Cbi ਨੇ Osd ਰਾਜਬੀਰ ਸਿੰਘ ਘੁੰਮਣ ਸਮੇਤ 6 ਖ਼ਿਲਾਫ਼ Fir ਦਰਜ, ਦਿੱਲੀ ’ਚ ਕੇਸ ਰਜਿਸਟਰ    ਗਮਾਡਾ ਤਲਾਸ਼ੀ ਮਾਮਲਾ: ਪੰਜਾਬ ਸਰਕਾਰ ਦੀ ਪਟੀਸ਼ਨ ’ਤੇ Ed ਨੂੰ ਹਾਈ ਕੋਰਟ ਦਾ ਨੋਟਿਸ    Cm ਮਾਨ ਦੇ Osd ਰਾਜਬੀਰ ਘੁੰਮਣ ਨੂੰ Cbi ਦਾ ਸੰਮਨ, ਅੱਜ 2:30 ਵਜੇ ਪੇਸ਼ ਹੋਣ ਲਈ ਕਿਹਾ    ਚੋਣ ਕਮਿਸ਼ਨ ਖ਼ਿਲਾਫ਼ ਮਾਰਚ: ਰਾਹੁਲ-ਪ੍ਰਿਅੰਕਾ ਸਮੇਤ ਕਾਂਗਰਸ ਆਗੂਆਂ ਖ਼ਿਲਾਫ਼ Fir    ਬਿਮਾਰ ਦਾਦੀ ਨਾਲ ਫੋਨ ’ਤੇ ਗੱਲ ਕਰ ਸਕਣਗੇ ਅੰਮ੍ਰਿਤਪਾਲ ਸਿੰਘ, ਅਦਾਲਤ ਨੇ ਦਿੱਤੀ 10 ਮਿੰਟ ਦੀ ਇਜਾਜ਼ਤ    Pm ਮੋਦੀ ਨੇ ਜਨਤਕ ਜੀਵਨ ’ਚ ਪੂਰੇ ਕੀਤੇ 25 ਸਾਲ, ਸ਼੍ਰੀ ਵਿਨਾਇਕ ਮੰਦਰ ’ਚ ਕੀਤੀ ਪੂਜਾ    Pspcl ਦੇ ਨਵੇਂ Cmd ਦਾ ਵੱਡਾ ਬਿਆਨ, ਸਰਕਾਰੀ ਵਿਭਾਗਾਂ ਤੋਂ 2500 ਕਰੋੜ ਤੋਂ ਵੱਧ ਬਿਜਲੀ ਬਿੱਲ ਵਸੂਲਣ ਦੀ ਤਿਆਰੀ    ਹਿਰਾਸਤ ਮਗਰੋਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਰਿਹਾਅ, 8 ਘੰਟਿਆਂ ਤੱਕ ਚੱਲਿਆ ਧਰਨਾ    ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ: Eci ਦਫ਼ਤਰ ਵੱਲ ਮਾਰਚ ਕਰ ਰਹੇ India ਗਠਜੋੜ ਦੇ ਆਗੂ ਹਿਰਾਸਤ ’ਚ    ‘ਵਾਰਿਸ ਪੰਜਾਬ ਦੇ’ ਦੀ ਰਜਿਸਟ੍ਰੇਸ਼ਨ ਰੋਕਣ ਖ਼ਿਲਾਫ਼ ਅਕਾਲੀ ਦਲ ਦਾ ਰਾਜਪਾਲ ਨੂੰ ਮੰਗ ਪੱਤਰ   
Pspcl ਦੇ ਨਵੇਂ Cmd ਦਾ ਵੱਡਾ ਬਿਆਨ, ਸਰਕਾਰੀ ਵਿਭਾਗਾਂ ਤੋਂ 2500 ਕਰੋੜ ਤੋਂ ਵੱਧ ਬਿਜਲੀ ਬਿੱਲ ਵਸੂਲਣ ਦੀ ਤਿਆਰੀ
October 7, 2026
Pspcl-Punjab-Power-Gurkirat-Kirp

Pspcl ਦੇ ਨਵੇਂ Cmd ਦਾ ਵੱਡਾ ਬਿਆਨ, ਸਰਕਾਰੀ ਵਿਭਾਗਾਂ ਤੋਂ 2500 ਕਰੋੜ ਤੋਂ ਵੱਧ ਬਿਜਲੀ ਬਿੱਲ ਵਸੂਲਣ ਦੀ ਤਿਆਰੀ

Prabhsimran Singh / Punjab

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਨਵੇਂ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਗੁਰਕਿਰਤ ਕਿਰਪਾਲ ਸਿੰਘ ਨੇ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਹੈ ਕਿ ਸਰਕਾਰੀ ਵਿਭਾਗਾਂ ਵੱਲੋਂ ਬਕਾਇਆ 2500 ਕਰੋੜ ਰੁਪਏ ਤੋਂ ਵੱਧ ਦੇ ਬਿਜਲੀ ਬਿੱਲਾਂ ਦੀ ਵਸੂਲੀ ਲਈ ਯਤਨ ਤੇਜ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਸਿਰਫ਼ ਉਤਪਾਦਨ ਹੀ ਨਹੀਂ, ਸਗੋਂ ਟਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ ਨੈੱਟਵਰਕ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ। ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ ਬਿਜਲੀ ਦੀ ਮੰਗ 17,500 ਮੈਗਾਵਾਟ ਦੇ ਰਿਕਾਰਡ ਪੱਧਰ ਤੱਕ ਪਹੁੰਚੀ ਅਤੇ ਕਈ ਦਿਨ 16,500 ਮੈਗਾਵਾਟ ਤੋਂ ਉੱਪਰ ਰਹੀ। ਗੁਰਕਿਰਤ ਕਿਰਪਾਲ ਸਿੰਘ ਨੇ ਕਿਹਾ ਕਿ ਮੌਸਮ ਅਤੇ ਤਾਪਮਾਨ ਵਿੱਚ ਬਦਲਾਅ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਬਿਜਲੀ ਦੀ ਮੰਗ ਵਧੀ। ਉਨ੍ਹਾਂ ਦਾ ਮੁੱਖ ਟੀਚਾ ਮੰਗ ਦੇ ਅਨੁਸਾਰ ਉਤਪਾਦਨ, ਟਰਾਂਸਮਿਸ਼ਨ ਅਤੇ ਵੰਡ ਸਮਰੱਥਾ ਨੂੰ ਮਜ਼ਬੂਤ ਕਰਨਾ ਹੈ। ਪੈਨਸ਼ਨਰਾਂ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਪੈਨਸ਼ਨਰ PSPCL ਪਰਿਵਾਰ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਦੀਆਂ ਜਾਇਜ਼ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਖ਼ਬਰ ਨਹੀਂ, ਸਗੋਂ ਹੱਲ ਕਰਨ ਦਾ ਮੌਕਾ ਸਮਝਣ ਦੇ ਨਿਰਦੇਸ਼ ਦਿੱਤੇ।

Pspcl Punjab Power Gurkirat Kirpal Singh Electricity Punjab News Power Demand Paddy Season Powercom Electricity Bills Transmission Network Consumer Issues Pensioners Punjab Government News


Recommended Posts