*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਹਵਾਈ ਜਹਾਜਾਂ ਦੇ ਮਾਡਲਾਂ ਦਾ ਸ਼ੋਅ 15 ਫਰਵਰੀ ਨੂੰ, ਪੀ.ਡੀ.ਏ. ਦੇ ਸੀ.ਏ. ਮਨੀਸ਼ਾ ਰਾਣਾ ਵੱਲੋਂ ਪੋਸਟਰ ਜਾਰੀ
February 12, 2025
-15-

Rajni / Patiala

Repoter..Rajni
'ਪਟਿਆਲਾ ਹੈਰੀਟੇਜ ਫੈਸਟੀਵਲ-2025'
ਹਵਾਈ ਜਹਾਜਾਂ ਦੇ ਮਾਡਲਾਂ ਦਾ ਸ਼ੋਅ 15 ਫਰਵਰੀ ਨੂੰ, ਪੀ.ਡੀ.ਏ. ਦੇ ਸੀ.ਏ. ਮਨੀਸ਼ਾ ਰਾਣਾ ਵੱਲੋਂ ਪੋਸਟਰ ਜਾਰੀ
-ਲੋਕਾਂ ਨੂੰ ਹਵਾਈ ਜਹਾਜਾਂ ਦੇ ਮਾਡਲਾਂ ਦੇ ਕਰਤੱਬ ਦੇਖਣ ਏਵੀਏਸ਼ਨ ਕਲੱਬ ਆਉਣ ਦਾ ਖੁੱਲ੍ਹਾ ਸੱਦਾ
ਪਟਿਆਲਾ, 11 ਫਰਵਰੀ:
ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਪਟਿਆਲਾ ਹੈਰੀਟੇਜ ਫੈਸਟੀਵਲ 2025 ਤਹਿਤ 15 ਫਰਵਰੀ ਨੂੰ ਕਰਵਾਏ ਜਾ ਰਹੇ ਐਰੋ ਦਾ ਸ਼ੋਅ ਪੋਸਟਰ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਸੀ.ਏ. ਜਸ਼ਨਪ੍ਰੀਤ ਕੌਰ ਗਿੱਲ ਵੀ ਮੌਜੂਦ ਸਨ। ਮਨੀਸ਼ਾ ਰਾਣਾ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਵੱਖ-ਵੱਖ ਹਵਾਈ ਜਹਾਜਾਂ ਦੇ ਮਾਡਲਾਂ ਦੇ ਸ਼ੋਅ ਦੇਖਣ ਲਈ ਪੁੱਜਣ ਦਾ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਇਸ ਲਈ ਦਾਖਲਾ ਬਿਲਕੁਲ ਮੁਫ਼ਤ ਹੈ।
ਮਨੀਸ਼ਾ ਰਾਣਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਦੇਖ ਰੇਖ ਹੇਠ ਐਰੋ ਮਾਡਲਿੰਗ ਸ਼ੋਅ ਇਥੇ ਸੰਗਰੂਰ ਰੋਡ 'ਤੇ ਸਥਿਤ ਸਿਵਲ ਏਵੀਏਸ਼ਨ ਕਲੱਬ ਵਿਖੇ 15 ਫਰਵਰੀ ਨੂੰ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਸਮਾਰੋਹਾਂ ਦੀ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾਣ ਵਾਲੇ ਹਵਾਈ ਜਹਾਜਾਂ ਦੇ ਮਾਡਲਾਂ ਦੇ ਸ਼ੋਅ ਦੌਰਾਨ ਏਵੀਏਸ਼ਨ ਕਲੱਬ ਪਟਿਆਲਾ ਦੇ ਚੀਫ਼ ਇੰਸਟ੍ਰਕਟਰ ਕੈਪਟਨ ਹਰਪ੍ਰੀਤ ਸਿੰਘ ਵੱਲੋਂ ਹਵਾਈ ਜਹਾਜ ਦੇ ਕਰਤੱਬ ਦਿਖਾਉਣ ਸਮੇਤ ਵੱਖ-ਵੱਖ ਏਅਰੋ ਮਾਡਲਿੰਗ ਕਲੱਬਾਂ ਦੀਆਂ ਟੀਮਾਂ ਜਹਾਜਾਂ ਦੇ ਮਾਡਲਾਂ ਦੇ ਕਰਤੱਬ ਦਿਖਾਉਣਗੀਆਂ।
ਮਨੀਸ਼ਾ ਰਾਣਾ ਦੱਸਿਆ ਕਿ ਵਿਦਿਆਰਥੀਆਂ ਨੂੰ ਭਾਰਤੀ ਫ਼ੌਜ 'ਚ ਭਰਤੀ ਹੋਣ ਲਈ ਪ੍ਰੇਰਤ ਕਰਨ ਵਾਸਤੇ ਕਰਵਾਏ ਜਾਣ ਵਾਲੀ ਇਸ ਐਰੋ ਮਾਡਲਿੰਗ ਦੌਰਾਨ ਮਾਈਕਰੋ-ਲਾਈਟ ਏਅਰਕਰਾਫ਼ਟ ਫਲਾਇੰਗ, ਹਵਾਈ ਜਹਾਜ਼ ਤੋਂ ਪਰਚੇ ਸੁੱਟਣਾ, ਪੈਰਾਗਲਾਈਡਿੰਗ ਸ਼ੋਅ ਸਮੇਤ ਐਨ.ਸੀ.ਸੀ., ਪੀ.ਏ.ਐਮ.ਈ.ਸੀ. ਅਤੇ ਡੀ.ਬੀ.ਈ.ਈ. ਵੱਲੋਂ ਕੈਰੀਅਰ ਕਾਊਂਸਲਿੰਗ ਵੀ ਹੋਵੇਗੀ।

ਫੋਟੋ ਕੈਪਸ਼ਨ-ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਐਰੋ ਮਾਡਲਿੰਗ ਸ਼ੋਅ ਦਾ ਪੋਸਟਰ ਜਾਰੀ ਕਰਦੇ ਹੋਏ। ਉਨ੍ਹਾਂ ਦੇ ਨਾਲ ਏ.ਸੀ.ਏ. ਪੀ.ਡੀ.ਏ. ਜਸ਼ਨਪ੍ਰੀਤ ਕੌਰ ਗਿੱਲ ਵੀ ਨਜ਼ਰ ਆ ਰਹੇ ਹਨ।

Powered by Froala Editor

15


Recommended Posts