NOW
ਕਲੋਨਾਈਜ਼ਰਾਂ ਤੋਂ ਪਰੇਸ਼ਾਨ ਸਾਬਕਾ ਕੌਂਸਲਰ ਨੇ ਚੁੱਕਿਆ ਖੌਫਨਾਕ ਕਦਮ, ਫਾਹਾ ਲੈ ਕੀਤੀ ਖੁਦਕੁਸ਼ੀ    107 ਦਿਨਾਂ ਬਾਅਦ ਠੰਢੀ ਪਈ ਅਮਰੀਕਾ-ਈਰਾਨ ਟੱਕਰ, ਸਮਝੌਤੇ ਦੀਆਂ ਸ਼ਰਤਾਂ ਆਈਆਂ ਸਾਹਮਣੇ    ਮੋਹਾਲੀ: ਦੋਸਤ ਹੀ ਬਣਿਆ ਕਾਤਲ, ਨੌਜਵਾਨ ਨੂੰ ਚਾਕੂਆਂ ਨਾਲ ਉਤਾਰਿਆ ਮੌਤ ਦੇ ਘਾਟ    ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਮਹਿਲਾਵਾਂ ਨੂੰ ਮਿਲੇਗਾ ਨਵਾਂ ਆਰਥਿਕ ਸਹਾਰਾ, 1 ਜੁਲਾਈ ਤੋਂ ਖਾਤਿਆਂ ਵਿੱਚ ਆਉਣਗੇ ਪੈਸੇ: ਵਿਧਾਇਕ ਗਿਆਸਪੁਰਾ    ਹਰਿਆਣਾ 'ਚ 15 ਜੂਨ ਤੋਂ ਪ੍ਰੀ-ਡਰਾਫਟ ਵੋਟਰ ਸੂਚੀ ਸੰਸ਼ੋਧਨ ਮੁਹਿੰਮ ਸ਼ੁਰੂ    ਬਿਨਾਂ ਬਿੱਲ ਭੁਗਤਾਨ ਵੀ ਮ੍ਰਿਤਕ ਦੇਹ ਰੋਕ ਨਹੀਂ ਸਕਣਗੇ ਹਸਪਤਾਲ: ਜਤਿੰਦਰ ਸਿੰਘ ਸ਼ੰਟੀ    ਵਿਸ਼ਵ ਸਾਈਕਲ ਦਿਵਸ: ਬਠਿੰਡਾ 'ਚ ਮਹਿਲਾ ਸਾਈਕਲਿਸਟਾਂ ਦਾ ਸ਼ਾਨਦਾਰ ਪ੍ਰਦਰਸ਼ਨ    ਜਗਦੀਸ਼ ਸਿੰਘ ਬਾਵਾ ਨੂੰ ਬੈਰਾਗੀ ਵੈਲਫੇਅਰ ਬੋਰਡ ਪਟਿਆਲਾ ਦਾ ਚੇਅਰਮੈਨ ਨਿਯੁਕਤ ਕਰਨ ’ਤੇ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਨਮਾਨ    ਪੀਆਰਟੀਸੀ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਦੇ ਯਤਨਾਂ ਸਦਕਾ ਗੁਰਦੁਆਰਾ ਸ੍ਰੀ ਪਰਮੇਸ਼ਵਰ ਦੁਆਰ ਸ਼ੇਖੂਪੁਰਾ ਤੋਂ ਚੰਡੀਗੜ੍ਹ ਲਈ ਸਿੱਧੀ ਬੱਸ ਸੇਵਾ ਸ਼ੁਰੂ    ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ   
ਸਿਹਤ ਵਿਭਾਗ ਦੀ ਅਣਗਹਿਲੀ! ਕੋਰੋਨਾ ਨੈਗੇਟਿਵ ਦੱਸ ਕੇ ਭੇਜਿਆ ਘਰ, ਪਾਜ਼ੇਟਿਵ ਕਹਿ ਕੇ ਮੁੜ ਚੁੱਕਿਆ ਸ਼ਰਧਾਲੂ
May 13, 2020 00:00:00
Daily-Dharaledar-Online-News-Vie
Daily Dharaledar / Punjab

ਬਾਬਾ ਬਕਾਲਾ ਸਾਹਿਬ (ਅਠੌਲਾ, ਰਾਕੇਸ਼)- ਮੈਡੀਕਲ ਵਿਭਾਗ ਦੀ ਇਕ ਘੋਰ ਅਣਗਹਿਲੀ ਸਾਹਮਣੇ ਆਈ ਹੈ ਪਰ ਜਲਦੀ ਹੀ ਇਸ ਨੂੰ ਸੁਧਾਰ ਲਿਆ ਗਿਆ, ਨਹੀਂ ਤਾਂ ਇਸ ਦਾ ਖਮਿਆਜਾ ਭੁਗਤਣਾ ਬਹੁਤ ਭਾਰੀ ਪੈ ਸਕਦਾ ਸੀ।ਹੋਇਆ ਇੰਝ ਕਿ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਲੋਹਗੜ੍ਹ ਦਾ ਇਕ ਸ਼ਰਧਾਲੂ, ਜਿਸ ਨੂੰ ਕਿ ਵੇਰਕਾ ਹਸਪਤਾਲ ਵਿਚੋਂ ਹੋਰਨਾਂ ਸ਼ਰਧਾਲੂਆਂ ਸਮੇਤ ਟੈਸਟ ਲੈਣ ਪਿੱਛੋਂ ਵੇਰਕਾ ਵਿਖੇ ਡੇਰੇ -ਚ ਏਕਾਂਤਵਾਸ ਕੀਤਾ ਗਿਆ ਸੀ ਅਤੇ ਉਸ ਦੇ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਦੱਸ ਕੇ ਉਸ ਨੂੰ ਉਸ ਦੇ ਘਰ ਵਾਪਸ ਭੇਜ ਦਿੱਤਾ ਗਿਆ ਸੀ, ਪਰ ਬਾਅਦ -ਚ ਪਤਾ ਲੱਗਾ ਕਿ ਇਸ ਦੀ ਰਿਪੋਰਟ ਤਾਂ ਪਾਜ਼ੇਟਿਵ ਸੀ, ਬੱਸ ਫਿਰ ਕਿ ਸਿਹਤ ਵਿਭਾਗ -ਤੇ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ। ਜਦੋਂ ਸਿਹਤ ਵਿਭਾਗ ਦੀ ਟੀਮ ਉਕਤ ਸ਼ਰਧਾਲੂ ਨੂੰ ਫਿਰ ਹਸਪਤਾਲ ਜਾਣ ਲਈ ਉਸ ਦੇ ਘਰ ਪਹੁੰਚੀ ਤਾਂ ਉਹ ਹਸਪਤਾਲ ਜਾਣ ਨੂੰ ਬਿਲਕੁੱਲ ਵੀ ਤਿਆਰ ਨਹੀਂ ਸੀ। ਖਬਰ ਮਿਲਦੇ ਸਾਰ ਹੀ ਡੀ.ਐੱਸ.ਪੀ. ਹਰਕ੍ਰਿਸ਼ਨ ਸਿੰਘ ਸਮੇਤ ਪੁਲਸ ਪਾਰਟੀ ਅਤੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਤੋਂ ਡਾਕਟਰੀ ਟੀਮਾਂ ਵੀ ਪੁੱਜ ਗਈਆਂ, ਜਿਨ੍ਹਾਂ ਨੇ ਸ਼ਰਧਾਲੂ ਨੂੰ ਗੁਰੂ ਨਾਨਕ ਹਸਪਤਾਲ ਅੰਮਿ੍ਰਤਸਰ ਵਿਖੇ ਦਾਖਲ ਕਰਾਇਆ। ਡਾ.ਅਜੈ ਭਾਟੀਆ ਐੱਸ.ਐੱਮ.ਓ. ਬਾਬਾ ਬਕਾਲਾ ਸਾਹਿਬ ਨੇ ਦੱਸਿਆ ਕਿ ਉਕਤ ਮਰੀਜ਼ ਦੇ ਟੈਸਟ ਬਾਬਾ ਬਕਾਲਾ ਸਾਹਿਬ ਹਸਪਤਾਲ -ਚ ਨਹੀਂ ਹੋਏ, ਸਗੋਂ ਵੇਰਕਾ ਹਸਪਤਾਲ ਵਿਖੇ ਹੋਏ ਸਨ। ਹੁਣ ਸਿਵਲ ਸਰਜਨ ਅੰਮਿ੍ਰਤਸਰ ਡਾ. ਜੁਗਲ ਕਿਸ਼ੋਰ ਦੀਆਂ ਹਿਦਾਇਤਾਂ ਅਨੁਸਾਰ ਅਸੀਂ ਉਕਤ ਮਰੀਜ਼ ਨੂੰ ਫਿਰ ਗੁਰੂ ਨਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਰੀਜ਼ ਦੇ ਪਤੀ ਅਤੇ ਉਸ ਦੇ ਬੇਟੇ ਦੇ ਕੋਰੋਨਾ ਸਬੰਧੀ ਸੈਪਲ ਵੀ ਅੱਜ ਸਿਵਲ ਸਰਜਨ ਬਾਬਾ ਬਕਾਲਾ ਸਾਹਿਬ ਵਿਖੇ ਲਏ ਗਏ ਹਨ।

Daily Dharaledar Online News Views and Reviews

Related News