ, 7 ਦਸੰਬਰ, 2025 ਨੂੰ ਆਯੋਜਿਤ ਹੋਵੇਗੀ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਕੱਤਰ ਚਰਨਜੀਤ ਸਿੰਘ ਨੇ ਦੱਸਿਆ ਕਿ ਪ੍ਰੀਖਿਆ 7 ਦਸੰਬਰ, 2025 (ਐਤਵਾਰ) ਦੇ ਸ਼ਡਿਊਲ ਅਨੁਸਾਰ ਦੋ ਸੈਸ਼ਨਾਂ ਵਿੱਚ ਲਈ ਜਾਵੇਗੀ।
ਪ੍ਰੀਖਿਆ ਲਈ ਦਾਖਲਾ ਕਾਰਡ ਪ੍ਰੀਖਿਆ ਦੀ ਮਿਤੀ ਤੋਂ ਲਗਭਗ ਦਸ ਦਿਨ ਪਹਿਲਾਂ ਕਮਿਸ਼ਨ ਦੀ ਵੈੱਬਸਾਈਟ 'ਤੇ ਅਪਲੋਡ ਕੀਤੇ ਜਾਣਗੇ। ਉਮੀਦਵਾਰ ਅਧਿਕਾਰਤ ਵੈੱਬਸਾਈਟ
 https://ppsc.gov.in 'ਤੇ ਉਪਲਬਧ "ਡਾਊਨਲੋਡ ਐਡਮਿਟ ਕਾਰਡ" ਲਿੰਕ ਰਾਹੀਂ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ ਆਪਣੇ ਦਾਖਲਾ ਕਾਰਡ ਡਾਊਨਲੋਡ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰਾਂ ਸੰਬੰਧੀ ਵੇਰਵੇ ਐਡਮਿਟ ਕਾਰਡਾਂ 'ਤੇ ਦਰਜ ਕੀਤੇ ਜਾਣਗੇ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਵੇਂ ਅਪਡੇਟਸ ਅਤੇ ਨਿਰਦੇਸ਼ਾਂ ਲਈ ਨਿਯਮਿਤ ਤੌਰ 'ਤੇ ਕਮਿਸ਼ਨ ਦੀ ਵੈੱਬਸਾਈਟ ਦੇਖਦੇ ਰਹਿਣ। ਚਰਨਜੀਤ ਸਿੰਘ ਨੇ ਦੱਸਿਆ ਕਿ ਪੀ.ਪੀ.ਐੱਸ.ਸੀ. ਦੇ ਚੇਅਰਮੈਨ ਮੇਜਰ ਜਨਰਲ ਵਿਨਾਇਕ ਸੈਣੀ (ਸੇਵਾਮੁਕਤ) ਦੀ ਅਗਵਾਈ ਹੇਠ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਇਹ ਯਕੀਨੀ ਬਣਾਉਣ ਲਈ ਲਿਆ ਗਿਆ ਹੈ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਉਮੀਦਵਾਰਾਂ ਸਮੇਤ ਸਾਰੇ ਉਮੀਦਵਾਰਾਂ ਨੂੰ ਤਿਆਰੀ ਕਰਨ ਅਤੇ ਬਿਨਾਂ ਕਿਸੇ ਮੁਸ਼ਕਲ ਦੇ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਲੋੜੀਂਦਾ ਸਮਾਂ ਮਿਲ ਜਾਵੇ। ਪ੍ਰੀਖਿਆ ਮੁਲਤਵੀ ਕਰਨ ਨਾਲ ਪ੍ਰਭਾਵਿਤ ਖੇਤਰਾਂ ਦੇ ਉਮੀਦਵਾਰਾਂ ਨੂੰ ਤਿਆਰੀ ਲਈ ਲੋੜੀਂਦਾ ਸਮਾਂ ਮਿਲੇਗਾ।

Powered by Froala Editor

7 2025


Recommended Posts