ਚੋਣ ਕਮਿਸ਼ਨ ਨੇ Form 6 ਨਾਲ ਜੁੜਿਆ ਵਾਧੂ Sir ਘੋਸ਼ਣਾ ਪੱਤਰ ਹਟਾਇਆ, ਇਨ੍ਹਾਂ ਸੂਬਿਆਂ ’ਚ ਹੁਣ ਨਹੀਂ ਲੋੜ    ਪੰਜਾਬ ਕਾਂਗਰਸ ’ਚ ਬਦਲਾਅ ਦੀ ਚਰਚਾ ਵਿਚਕਾਰ ਬਾਜਵਾ ਦਾ ਵੱਡਾ ਬਿਆਨ    ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ! ਇਨ੍ਹਾਂ ਤਿੰਨ ਨਾਵਾਂ ਦੀ ਚਰਚਾ    Lpu ਹਿੰਸਾ ਮਾਮਲਾ: ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗੀ ਸਥਿਤੀ ਰਿਪੋਰਟ    ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੂੰ ‘ਕਾਰਨ ਦੱਸੋ ਨੋਟਿਸ’, 42 ਖੋਜ ਸਹਾਇਕਾਂ ਦੀ ਭਰਤੀ ਨਾਲ ਜੁੜਿਆ ਮਾਮਲਾ    ਰਿਸ਼ਵਤ ਮਾਮਲੇ ’ਚ ਘਿਰੀ ਮਹਿਲਾ ਇੰਸਪੈਕਟਰ ਦੀ ਦੂਜੀ ਪੇਸ਼ੀ, ਮੀਡੀਆ ਤੋਂ ਬਚਾਉਂਦੇ ਨਜ਼ਰ ਆਏ ਵਿਜੀਲੈਂਸ ਅਧਿਕਾਰੀ    ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ‘ਆਪ’ ਨੇ ਨਸ਼ਿਆਂ ਦੇ ਮੁੱਦੇ ’ਤੇ ਪੁੱਛੇ ਸਵਾਲ    31 ਮਹੀਨਿਆਂ ’ਚ Ssf ਕੋਲ ਪਹੁੰਚੇ ਸੜਕ ਹਾਦਸਿਆਂ ਦੇ 58,619 ਕੇਸ, ਹਰ ਮਹੀਨੇ ਔਸਤ 1,891 ਘਟਨਾਵਾਂ    ਇੰਡੀਆ’ ਗਠਜੋੜ ਦੀ ਬੈਠਕ ਤੋਂ ਪਹਿਲਾਂ ਦਿੱਲੀ ’ਚ ਵਿਵਾਦਤ ਹੋਰਡਿੰਗਜ਼, ਵਿਰੋਧੀ ਆਗੂਆਂ ’ਤੇ ਤਨਜ਼    Ed ਦੀ ਜਵੈਲਰਜ਼ ’ਤੇ ਛਾਪੇਮਾਰੀ, ₹645 ਕਰੋੜ ਦੀ ਕਥਿਤ ਹੇਰਾਫੇਰੀ ਮਾਮਲੇ ’ਚ 14 ਥਾਵਾਂ ’ਤੇ ਕਾਰਵਾਈ   
657 ਕਰੋੜ ਦੇ ਬੈਂਕ ਘੁਟਾਲੇ ਦੀ ਜਾਂਚ ’ਚ ਹੈਰਾਨਕੁੰਨ ਖੁਲਾਸੇ, ਡਾਂਸਰ ਪ੍ਰੇਮਿਕਾ ’ਤੇ ਸਰਕਾਰੀ ਪੈਸਾ ਲੁਟਾਉਣ ਦੇ ਦੋਸ਼
September 29, 2026
657-Crore-Bank-Scam-Haryana-Bank

657 ਕਰੋੜ ਦੇ ਬੈਂਕ ਘੁਟਾਲੇ ਦੀ ਜਾਂਚ ’ਚ ਹੈਰਾਨਕੁੰਨ ਖੁਲਾਸੇ, ਡਾਂਸਰ ਪ੍ਰੇਮਿਕਾ ’ਤੇ ਸਰਕਾਰੀ ਪੈਸਾ ਲੁਟਾਉਣ ਦੇ ਦੋਸ਼

Prabhsimran Singh / Haryana

ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸਾਹਮਣੇ ਆਏ 657 ਕਰੋੜ ਰੁਪਏ ਦੇ ਚਰਚਿਤ ਬੈਂਕ ਘੁਟਾਲੇ ਦੀ ਸੀ.ਬੀ.ਆਈ. ਜਾਂਚ ਵਿੱਚ ਕਈ ਹੈਰਾਨਕੁੰਨ ਖੁਲਾਸੇ ਹੋਏ ਹਨ। ਜਾਂਚ ਮੁਤਾਬਕ ਘੁਟਾਲੇ ਦੇ ਕਥਿਤ ਮਾਸਟਰਮਾਈਂਡ ਰਿਸ਼ੀ ਨੇ ਸਰਕਾਰੀ ਫੰਡਾਂ ਦੀ ਹੇਰਾਫੇਰੀ ਕਰਕੇ ਆਪਣੀ ਡਾਂਸਰ ਪ੍ਰੇਮਿਕਾ ’ਤੇ ਲੱਖਾਂ ਰੁਪਏ ਖਰਚ ਕੀਤੇ। ਸੀ.ਬੀ.ਆਈ. ਮੁਤਾਬਕ ਮਾਰਚ-ਅਪਰੈਲ 2025 ਵਿੱਚ ਚੰਡੀਗੜ੍ਹ ਦੇ ਇੱਕ ਸਮਾਗਮ ਦੌਰਾਨ ਰਿਸ਼ੀ ਦੀ ਇੱਕ ਮਹਿਲਾ ਡਾਂਸਰ ਨਾਲ ਮੁਲਾਕਾਤ ਹੋਈ। ਇਸ ਤੋਂ ਬਾਅਦ ਜੈਪੁਰ ਅਤੇ ਮੁੰਬਈ ਸਮੇਤ ਕਈ ਥਾਵਾਂ ’ਤੇ ਮੁਲਾਕਾਤਾਂ ਹੋਈਆਂ। ਜਾਂਚ ਅਨੁਸਾਰ ਰਿਸ਼ੀ ਨੇ ‘ਐੱਸ.ਆਰ.ਆਰ. ਪਲੈਨਿੰਗ ਗੁਰੂਜ਼’ ਨਾਮ ਦੀ ਸ਼ੈੱਲ ਕੰਪਨੀ ਰਾਹੀਂ ਸਰਕਾਰੀ ਫੰਡਾਂ ਦੀ ਹੇਰਾਫੇਰੀ ਕੀਤੀ। ਸੀ.ਬੀ.ਆਈ. ਦੀ ਗਵਾਹ ਬਣੀ ਬਿਹਾਰ ਦੇ ਸੀਵਾਨ ਨਾਲ ਸਬੰਧਤ ਡਾਂਸਰ ਨੇ ਦਾਅਵਾ ਕੀਤਾ ਕਿ ਰਿਸ਼ੀ ਨੇ ਉਸ ਨੂੰ ਅਗਸਤ 2025 ਤੋਂ ਜਨਵਰੀ 2026 ਤੱਕ ਹਰ ਮਹੀਨੇ 8 ਤੋਂ 10 ਲੱਖ ਰੁਪਏ ਦਿੱਤੇ। ਇਸ ਤੋਂ ਇਲਾਵਾ ਦਿੱਲੀ ਦੇ ਦਵਾਰਕਾ ਵਿੱਚ ਉਸ ਲਈ ਕਰੀਬ 4 ਕਰੋੜ ਰੁਪਏ ਦਾ ਮਕਾਨ ਖਰੀਦਣ ਦਾ ਵੀ ਦੋਸ਼ ਹੈ। ਜਾਂਚ ਵਿੱਚ ਚੰਡੀਗੜ੍ਹ, ਦਿੱਲੀ ਅਤੇ ਗੋਆ ਦੇ ਮਹਿੰਗੇ ਹੋਟਲਾਂ ਵਿੱਚ ਠਹਿਰਨ ਤੋਂ ਇਲਾਵਾ ਮਕਾਊ, ਥਾਈਲੈਂਡ ਅਤੇ ਦੁਬਈ ਦੇ ਦੌਰਿਆਂ ਦਾ ਵੀ ਜ਼ਿਕਰ ਹੈ। ਗਵਾਹ ਮੁਤਾਬਕ ਜੀਰਕਪੁਰ ਦੇ ਜੇਡ ਮੈਨਰ ਵਿੱਚ ਹੋਣ ਵਾਲੀਆਂ ਕੁਝ ਪਾਰਟੀਆਂ ਵਿੱਚ ਹਰਿਆਣਾ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੁੰਦੇ ਸਨ। ਸੀ.ਬੀ.ਆਈ. ਅਨੁਸਾਰ ਰਿਸ਼ੀ ਨੇ ਸ਼ੈੱਲ ਕੰਪਨੀਆਂ ਰਾਹੀਂ ਆਪਣੇ ਅਤੇ ਆਪਣੀ ਪਤਨੀ ਦਿਵਿਆ ਅਰੋੜਾ ਦੇ ਖਾਤਿਆਂ ਵਿੱਚ ਕਰੋੜਾਂ ਰੁਪਏ ਟਰਾਂਸਫਰ ਕੀਤੇ। ਜਾਂਚ ਵਿੱਚ ਸਰਕਾਰੀ ਖਾਤਿਆਂ ਵਿੱਚੋਂ 187.35 ਕਰੋੜ ਰੁਪਏ ਦੀਆਂ 25 ਕਥਿਤ ਗੈਰ-ਕਾਨੂੰਨੀ ਟਰਾਂਸਜੈਕਸ਼ਨਾਂ ਦਾ ਵੀ ਪਤਾ ਲੱਗਣ ਦੀ ਗੱਲ ਸਾਹਮਣੇ ਆਈ ਹੈ। ਜਾਂਚ ਏਜੰਸੀ ਨੇ ਗਵਾਹ ਦਾ Samsung Z Fold ਫੋਨ ਵੀ ਜ਼ਬਤ ਕੀਤਾ ਹੈ।

657 Crore Bank Scam Haryana Bank Scam Chandigarh Bank Scam Cbi Investigation Cbi Probe Rishi S R R Planning Gurus Shell Company Government Funds Bank Fraud Haryana Chandigarh Pankaj Aggarwal Divya Arora Dwarka House Zirakpur Jade Manor Corruption Case Fin


Recommended Posts