ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ    23 ਸਾਲਾਂ ਬਾਅਦ ਮਾਂ ਦੀ ਗੋਦ ਹੋਈ ਹਰੀ! ਪਟਿਆਲਾ ਤੋਂ ਤਾਮਿਲਨਾਡੂ ਤੱਕ ਇਨਸਾਨੀਅਤ ਨੇ ਲਿਖੀ ਭਾਵੁਕ ਮਿਲਾਪ ਦੀ ਦਾਸਤਾਨ    ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ    ਪੰਜਾਬ ਸਰਕਾਰ ਵੱਲੋਂ ਘਨੌਰ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ, ਲਿਫ਼ਟ ਸਿਸਟਮ ਰਾਹੀਂ ਮਿਲਿਆ ਨਹਿਰੀ ਪਾਣੀ    ਸਨੌਰ ਹਲਕੇ ਦੇ 79 ਪਿੰਡਾਂ ਦੀ 96,598 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ    ਪੰਜਾਬ ਭਰ ਵਿੱਚ 30 ਜੁਲਾਈ ਨੂੰ ਸਫ਼ਾਈ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ, ਯੂਨੀਅਨ ਨੇ ਸੂਬਾ ਪੱਧਰੀ ਬੰਦ ਦਾ ਕੀਤਾ ਐਲਾਨ    ਅਸਾਮ 'ਚ ਹੜ੍ਹਾਂ ਦਾ ਕਹਿਰ ਜਾਰੀ, ਮੌਤਾਂ ਦੀ ਗਿਣਤੀ 75 ਤੱਕ ਪਹੁੰਚੀ, ਲੱਖਾਂ ਲੋਕ ਪ੍ਰਭਾਵਿਤ    ਚੰਡੀਗੜ੍ਹ ਵਿੱਚ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ, ਕਈ ਇਲਾਕਿਆਂ ਵਿੱਚ ਸੁਰੱਖਿਆ ਵਧਾਈ ਗਈ    ਸੰਸਦ ਵਿੱਚ ਪ੍ਰੀਖਿਆ ਸੁਧਾਰ ਬਿੱਲ 'ਤੇ ਚਰਚਾ, ਵਿਦਿਆਰਥੀ ਪ੍ਰਦਰਸ਼ਨਾਂ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰ ਆਹਮੋ-ਸਾਹਮਣੇ    ਓ.ਐਸ.ਡੀ. ਸੁਖਵੀਰ ਸਿੰਘ ਅਤੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਪਿੰਡ ਕਲੇਰਾਂ ਅਤੇ ਕਹੇਰੂ ਵਿਖੇ 'ਲੋਕ ਮਿਲਣੀ' ਦੌਰਾਨ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ*   
ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਕਰਵਾਇਆ ਸਲਾਨਾ ਇਨਾਮ ਵੰਡ ਸਮਾਰੋਹ
April 4, 2025
-

S M Singh / Patiala

ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਕਰਵਾਇਆ ਸਲਾਨਾ ਇਨਾਮ ਵੰਡ ਸਮਾਰੋਹ

ਪਟਿਆਲਾ, 4 ਅਪ੍ਰੈਲ:

ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਵਿਖੇ ਅੱਜ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵੱਜੋ ਸ੍ਰੀ ਤੇਜਿੰਦਰਪਾਲ ਸਿੰਘ ਵਾਲੀਆ, ਸੀਨੀਅਰ ਵਾਈਸ ਪ੍ਰੈਜ਼ੀਡੈਂਟ  ਅਤੇ ਸੀ.ਈ.ਓ. ਪੰਜਾਬ ਰਿਲਾਇੰਸ ਜੀਓ ਇੰਡੀਕੋਮ ਲਿਮਟਿਡ ਪਹੁੰਚੇ।

ਸਮਾਰੋਹ ਦੇ ਸ਼ੁਰੂ  ਵਿੱਚ ਕਾਲਜ ਦੇ ਪ੍ਰਿੰਸੀਪਲ  ਸ੍ਰ. ਜਗਦੇਵ ਸਿੰਘ  ਕਾਲੇਕਾ ਨੇ ਮੁੱਖ ਮਹਿਮਾਨ   ਨੂੰ ਕਾਲਜ ਦੀਆਂ  ਪ੍ਰਾਪਤੀਆਂ  ਬਾਰੇ ਦੱਸਿਆ, ਜਿਸ ਵਿੱਚ ਪੰਜਾਬ ਸਟੇਟ ਬੋਰਡ ਆਫ਼ ਤਕਨੀਕੀ ਸਿੱਖਿਆ ਪੰਜਾਬ ਚੰਡੀਗੜ੍ਹ ਦੀ ਮੈਰਿਟ ਸੂਚੀ ਵਿੱਚ ਕਾਲਜ ਦੇ ਕਈ ਵਿਦਿਆਰਥੀਆਂ ਨੇ ਪੰਜਾਬ ਪੱਧਰ ਤੇ ਮਲ੍ਹਾ ਮਾਰੀਆਂ। ਵਿੱਦਿਅਕ ਪ੍ਰਾਪਤੀ ਦੇ ਨਾਲ ਨਾਲ ਉਹਨਾਂ ਦੱਸਿਆ ਕਿ  ਫਰਵਰੀ 2025 ਵਿੱਚ ਪੰਜਾਬ ਪੱਧਰ ਤੇ ਹੋਏ ਐਥਲੈਟਿਕਸ ਮੁਕਾਬਲਿਆਂ ਵਿੱਚ ਕਾਲਜ ਪਹਿਲੇ ਨੰਬਰ ਤੇ ਰਿਹਾ ਅਤੇ ਮਾਰਚ 2025 ਵਿੱਚ ਯੁਵਕ ਮੇਲੇ  ਵਿੱਚ ਵੀ ਕਾਲਜ ਪੰਜਾਬ  ਵਿੱਚ ਪਹਿਲੇ ਨੰਬਰ ਤੇ ਰਿਹਾ। ਉਹਨਾਂ ਇਸ ਮੌਕੇ ਤੇ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕੇ ਹੀ ਸੰਭਵ ਹੋਇਆ।

ਕਾਲਜ ਦੇ ਪ੍ਰੈੱਸ ਇੰਚਾਰਜ  ਨਰਿੰਦਰ ਸਿੰਘ ਢੀਂਡਸਾ ਨੇ  ਦੱਸਿਆ ਕਿ  ਕਾਲਜ ਵਿੱਚ ਐਨ.ਸੀ.ਸੀ. ਯੂਨਿਟ ਵੀ ਚੱਲ ਰਿਹਾ ਹੈ  ਅਤੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ  ਵਿਦਿਆਰਥੀਆਂ ਨੂੰ ਵੱਖ ਵੱਖ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਵਿੱਦਿਅਕ ਸਾਲ ਵਿੱਚ  ਕਾਲਜ ਦੇ ਵਿਦਿਆਰਥੀ  ਵੱਖ ਵੱਖ ਖੇਡਾਂ ਵਿੱਚ ਪੰਜਾਬ ਪੱਧਰ ਤੇ ਜੇਤੂ ਰਹੇ ਹਨ।

ਕਾਲਜ ਦੇ  ਪ੍ਰਿੰਸੀਪਲ ਸ. ਜਗਦੇਵ ਸਿੰਘ ਕਾਲੇਕਾ ਨੇ ਦੱਸਿਆ ਕਿ ਇਸ ਸਾਲ 100 ਦੇ ਕਰੀਬ ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਈ ਗਈ ਜੋ ਕਿ ਤੀਸਰੇ ਸਾਲ ਡਿਪਲੋਮਾ ਦੇ ਵਿਦਿਆਰਥੀ ਹਨ। ਉਹਨਾਂ ਦੱਸਿਆ ਕਿ ਯੋਕੋਹਾਮਾ ਰਿਲਾਇੰਸ, ਫੈਡਰਲ ਮੁਗਲ, ਆਦਿ ਕੰਪਨੀਆਂ ਵਿੱਚ ਵਿਦਿਆਰਥੀਆਂ ਦੀ ਪਲੇਸਮੈਂਟ ਹੋਈ ਹੈ।

ਕਾਲਜ ਦੀਆਂ  ਪ੍ਰਾਪਤੀਆਂ ਤੋਂ ਪ੍ਰਭਾਵਿਤ, ਸਮਾਰੋਹ ਵਿੱਚ ਮੁੱਖ ਮਹਿਮਾਨ, ਸ਼੍ਰੀ ਤੇਜਿੰਦਰਪਾਲ ਸਿੰਘ  ਵਾਲੀਆ ਨੇ ਪਿਛਲੇ ਸਾਲ ਦੇ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਕਾਲਜ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ  ਦਿੰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਟੈਕਨੌਲੋਜੀ  ਦਾ ਹੈ ਅਤੇ ਜੋ  ਵਿਦਿਆਰਥੀ ਇਸ ਕਾਲਜ ਤੋਂ ਕੰਪਿਊਟਰ ਸਾਇੰਸ, ਆਈ.ਟੀ., ਇਲੈਕਟ੍ਰਾਨਿਕਸ, ਆਰਕੀਟੈਕਚਰ ਆਦਿ  ਦਾ  ਡਿਪਲੋਮਾ ਕਰ ਰਹੇ ਹਨ ਉਹਨਾਂ ਨੇ ਆਪਣੇ ਭਵਿੱਖ ਨੂੰ ਲੈ ਕੇ ਸਹੀ ਸ਼ੁਰੂਆਤ ਕੀਤੀ ਹੈ।

ਇਸ ਮੌਕੇ ਤੇ ਆਈ.ਟੀ. ਵਿਭਾਗ  ਦੀ ਪਾਸ ਆਊਟ ਵਿਦਿਆਰਥਣ ਮਿਸ ਹਰਪ੍ਰੀਤ ਕੌਰ ਨੂੰ ਪੰਜਾਬ ਤਕਨੀਕੀ ਸਿੱਖਿਆ ਬੋਰਡ ਵੱਲੋਂ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਲਈ 7500/- ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ। ਆਰਕੀਟੈਕਚਰ ਵਿਭਾਗ ਦੀ ਮਿਸ ਕਰਮਜੀਤ ਕੌਰ, ਕੰਪਿਊਟਰ ਸਾਇੰਸ ਅਤੇ ਇੰਜ: ਵਿਭਾਗ ਦੀ ਮਿਸ ਹਰਨੂਰ ਕੌਰ, ਇਲੈਕਟ੍ਰਾਨਿਕਸ ਵਿਭਾਗ ਦੀ ਮਿਸ ਸਵਿਤ੍ਰੀ, ਆਈ.ਟੀ. ਵਿਭਾਗ ਦੀ ਮਿਸ ਹਰਪ੍ਰੀਤ ਕੌਰ ਮੈਡੀਕਲ ਲੈਬ ਟੈਕਨਾਲੋਜੀ ਵਿਭਾਗ ਦੀ ਮਿਸ ਕੁਲਬੀਰ ਕੌਰ, ਐਮ.ਓ.ਪੀ. ਵਿਭਾਗ ਦੀ ਮਿਸ ਮੀਨਾ, ਡੀ.ਫਾਰਮੇਸੀ ਵਿਭਾਗ ਦੀ ਮਿਸ ਮਨੀਸ਼ਾ ਅਤੇ ਡਿਗਰੀ ਫਾਰਮੇਸੀ ਦੀ ਮਿਸ ਪਰਨੀਤ ਕੌਰ ਨੂੰ ਆਪਣੇ ਆਪਣੇ ਵਿਭਾਗ ਵਿੱਚ ਪਹਿਲੇ ਸਥਾਨ ਤੇ ਆਉਣ ਲਈ ਇਨਾਮ ਮਿਲੇ।

ਇਸ ਮੌਕੇ ਤੇ ਸ਼ਬਦ ਗਾਇਨ, ਗੀਤ ਗਿੱਧਾ ਅਤੇ ਹੋਰ ਸਭਿਆਚਾਰਕ ਪ੍ਰੋਗਰਾਮ ਵਿਦਿਆਰਥੀਆਂ ਵੱਲੋਂ ਪੇਸ਼  ਕੀਤੇ ਗਏ।

ਸਮਾਰੋਹ ਦੇ ਅੰਤ ਵਿੱਚ ਨਰਿੰਦਰ ਸਿੰਘ ਢੀਂਡਸਾ ਨੇ ਮੁੱਖ ਮਹਿਮਾਨ ਤੇਜਿੰਦਰਪਾਲ ਸਿੰਘ ਵਾਲੀਆ, ਪਾਸ ਆਊਟ ਵਿਦਿਆਰਥੀ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਸਮਾਰੋਹ ਵਿੱਚ ਪਹੁੰਚਣ ਦਾ ਧੰਨਵਾਦ ਕੀਤਾ।

Powered by Froala Editor


Recommended Posts