ਮਹਾਨ ਧਾਰਮਿਕ ਸਮਾਗਮ, ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿਖੇ ਅੱਜ (28 ਨੂੰ) - ਦੀਪਕ ਬਾਲੀ,    ਲਾਲ ਫੀਤਾਸ਼ਾਹੀ ਤੇ ਅਫਸਰਸ਼ਾਹੀ ਦੀ ਅਣਗਹਿਲੀ ਕਾਰਨ ਸਾਬਕਾ, ਸਰੀਰਕ ਤੌਰ ਉੱਤੇ ਨਿਕਾਰਾ ਹੋਏ ਜਾਂ ਸ਼ਹੀਦ ਸੈਨਿਕਾਂ ਨੂੰ ਇਨਸਾਫ ਨਾ ਮਿਲਣਾ ਚਿੰਤਾ ਦਾ ਵਿਸ਼ਾ : ਪ੍ਰੋ. ਬਡੂੰਗਰ    ਸਿੱਖਿਆ ਕ੍ਰਾਂਤੀ ਦੇ ਤਹਿਤ ਸੁਰਜੀਤ ਸਿੰਘ ਰੱਖੜਾ ਨੇ ਸਸਸਸ ਗੱਜੂਮਾਜਰਾ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ*    ਵਿਧਾਇਕ ਭਰਾਜ ਵੱਲੋਂ 'ਰੰਗਲਾ ਪੰਜਾਬ' ਸਕੀਮ ਤਹਿਤ ਹਲਕਾ ਸੰਗਰੂਰ ਦੀਆਂ ਗ੍ਰਾਮ ਪੰਚਾਇਤਾਂ ਨੂੰ 5.51 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਦੇ ਚੈੱਕ ਭੇਟ    ਨਾਭਾ ਦੇ ਪਿੰਡ ਰੈਸਲ ਤੇ ਗੋਬਿੰਦਪੁਰਾ 'ਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਦਸਤਾਵੇਜ਼ੀ ਦਾ ਪ੍ਰਦਰਸ਼ਨ    ਪਿੰਡ ਬੱਲਮਗੜ੍ਹ ਵਿਖੇ 'ਲੋਕ ਮਿਲਣੀ' ਦੌਰਾਨ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ    ਧਾਰਮਿਕ ਸਮਾਗਮ ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਦੀਆਂ ਤਿਆਰੀਆਂ ਜੋਰਾਂ ਤੇ    ਵਿਧਾਇਕ ਨਰਿੰਦਰ ਕੌਰ ਭਰਾਜ ਦੇ ਯਤਨਾਂ ਸਦਕਾ ਪਿੰਡ ਭਰਾਜ ਵਿਖੇ 28 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਸੀਵਰੇਜ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ    ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਹਕੀਕਤਪੁਰਾ ਵਿਖੇ ਡਾਕੂਮੈਂਟਰੀ ਦਿਖਾਈ    ਸੇਫ ਸਕੂਲ ਵਾਹਨ ਪਾਲਿਸੀ ਤਹਿਤ ਆਰ.ਟੀ.ਓ. ਪਟਿਆਲਾ ਵੱਲੋਂ ਸਕੂਲੀ ਵਾਹਨਾਂ ਦੀ ਸਖ਼ਤ ਚੈਕਿੰਗ   
82 ਕਰੋੜ ਦੀ ਲਾਗਤ ਨਾਲ ਸੁੰਦਰੀਕਰਨ ਕਰਕੇ ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਜਲਦ ਸ਼ਰਧਾਲੂਆਂ ਦੇ ਸਪੁਰਦ ਕੀਤਾ ਜਾਵੇਗਾ-ਹਰਪਾਲ ਜੁਨੇਜਾ
July 13, 2026
82-Crore-Construction-In-Kali-De

Dharaledar Bureau / Punjab

ਸਨਾਤਨ ਧਰਮ ਵਿੱਚ ਆਸਥਾ ਦੇ ਪ੍ਰਮੁੱਖ ਕੇਂਦਰ ਅਤੇ ਪਟਿਆਲਾ ਦੇ ਵਿਸ਼ਵ-ਪ੍ਰਸਿੱਧ ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਵਿੱਚ ਚੱਲ ਰਹੇ ਸ਼ਾਨਦਾਰ ਸੁੰਦਰੀਕਰਨ ਦੇ ਕੰਮ ਨੂੰ ਦੇਖਣ ਲਈ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਅਗਰਵਾਲ ਸਮਾਜ ਸਭਾ ਅਤੇ ਬਹਾਵਲਪੁਰ ਸਮਾਜ ਦੇ ਮੈਂਬਰਾਂ ਦੇ ਇੱਕ ਵਫ਼ਦ ਨੇ ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਸਮੇਤ ਸ਼੍ਰੀ ਭਗਵਾਨ ਦਾਸ ਜੁਨੇਜਾ (ਗ੍ਰੀਨ ਮੈਨ ਐਵਾਰਡੀ) ਦੀ ਅਗਵਾਈ ਵਿੱਚ ਮੰਦਿਰ ਦਾ ਦੌਰਾ ਕਰਕੇ ਇੱਥੇ ਚੱਲ ਰਹੇ ਨਿਰਮਾਣ ਕਾਰਜਾਂ ਨੂੰ ਦਿਲਚਸਪੀ ਨਾਲ ਦੇਖਿਆ। ਇਸ ਦੌਰਾਨ ਸ੍ਰੀ ਹਰਪਾਲ ਜੁਨੇਜਾ ਤੇ ਮੰਦਿਰ ਐਡਵਾਇਜਰੀ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਸੀਏ ਅਜੇ ਅਲੀਪੁਰੀਆ, ਡਾ ਰਾਜ ਕੁਮਾਰ ਗੁਪਤਾ ਅਤੇ ਸੰਜੇ ਸਿੰਗਲਾ ਨੇ ਮੰਦਿਰ ਦੇ ਸੁੰਦਰੀਕਰਨ ਅਤੇ ਨਵ ਨਿਰਮਾਣ ਕਾਰਜਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਐਡਵੋਕੇਟ ਜੁਨੇਜਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 82 ਕਰੋੜ ਦੀ ਲਾਗਤ ਨਾਲ ਮੰਦਿਰ ਦੇ ਆਧੁਨਿਕ ਪ੍ਰਕਾਰ ਦੇ ਨਿਰਮਾਣ ਦਾ ਐਲਾਨ ਕੀਤਾ ਸੀ ਜੋ ਹੁਣ ਤੱਕ 15 ਕਰੋੜ ਰੁਪਏ ਦੇ ਕੰਮ ਹੋ ਚੁਕੇ ਹਨ ਲਗਭਗ 35 ਪ੍ਰਤੀਸ਼ਤ ਮੰਦਿਰ ਦਾ ਕੰਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਮਾਤਾ ਦੇ ਅਸ਼ੀਰਵਾਦ ਨਾਲ ਸਤਬੰਰ ਤਕ ਸੰਗਤਾਂ ਨੂੰ ਸਮਰਪਤ ਕਰ ਦਿੱਤਾ ਜਾਵੇਗਾ। ਹਿੰਦੂ ਸਮਾਜ ਦੇ ਮੇਬਰਾਂ ਨੂੰ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਜੁਨੇਜਾ ਅਤੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮੰਦਿਰ ਦੇ ਪ੍ਰਵੇਸ਼ ਲਈ ਤਿੰਨ ਮੁੱਖ ਦੁਆਰ ਹੋਣਗੇ, ਦੇਵੀ ਦੇਵਤਿਆਂ ਦੇ ਅਧਾਰਿਤ ਸਰੋਵਰ ਦੀ ਪ੍ਰਕਰਮਾ ਵਿਚ ਲਾਈਟ ਐਂਡ ਸਾਉੰਡ ਦੇ ਪ੍ਰੋਗਰਾਮ ਵੀ ਉਲੀਕੇ ਜਾਣਗੇ। ਇਸ ਮੌਕੇ ਅਗਰਵਾਲ ਸਮਾਜ ਸਭਾ ਦੇ ਪਵਨ ਗੋਇਲ, ਸੋਹਿੰਦਰ ਕਾਂਸਲ ਗ੍ਰੀਨ ਮੈਨ ਐਵਾਰਡੀ ਭਗਵਾਨ ਦਾਸ ਜੁਨੇਜਾ, ਸੋਹਿੰਦਰ ਕਾਂਸਲ ਅਤੇ ਬਹਾਵਲਪੁਰ ਸਮਾਜ ਦੇ ਪ੍ਰਧਾਨ ਯਸ਼ਪਾਲ ਕੱਕੜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਹੁਤ ਸੁੰਦਰ ਇਮਾਰਤ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਲਈ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਸਮਝਿਆ। ਇਸ ਮੌਕੇ ਅਗਰਵਾਲ ਸਭਾ ਦੇ ਅਰੁਣ ਗਰਗ, ਵਿਨੋਦ ਗਰਗ, ਤਰਸੇਮ ਬਾਂਸਲ, ਸੁਰੇਸ਼ ਗਰਗ, ਐਨਪੀ ਅਗਰਵਾਲ, ਮਹੇਸ਼ ਗਰਗ, ਸੁਨੀਲ ਅਗਰਵਾਲ, ਚਰਨਦਾਸ ਗੋਇਲ, ਵਿਜੇ ਗੋਇਲ ਬਹਾਵਲਪੁਰ ਸਮਾਜ ਦੇ ਨਰਿੰਦਰ ਰਾਹੁਲ ਮਹਿਤਾ, ਚਿੰਟੂ ਕੱਕੜ, ਚੰਦਰ ਅਹੂਜਾ, ਜਗਦੀਸ਼ ਪੂਸ਼ਾ, ਜਗਦੀਸ਼ ਅਹੂਜਾ ਧੀਰਜ ਅਰੋੜਾ, ਅਸ਼ੋਕ ਅਹੂਜਾ, ਯੋਗੇਸ਼ ਅਹੂਜਾ ਜਤਿਨ ਦੇਵ, ਸੁਰੇਸ਼ ਪੰਡਿਤ, ਰਾਜੇਸ਼ਵਰ ਪੰਡਿਤ, ਵਿਕਰਮ ਭੱਲਾ, ਸੁਖਵਿੰਦਰ ਸਿੰਘ, ਰਾਜੀਵ ਭਾਰਤਵਾਜ ਅਤੇ ਬੌਬੀ ਆਦਿ ਸ਼ਾਮਿਲ ਸਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਵੱਖ ਵੱਖ ਹਿੰਦੂ ਜਥੇਬੰਦੀਆਂ ਨੂੰ ਨਾਲ ਲੈ ਕੇ ਚੇਅਰਮੈਨ ਹਰਪਾਲ ਜੁਨੇਜਾ ਮੰਦਿਰ ਦਾ ਦੌਰਾ ਕਰ ਚੁਕੇ ਹਨ।

82 Crore Construction In Kali Devi Mandir


Recommended Posts