ਮੁੀਹੰਮ ਦੋਰਾਨ 1478 ਬੱਚੇ ਅਤੇ 317 ਗਰਭਵਤੀ ਮਾਵਾਂ ਦਾ ਹੋਇਆ ਟੀਕਾਕਰਨ ਰੂਪਨਗਰ, 25 ਨਵੰਬਰ - ਰੈਕਟਰ ਸਿਹਤ ਤੇਂ ਪਰਿਵਾਰ ਭਲਾਈ " /> ਮੁੀਹੰਮ ਦ ">
NOW
ਮੋਗਾ ਵਿੱਚ ਸੀਬੀਐਸਈ ਪ੍ਰੀਖਿਆਵਾਂ ਸ਼ੁਰੂ, ਕੇਂਦਰਾਂ ਨੇੜੇ ਇਕੱਠ ‘ਤੇ ਪਾਬੰਦੀ    ਸੀਐਮ ਦਫ਼ਤਰ ਤੇ ਡੀਜੀਪੀ ਦੇ ਸਟੇਜ ਸਾਂਝੇ ਕਰਨ ‘ਤੇ ਕਾਂਗਰਸ ਦਾ ਐਤਰਾਜ਼    ਬਠਿੰਡਾ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ, ਪੰਜ ਗ੍ਰਿਫਤਾਰ    ਮੋਹਾਲੀ ‘ਚ ਸਕੂਲ ਅਤੇ ਫੋਰਟਿਸ ਹਸਪਤਾਲ ਨੂੰ ਬੰਬ ਧਮਕੀ    ਪ੍ਰਗਤੀਸ਼ੀਲ ਵਿਦਿਆਰਥੀਆਂ ਦੇ ਲਈ ਆਯੋਜਿਤ ਜੈਪੁਰ ਦਾ ਵਿੱਦਿਅਕ ਟੂਰ ਸਫਲਤਾਪੂਰਵਕ ਸੰਪੰਨ    ਨਾਟਕ 1675 ਦਾ ਸਫ਼ਲ ਮੰਚਨ ਦਰਸ਼ਕਾਂ ਨੂੰ ਭਾਵੁਕ ਕਰਦਿਆਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਸੱਦਾ ਦੇ ਗਿਆ     ਮੁੱਖ ਮੰਤਰੀ ਮਾਨ ਨੇ ਮਹਾਂ ਸ਼ਿਵਰਾਤਰੀ ਦੀਆਂ ਦਿਤੀਆਂ ਮੁਬਾਰਕਾਂ     ਸ਼ਿਵਰਾਤਰੀ ਮੌਕੇ ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧ    ਅਸ਼ੋਕ ਕੁਮਾਰ ਵਰਮਾ ਨੇ ਮੁਰਾਦਾਬਾਦ ਮੰਡਲ ਦੇ ਆਲਮਨਗਰ–ਰੋਜ਼ਾ ਰੇਲਖੰਡ ਦਾ ਵਿਸਤ੍ਰਿਤ ਨਿਰੀਖਣ ਕੀਤਾ    ਵਿਜੀਲੈਂਸ ਬਿਊਰੋ ਵੱਲੋਂ ਦੋ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸਰ ਅਤੇ ਟਰੇਡ ਅਸਿਸਟੈਂਟ 30,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ    
ਮਿਸ਼ਨ ਇੰਦਰਧਨੁਸ਼ 5.0 ਦੇ ਤੀਸਰੇ ਰਾਂਉਂਡ ਵਿੱਚ ਸੋ ਫੀਸਦੀ ਯੋਗ ਬੱਚਿਆਂ ਦਾ ਸੰਪੂਰਣ ਟੀਕਾਕਰਨ ਕਰਨ ਦਾ ਟੀਚਾ ਹੋਇਆ ਪੂਰਾ - ਸਿਵਲ ਸਰਜਨ
November 25, 2023 00:00:00
Daily-Dharaledar-Online-News-Vie
Daily Dharaledar / Punjab

ਮੁੀਹੰਮ ਦੋਰਾਨ 1478 ਬੱਚੇ ਅਤੇ 317 ਗਰਭਵਤੀ ਮਾਵਾਂ ਦਾ ਹੋਇਆ ਟੀਕਾਕਰਨ

ਰੂਪਨਗਰ, 25 ਨਵੰਬਰ - ਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨਸੁਾਰ ਜਿਲ੍ਹੇ ਵਿੱਚ ਕਿਸੇ ਕਾਰਣ ਬੱਚਿਆਂ ਦੇ ਸੰਪੂਰਣ ਟੀਕਾਕਰਨ ਵਿੱਚ ਪਏ ਪਾੜੇ ਭਾਵ ਅਧੁਰਾ ਟੀਕਾਕਰਨ ਜਾਂ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦੇ ਸੰਪੁਰਨ ਟੀਕਾਕਰਨ ਲਈ ਜਿਲ੍ਹੇ ਵਿੱਚ ਮਿਤੀ 20 ਤੋਂ 25 ਨਵੰਬਰ ਟੀਕਾਕਰਨ ਰਾਊਂਡ ਕਰਵਾਇਆ ਗਿਆ। ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 5.0 ਦੇ ਤੀਜੇ ਰਾਉਂਡ ਦੌਰਾਨ 1478 ਯੋਗ ਬੱਚਿਆਂ ਅਤੇ 317 ਗਰਭਵਤੀ ਮਾਵਾਂ ਦੇ ਟੀਕਾਕਰਨ ਦਾ ਸੋ ਫੀਸਦੀ ਟੀਚਾ ਪੂਰਾ ਕਰ ਲਿਆ ਗਿਆ ਹੈ। ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ . ਪਰਮਿੰਦਰ ਕੁਮਾਰ ਨੇ ਕਿਹਾ ਕਿ ਮੁਹਿੰਮ ਦੇ ਤੀਜੇ ਰਾਂਉਂਡ ਦੌਰਾਨ 1168 ਬੱਚਿਆਂ ਅਤੇ ਗਰਭਵਤੀ ਮਾਵਾਂ 280 ਦਾ ਟੀਕਾਕਰਨ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਜਦ ਕਿ ਮੁਹਿੰਮ ਦੌਰਾਨ ਪੰਜ ਸਾਲ ਤੱਕ ਦੇ 1478 ਬੱਚਿਆਂ ਅਤੇ ਗਰਭਵਤੀ ਮਾਵਾਂ 317 ਦਾ ਟੀਕਾਕਰਨ ਕੀਤਾ ਗਿਆ। ਉਹਨਾਂ ਦੱਸਿਆ ਕਿ ਮੁਹਿੰਮ ਦੌਰਾਨ ਬੱਚਿਆਂ ਦੇ ਟੀਕਾਰਕਨ ਦੀ ਪ੍ਰਾਪਤੀ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੀ ਪ੍ਰਾਪਤੀ 100 ਪ੍ਰਤੀਸ਼ਤ ਤੋਂ ਵੱਧ ਰਹੀ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਇਕ ਹਫਤਾ ਰੋਜਾਨਾ ਵੱਖ-ਵੱਖ ਥਾਂਵਾਂ ਅਤੇ ਹਾਈ ਰਿਸਕ ਖੇਤਰਾਂ ਵਿੱਚ ਫੀਲਡ ਸਟਾਫ ਵੱਲੋਂ ਸੈਸ਼ਨ ਲਗਾਏ ਗਏ। ਜਿਲ਼੍ਹਾ ਟੀਕਾਕਰਨ ਅਫਸਰ ਡਾ . ਨਵਰੂਪ ਕੌਰ ਨੇ ਦੱਸਿਆਂ ਕਿ ਇਸ ਤਹਿਤ ਉਹਨਾਂ ਵੱਲੋਂ ਵੱਖ ਵੱਖ ਬਲਾਕਾਂ ਵਿੱਚ ਜਾ ਕੇ ਇਸ ਮੁਹਿੰਮ ਦੀ ਸਮੀਖਿਆ ਕੀਤੀ ਗਈ ਅਤੇ ਉਹਨਾਂ ਨੇਂ ਲੋਕਾਂ ਦਾ ਆਪਣੇ ਬੱਚਿਆਂ ਦਾ ਮਾਰੂ ਬਿਮਾਰੀਆਂ ਤੋ ਬਚਾਅ ਲਈ ਸੰਪੁਰਣ ਟੀਕਾਕਰਨ ਕਰਵਾਉਣ ਵਿੱਚ ਦਿਤੇ ਸਹਿਯੌਗ ਲਈ ਧੰਨਵਾਦ ਕੀਤਾ। ਉਹਨਾਂ ਨੇ ਦੱਸਿਆ ਕਿ ਇਹ ਮੁਹਿੰਮ ਦੇਸ਼ ਵਿੱਚੋਂ ਖਸਰੇ ਤੇ ਰੁਬੇਲਾ ਦੇ ਖਾਤਮੇ ਲਈ ਇੱਕ ਮਹੱਤਵਪੂਰਨ ਕਦਮ ਹੈ ਜਿਸ ਵਿੱਚ ਇਹ ਯਕੀਨੀ ਬਣਾਉਣਾ ਹੈ ਕੀ ਪੰਜ ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਨੂੰ ਖਸਰਾ ਤੇ ਰੁਬੇਲਾ ਦੇ 2 ਟੀਕਿਆਂ ਵਾਲੇ ਸ਼ਡਿਊਲ ਨੂੰ ਲਾਜ਼ਮੀ ਤੌਰ ਤੇ ਪੂਰਾ ਕਰੇ। ਉਹਨਾਂ ਕਿਹਾ ਕਿ ਮਿਸ਼ਨ ਇੰਦਰਧਨੁਸ਼ 5.0 ਮੁਹਿੰਮ ਦਾ ਤਿੰਨ ਰਾਂਉਡ ਜਿਲ੍ਹੇ ਵਿੱਚ ਚਲਾਏ ਗਏ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਗਰਭਵਤੀ ਔਰਤਾਂ ਦੇ ਬੱਚਿਆਂ ਨੂੰ ਮੁਫ਼ਤ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਲਾਭ ਲਿਆ ਜਾਵੇ।

Daily Dharaledar Online News Views and Reviews

Related News