ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਤੇ ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਵਿਸ਼ਾਲ ਕਰਨ ਲਈ ਜਥੇਬੰਦੀਆਂ ਨੂੰ ਪੱਤਰ ਭੇਜੇਗੀ ਐਕਸ਼ਨ ਕਮੇਟੀ    ਲਖੀਮਪੁਰ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਨੂੰ ਦੀਵਾਲੀ ਮਨਾਉਣ ਲਈ ਜੱਦੀ ਸ਼ਹਿਰ ਜਾਣ ਦੀ ਇਜਾਜ਼ਤ    ਮੋਗਾ ਗੋਲੀਕਾਂਡ: ਡੀਜੀਪੀ ਗੌਰਵ ਯਾਦਵ ਪਹੁੰਚੇ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ    ਮਾਣਹਾਨੀ ਕੇਸ ਵਿੱਚ ਰਾਹੁਲ ਗਾਂਧੀ ਬਰੀ, 2018 ਵਿੱਚ ਅਮਿਤ ਸ਼ਾਹ ਬਾਰੇ ਟਿੱਪਣੀ ਨਾਲ ਜੁੜਿਆ ਸੀ ਮਾਮਲਾ    ਰਾਹੁਲ ਗਾਂਧੀ ਦੇ ਕਾਫ਼ਲੇ ਦੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ, ਸੁਰੱਖਿਅਤ ਹਨ ਕਾਂਗਰਸੀ ਆਗੂ    ਸ਼ੰਭੂ-ਰਾਜਪੁਰਾ ਰੇਲਵੇ ਧਮਾਕਾ ਮਾਮਲੇ ’ਚ Nia ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ    ਪੰਜਾਬ ਦੀ ਸਿਆਸਤ ’ਚ ਮੁੜ ਗੱਠਜੋੜ ਦੀ ਚਰਚਾ ਤੇਜ਼, ਸੁਖਬੀਰ ਬਾਦਲ ਬੋਲੇ—‘ਆਪ’ ਤੇ ਕਾਂਗਰਸ ਸਭ ਤੋਂ ਵੱਡੇ ਦੁਸ਼ਮਣ    ਚੰਡੀਗੜ੍ਹ ਦੇ ਸਕੂਲਾਂ ਤੇ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਚੌਕਸ    ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਚੋਣ ਮੈਦਾਨ ’ਚ ਉਤਾਰਨ ਦੀ ਮੰਗ ਤੇਜ਼, ਮਨਪ੍ਰੀਤ ਕੌਰ ਤੇ ਭੀਮ ਸਿੰਘ ਦੀ ਉਮੀਦਵਾਰੀ ਦੀ ਵਕਾਲਤ    ਪੰਜਾਬ ਵਿਧਾਨ ਸਭਾ ’ਚ ਹੰਗਾਮਾ, ਕਾਂਗਰਸ ਨੇ ਸਰਕਾਰ ਵਿਰੁੱਧ ਲਾਹਣਤ ਪੱਤਰ ਲਹਿਰਾਇਆ, ਸਦਨ ’ਚੋਂ ਕੀਤਾ ਵਾਕਆਊਟ   
ਰੱਖੜੀ ਮੌਕੇ ਇੰਡੀਆ ਪੋਸਟ ਵੱਲੋਂ ਲੋਕਾਂ ਲਈ ਵਿਸ਼ੇਸ਼ ਸਹੂਲਤ
July 16, 2026
Punjabi-Khabran

Dharaledar Bureau / Punjab

ਪਟਿਆਲਾ, 16 ਜੁਲਾਈ ਸੁਪਰਡੈਂਟ ਡਾਕਘਰ, ਪਟਿਆਲਾ ਡਿਵੀਜ਼ਨ ਸ੍ਰੀਮਤੀ ਮੋਨਿਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੱਖੜੀ ਦੇ ਪਵਿੱਤਰ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਆਮ ਲੋਕਾਂ ਦੀ ਸਹੂਲਤ ਲਈ 15 ਜੁਲਾਈ 2026 ਤੋਂ 28 ਅਗਸਤ 2026 ਤੱਕ (ਸਮਾਂ: ਸਵੇਰੇ 09:00 ਵਜੇ ਮੰਗਲਵਾਰ/ਸ਼ਨੀਵਾਰ; ਸ਼ਾਮ 4:30 ਵਜੇ ਮੰਗਲਵਾਰ/ਬੁੱਧਵਾਰ) ਪੈਣ ਵਾਲੇ ਸਾਰੇ ਐਤਵਾਰਾਂ ਅਤੇ ਸਰਕਾਰੀ ਛੁੱਟੀਆਂ ਦੌਰਾਨ ਵੀ ਪਟਿਆਲਾ ਡਿਵੀਜ਼ਨ ਦੇ ਹੇਠ ਲਿਖੇ ਡਾਕਘਰ ਆਮ ਲੋਕਾਂ ਲਈ ਖੁੱਲ੍ਹੇ ਰਹਿਣਗੇ। ਇਸ ਦੌਰਾਨ, ਇਨ੍ਹਾਂ ਡਾਕਘਰਾਂ ਵਿੱਚ ਰੱਖੜੀਆਂ, ਪਾਰਸਲ ਅਤੇ ਹੋਰ ਡਾਕ ਸਮੱਗਰੀ ਦੀ ਬੁਕਿੰਗ ਦੇ ਨਾਲ-ਨਾਲ ਆਧਾਰ ਨਾਮਾਂਕਨ ਅਤੇ ਆਧਾਰ ਅਪਡੇਟ ਦੀਆਂ ਸੇਵਾਵਾਂ ਵੀ ਉਪਲਬਧ ਰਹਿਣਗੀਆਂ। ਖੁੱਲ੍ਹੇ ਰਹਿਣ ਵਾਲੇ ਡਾਕਘਰ ਸਰਹਿੰਦ ਡਾਕਘਰ ਸਮਾਣਾ ਡਾਕਘਰ ਨਾਭਾ ਡਾਕਘਰ ਮੰਡੀ ਗੋਬਿੰਦਗੜ੍ਹ ਡਾਕਘਰ ਪਾਤੜਾਂ ਡਾਕਘਰ ਪਟਿਆਲਾ ਮੁੱਖ ਡਾਕਘਰ ਰਾਜਪੁਰਾ ਮੁੱਖ ਡਾਕਘਰ ਇਸ ਉਪਰਾਲੇ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀਆਂ, ਤੋਹਫ਼ੇ ਅਤੇ ਹੋਰ ਤਿਉਹਾਰੀ ਡਾਕ ਸਮੇਂ ਸਿਰ, ਸੁਰੱਖਿਅਤ ਅਤੇ ਬਿਨਾਂ ਕਿਸੇ ਰੁਕਾਵਟ ਦੇ ਭੇਜ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਪਟਿਆਲਾ ਮੁੱਖ ਡਾਕਘਰ ਅਤੇ ਰਾਜਪੁਰਾ ਮੁੱਖ ਡਾਕਘਰ ਵਿੱਚ ਆਧਾਰ ਨਾਮਾਂਕਨ ਅਤੇ ਆਧਾਰ ਅਪਡੇਟ ਦੀ ਸਹੂਲਤ ਰੋਜ਼ਾਨਾ ਸਵੇਰੇ 7:30 ਵਜੇ ਤੋਂ ਸ਼ਾਮ 7:30 ਵਜੇ ਤੱਕ ਉਪਲਬਧ ਹੈ, ਜਿਸ ਦਾ ਆਮ ਲੋਕ ਵੱਧ ਤੋਂ ਵੱਧ ਲਾਭ ਉਠਾਉਣ। ਇਸ ਤੋਂ ਇਲਾਵਾ, ਪਟਿਆਲਾ ਡਿਵੀਜ਼ਨ ਅਧੀਨ ਸਾਰੇ ਬਰਾਂਚ ਡਾਕਘਰਾਂ ਵਿੱਚ ਵੀ ਰੱਖੜੀਆਂ ਅਤੇ ਹੋਰ ਡਾਕ ਸਮੱਗਰੀ ਦੀ ਬੁਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਪੇਂਡੂ ਖੇਤਰਾਂ ਦੇ ਨਾਗਰਿਕਾਂ ਨੂੰ ਆਪਣੇ ਨੇੜਲੇ ਡਾਕਘਰ ਤੋਂ ਹੀ ਇਹ ਸਹੂਲਤ ਪ੍ਰਾਪਤ ਹੋ ਸਕੇ। ਗਾਹਕਾਂ ਦੀ ਵਧੇਰੇ ਸਹੂਲਤ ਲਈ ਡਾਕਘਰਾਂ ਵਿੱਚ ਪਾਰਸਲ ਪੈਕਿੰਗ ਦੀ ਸੁਵਿਧਾ ਵੀ ਉਪਲਬਧ ਹੈ। ਇਸ ਦੇ ਨਾਲ ਹੀ ਵਾਟਰ ਪ੍ਰੂਫ਼, ਸੈਲਫ਼ ਐਡਹੀਸਿਵ, ਆਕਰਸ਼ਕ ਰੰਗੀਨ ਵਿਸ਼ੇਸ਼ ਰੱਖੜੀ ਲਿਫ਼ਾਫੇ ਅਤੇ ਵਿਸ਼ੇਸ਼ ਰੱਖੜੀ ਬਾਕਸ ਵੀ ਡਾਕਘਰਾਂ ਵਿੱਚ ਉਪਲਬਧ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਗਾਹਕ ਆਪਣੀਆਂ ਰੱਖੜੀਆਂ ਅਤੇ ਤੋਹਫ਼ਿਆਂ ਨੂੰ ਸੁਰੱਖਿਅਤ ਢੰਗ ਨਾਲ ਭੇਜ ਸਕਦੇ ਹਨ। ਸੁਪਰਡੈਂਟ ਡਾਕਘਰ ਸ੍ਰੀਮਤੀ ਮੋਨਿਕਾ ਨੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਰੱਖੜੀਆਂ, ਤੋਹਫ਼ੇ ਅਤੇ ਹੋਰ ਡਾਕ ਸਮੱਗਰੀ ਭੇਜਣ ਲਈ ਇੰਡੀਆ ਪੋਸਟ ਦੀ ਸਪੀਡ ਪੋਸਟ, ਰਜਿਸਟਰਡ ਡਾਕ, ਪਾਰਸਲ ਅਤੇ ਹੋਰ ਡਾਕ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਭਾਰਤੀ ਡਾਕ ਆਪਣੇ ਗਾਹਕਾਂ ਨੂੰ ਸਮੇਂ ਸਿਰ, ਸੁਰੱਖਿਅਤ, ਭਰੋਸੇਯੋਗ ਅਤੇ ਕਿਫ਼ਾਇਤੀ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਅਤੇ ਰੱਖੜੀ ਦੇ ਤਿਉਹਾਰ ਮੌਕੇ ਹਰ ਸੰਭਵ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ।

Punjabi Khabran


Recommended Posts