ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਤੇ ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਵਿਸ਼ਾਲ ਕਰਨ ਲਈ ਜਥੇਬੰਦੀਆਂ ਨੂੰ ਪੱਤਰ ਭੇਜੇਗੀ ਐਕਸ਼ਨ ਕਮੇਟੀ    ਲਖੀਮਪੁਰ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਨੂੰ ਦੀਵਾਲੀ ਮਨਾਉਣ ਲਈ ਜੱਦੀ ਸ਼ਹਿਰ ਜਾਣ ਦੀ ਇਜਾਜ਼ਤ    ਮੋਗਾ ਗੋਲੀਕਾਂਡ: ਡੀਜੀਪੀ ਗੌਰਵ ਯਾਦਵ ਪਹੁੰਚੇ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ    ਮਾਣਹਾਨੀ ਕੇਸ ਵਿੱਚ ਰਾਹੁਲ ਗਾਂਧੀ ਬਰੀ, 2018 ਵਿੱਚ ਅਮਿਤ ਸ਼ਾਹ ਬਾਰੇ ਟਿੱਪਣੀ ਨਾਲ ਜੁੜਿਆ ਸੀ ਮਾਮਲਾ    ਰਾਹੁਲ ਗਾਂਧੀ ਦੇ ਕਾਫ਼ਲੇ ਦੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ, ਸੁਰੱਖਿਅਤ ਹਨ ਕਾਂਗਰਸੀ ਆਗੂ    ਸ਼ੰਭੂ-ਰਾਜਪੁਰਾ ਰੇਲਵੇ ਧਮਾਕਾ ਮਾਮਲੇ ’ਚ Nia ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ    ਪੰਜਾਬ ਦੀ ਸਿਆਸਤ ’ਚ ਮੁੜ ਗੱਠਜੋੜ ਦੀ ਚਰਚਾ ਤੇਜ਼, ਸੁਖਬੀਰ ਬਾਦਲ ਬੋਲੇ—‘ਆਪ’ ਤੇ ਕਾਂਗਰਸ ਸਭ ਤੋਂ ਵੱਡੇ ਦੁਸ਼ਮਣ    ਚੰਡੀਗੜ੍ਹ ਦੇ ਸਕੂਲਾਂ ਤੇ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਚੌਕਸ    ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਚੋਣ ਮੈਦਾਨ ’ਚ ਉਤਾਰਨ ਦੀ ਮੰਗ ਤੇਜ਼, ਮਨਪ੍ਰੀਤ ਕੌਰ ਤੇ ਭੀਮ ਸਿੰਘ ਦੀ ਉਮੀਦਵਾਰੀ ਦੀ ਵਕਾਲਤ    ਪੰਜਾਬ ਵਿਧਾਨ ਸਭਾ ’ਚ ਹੰਗਾਮਾ, ਕਾਂਗਰਸ ਨੇ ਸਰਕਾਰ ਵਿਰੁੱਧ ਲਾਹਣਤ ਪੱਤਰ ਲਹਿਰਾਇਆ, ਸਦਨ ’ਚੋਂ ਕੀਤਾ ਵਾਕਆਊਟ   
ਪਟਿਆਲਾ ਦੇ ਬਾਗਬਾਨਾਂ ਨੇ ਯਾਦਵਿੰਦਰਾ ਗਾਰਡਨ ਪਿੰਜੌਰ ਵਿਖੇ 33 ਵੇਂ ਮੈਂਗੋ ਮੇਲੇ ‘ਚ ਲਿਆ ਹਿੱਸਾ
July 14, 2026
Latest-News-Breaking-News-Update

Dharaledar Bureau / Punjab

ਪਟਿਆਲਾ, 14 ਜੁਲਾਈ: ਪਟਿਆਲਾ ਦੇ ਬਾਗਬਾਨਾਂ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੇ ਹਰਿਆਣਾ ਟੂਰਿਜਮ ਵਿਭਾਗ ਅਤੇ ਬਾਗਬਾਨੀ ਵਿਭਾਗ ਹਰਿਆਣਾ ਵਲੋਂ ਯਾਦਵਿੰਦਰਾ ਗਾਰਡਨ ਪਿੰਜੌਰ (ਪੰਚਕੂਲਾ) ਵਿਖੇ ਮਿਤੀ 10, 11 ਅਤੇ 12 ਜੁਲਾਈ 2026 ਨੂੰ ਕਰਵਾਏ 33 ਵੇਂ ਮੈਂਗੋ ਮੇਲੇ ਵਿਚ ਹਿੱਸਾ ਲਿਆ। ਇਹ ਜਾਣਕਾਰੀ ਦਿੰਦਿਆਂ ਬਾਗਬਾਨੀ ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਸੰਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਡਾਇਰੈਕਟਰ ਬਾਗਬਾਨੀ ਪੰਜਾਬ ਡਾ. ਮਨੀਸ਼ ਕੁਮਾਰ ਦੇ ਆਦੇਸ਼ਾਂ ਅਨੁਸਾਰ ਉਹ ਤੇ ਸਹਾਇਕ ਡਾਇਰੈਕਟਰ ਡਾ. ਹਰਿੰਦਰਪਾਲ ਸਿੰਘ ਸਮੇਤ ਸਹਿਯੋਗੀ ਕੈਲਾਸ਼ ਕੁਮਾਰ ਬੇਲਦਾਰ, ਮਲਕੀਤ ਸਿੰਘ ਬੇਲਦਾਰ, ਆਦਿ ਸਟਾਫ ਨੇ ਫਲ ਉਤਪਾਦਕਾਂ ਨੂੰ ਮੇਲੇ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਮਿਆਰੀ ਐਂਟਰੀਆਂ ਲੈ ਕੇ ਮੇਲੇ ਵਿਚ ਭਾਗ ਲਿਆ। ਡਾ. ਸੰਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਮੇਲੇ ਵਿਚ ਤਾਜੇ ਫਲਾਂ ਅਤੇ ਅੰਬ ਤੋਂ ਬਣੇ ਪਦਾਰਥਾਂ ਦੀਆਂ ਲਗਭਗ 300 ਕਿਸਮਾਂ ਦੇਖਣ ਨੂੰ ਮਿਲੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿਚ ਵੀ ਬਹੁਤ ਰਕਬਾ ਅੰਬਾਂ ਦੇ ਬਾਗਾਂ ਹੇਠ ਹੈ, ਜਿਸ ਵਿਚ ਦੁਸਹਿਰੀ, ਲੰਗੜਾ, ਚੌਸਾ ਅਤੇ ਅਮਰਪਾਲੀ ਮੁੱਖ ਕਿਸਮਾਂ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਫਲ ਸੁਰੱਖਿਆ ਲੈਬ, ਪਟਿਆਲਾ ਵੱਲੋ ਤਿਆਰ ਕੀਤੇ ਵੱਖ-ਵੱਖ ਤਰ੍ਹਾਂ ਦੇ ਸ਼ੁਕੈਸ਼ ਵੀ ਪ੍ਰਦਰਸ਼ਨੀ ਲਈ ਲਗਾਏ ਗਏ। ਬਾਗਬਾਨੀ ਵਿਭਾਗ ਵਲੋਂ ਕਿਸਾਨਾਂ ਨੂੰ ਵਧੀਆ ਮਿਆਰੀ ਬੂਟੇ ਉਪਲੱਬਧ ਕਰਵਾਉਣ ਤੋਂ ਲੈ ਕੇ ਬਾਗਾਂਦੀ ਸਾਂਭ ਸੰਭਾਲ ਲਈ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਗਈ।ਫਲਾਂ ਤੋਂ ਤਿਆਰ ਕੀਤੇ ਜਾਣ ਵਾਲੇ ਪਦਾਰਥਾਂ ਦੀ ਟਰੇਨਿੰਗ ਫਲ ਪ੍ਰੋਸੈਸਿੰਗ ਲੈਬ ਵਿਖੇ ਦਿੱਤੀ ਜਾਂਦੀ ਹੈ, ਜਿੱਥੇ ਹਰ ਸਾਲ 1500 ਕਿਸਾਨ/ਘਰੇਲੂ ਔਰਤਾਂ/ਸਿਖਿਆਰਥੀਆਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ, ਬਾਰੇ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਜ਼ਿਲ੍ਹਾ ਪਟਿਆਲਾ ਦੇ ਬਾਗਬਾਨ ਜਸਕਰਨ ਸਿੰਘ ਪੁੱਤਰ ਸੁਖਦੇਵ ਸਿੰਘ ਪਿੰਡ ਤੇ ਰੌਂਗਲਾ ਵੱਲੋਂ ਜਪਾਨ ਦੀ ਕਿਸਮ ਮੀਆਜਾਕੀ ਮੇਲੇ ਵਿੱਚ ਖਿੱਚ ਦਾ ਕੇਂਦਰ ਬਣੀ ਰਹੀ ਤੇ ਇਨ੍ਹਾਂ ਨੂੰ 11000 ਰੁਪਏ ਦਾ ਨਕਦ ਇਨਾਮ ਆਮ ਕੇਸਰੀ ਨਾਲ ਨਿਵਾਜਿਆ ਗਿਆ। ਉਨ੍ਹਾਂ ਕਿਹਾ ਕਿ ਉਦਘਾਟਨੀ ਸਮਾਰੋਹ ਹਰਿਆਣਾ ਦੇ ਮੁੱਖ ਮੰਤਰੀ ਤੇ ਸਮਾਪਤੀ ਦੌਰਾਨ ਖੇਤੀਬਾੜੀ ਮੰਤਰੀ ਤੇ ਟੂਰਿਜਮ ਮੰਤਰੀ ਨੇ ਇਨਾਮ ਵਿਜੇਤਾ ਨੂੰ ਸਨਮਾਨਿਤ ਕੀਤਾ।

Latest News Breaking News Update


Recommended Posts