ਵਿਜੈਇੰਦਰ ਸਿੰਗਲਾ ਬਣ ਸਕਦੇ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਰਾਜਾ ਵੜਿੰਗ ਦੀ ਹੋ ਸਕਦੀ ਹੈ ਛੁੱਟੀ    ਪੰਜਾਬ ਕਾਂਗਰਸ ਦੀ ਕਮਾਨ ਬਦਲਣ ਤੋਂ ਪਹਿਲਾਂ ਰਾਜਾ ਵੜਿੰਗ ਨੇ ਖੁਦ ਨੂੰ ਦੱਸਿਆ ਸਾਬਕਾ ਪ੍ਰਧਾਨ    ਫਲਾਈਦੁਬਈ ਦੀ ਉਡਾਣ ’ਚ ਕਾਕਪਿਟ ਅੰਦਰ ਚਾਕੂਬਾਜ਼ੀ, ਓਮਾਨੀ ਕੋ-ਪਾਇਲਟ ਗ੍ਰਿਫ਼ਤਾਰ    2027 ਪੰਜਾਬ ਚੋਣਾਂ ਲਈ Bjp ਦਾ ਦੋ ਦਿਨਾਂ ਮੰਥਨ ਅੱਜ ਤੋਂ, ਰਣਨੀਤੀ ’ਤੇ ਹੋਵੇਗੀ ਚਰਚਾ    ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ! ਵੜਿੰਗ ਦਿੱਲੀ ਤਲਬ, ਇਨ੍ਹਾਂ ਨਾਵਾਂ ’ਤੇ ਚਰਚਾ    ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ: ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ, ਅਕਾਲ ਤਖ਼ਤ ਨੂੰ ਭੇਜੀ ਸੂਚਨਾ    ‘ਆਪ’ ’ਤੇ ਹਰਭਜਨ ਸਿੰਘ ਦਾ ਨਿਸ਼ਾਨਾ, ਕਿਹਾ- ਪੰਜਾਬ ’ਚ ਦਿੱਲੀ ਤੋਂ ਲੋਕ ਲਿਆਉਣ ਦਾ ਰੁਝਾਨ    36.87 ਲੱਖ ਔਰਤਾਂ ਨੂੰ ਮਿਲੇਗੀ ਵਿੱਤੀ ਸਹਾਇਤਾ, Cm ਮਾਨ ਅੱਜ ਜਾਰੀ ਕਰਨਗੇ 1260 ਕਰੋੜ ਤੋਂ ਵੱਧ ਰੁਪਏ    ਪੰਜਾਬ ਕਾਂਗਰਸ ’ਚ ਵੱਡਾ ਫੇਰਬਦਲ? ਰਾਜਾ ਵੜਿੰਗ ਨੇ ਦਿੱਤੀ ਅਸਤੀਫ਼ੇ ਦੀ ਪੇਸ਼ਕਸ਼, ਨਵੇਂ ਪ੍ਰਧਾਨ ਲਈ ਕਈ ਨਾਂ ਚਰਚਾ ’ਚ    ਚਾਕੂ ਲੱਗਣ ਦੇ ਬਾਵਜੂਦ ਪਾਇਲਟ ਨੇ ਬਚਾਈਆਂ 174 ਜਾਨਾਂ, Pm ਮੋਦੀ ਨੇ ਸਮਿਤ ਮੱਛਾਰ ਨੂੰ ਕਿਹਾ ‘ਹੀਰੋ’   
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਨੇ ਮਨਾਇਆ 10ਵਾਂ ਅੰਤਰਰਾਸ਼ਟਰੀ ਯੋਗਾ ਦਿਵਸ
June 21, 2024
District-Legal-Services-Authorit

ਜ਼ਿਲ੍ਹਾ ਕਚਹਿਰੀਆਂ ਵਿਖੇ ਆਯੋਜਿਤ ਯੋਗਾ ਕੈਂਪ ਮੌਕੇ ਜੂਡੀਸ਼ੀਅਲ ਅਧਿਕਾਰੀਆਂ, ਐਡਵੋਕੇਟਸ ਅਤੇ ਸਟਾਫ ਮੈਂਬਰਾਂ ਨੇ ਲਿਆ ਹਿੱਸਾ

Daily Dharaledar Bureau / Ludhiana

ਲੁਧਿਆਣਾ, 21 ਜੂਨ - ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਅਤੇ ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵੱਲੋਂ ਜਾਰੀ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ 10ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਜ਼ਿਲ੍ਹਾ ਕਚਹਿਰੀਆਂ ਲੁਧਿਆਣਾ ਵਿਖੇ ਮਨਾਇਆ ਗਿਆ, ਜਿਸ ਵਿੱਚ ਯੋਗ ਦੇ ਮਹੱਤਵ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਲੁਧਿਆਣਾ ਦੇ ਜੂਡੀਸ਼ੀਅਲ ਅਧਿਕਾਰੀਆਂ, ਐਡਵੋਕੇਟਸ ਅਤੇ ਸਟਾਫ ਮੈਂਬਰਾਂ ਨੇ ਵਿਸ਼ੇਸ਼ ਤੌਰ 'ਤੇ ਯੋਗ ਕੈਂਪ ਵਿੱਚ ਹਿੱਸਾ ਲਿਆ।

ਇਸ ਮੌਕੇ ਯੋਗਾ ਟ੍ਰੇਨਰ ਹੋਸ਼ਿਆਰ ਸਿੰਘ ਨੇ ਯੋਗਾ ਕੈਂਪ ਵਿੱਚ ਆਏ ਅਧਿਕਾਰੀਆਂ, ਐਡਵੋਕੇਟਸ ਅਤੇ ਸਟਾਫ ਮੈਂਬਰਾਂ ਨੂੰ ਯੋਗਾ ਕਰਵਾਇਆ ਅਤੇ ਦੱਸਿਆ ਕਿ ਯੋਗ ਸ਼ਰੀਰ, ਮਨ ਅਤੇ ਰੂਹ ਨੂੰ ਇਕ ਸੰਤੂਲਨ ਵਿੱਚ ਲਿਆਉਂਦਾ ਹੈ। ਭਾਰਤ ਵਿੱਚ ਪ੍ਰਚੀਨ ਸਮਿਆਂ ਤੋਂ ਹੀ ਸਮੁੱਚੀ ਸਰੀਰਕ ਤੰਦਰੁਸਤੀ ਲਈ ਇਸ ਦਾ ਅਭਿਆਸ ਕੀਤਾ ਜਾਂਦਾ ਰਿਹਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ਰਵਾਇਤੀ ਯੋਗਾਂ ਅਭਿਆਸਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਇੱਕ ਪੂਰਨ ਜੀਵਨ ਸ਼ੈਲੀ  ਨੂੰ ਉਤਸਾਹਤ ਕਰਨ ਵਿੱਚ ਉਨ੍ਹਾਂ ਦੇ ਪ੍ਰਭਾਵਾਂ 'ਤੇ ਜ਼ੋਰ  ਦੇਣ ਲਈ ਹੁਣ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ।

ਜ਼ਿਲ੍ਹਾ ਕਚਹਿਰੀਆਂ ਲੁਧਿਆਣਾ ਵਿਖੇ ਆਯੋਜਿਤ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਡਾ. ਰਜਨੀਸ਼, ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਮੈਡਮ ਰਾਧਿਕਾ ਪੂਰੀ, ਸੀ.ਜੇ.ਐਮ. ਲੁਧਿਆਣਾ, ਹਰਵਿੰਦਰ ਸਿੰਘ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ, ਮੈਡਮ ਨਿਰਮਲਾ ਦੇਵੀ, ਸਿਮਰਨਦੀਪ ਸਿੰਘ, ਗੁਰਦੇਵ ਸਿੰਘ, ਮੈਡਮ ਸ਼ਵੈਤਾ, ਮੈਡਮ ਪ੍ਰਭਾ ਪਰਾਸ਼ਰ, ਜੇ.ਐਮ.ਆਈ.ਸੀ. ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ।

ਇਸ ਮੌਕੇ ਹਰਵਿੰਦਰ ਸਿੰਘ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਨੇ ਯੋਗ ਕੈਂਪ ਵਿੱਚ ਆਏ ਸਮੂਹ ਅਧਿਕਾਰੀਆਂ ਅਤੇ ਐਡਵੋਕੇਟਸ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਯੋਗ ਦਿਵਸ ਦਾ ਉਦੇਸ਼ ਪੁਰਾਣੇ ਰਵਾਇਤੀ ਅਭਿਆਸਾਂ ਨੂੰ  ਉਤਸਾਹਿਤ ਕਰਨਾ ਹੈ ਅਤੇ ਉਨ੍ਹਾਂ ਦੱਸਿਆ ਕਿ ਯੋਗ ਸੰਪੂਰਨ ਜੀਵਨ ਜੀਉਣ ਦਾ ਇੱਕ ਵਧੀਆ ਤਰੀਕਾ ਹੈ ਜਿਸ ਦਾ ਅਭਿਆਸ ਪੁਰਾਣੇ ਸਮੇਂ ਤੋਂ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਯੋਗ ਅਭਿਆਸ ਨਾ ਕੇਵਲ ਲੋਕਾਂ ਦੀ ਸ਼ਰੀਰਕ ਸਿਹਤ ਨੂੰ ਤੰਦਰੁਸਤ ਰੱਖਦਾ ਹੈ ਬਲਕਿ ਤਨਾਅ ਅਤੇ ਉਦਾਸੀ ਨੂੰ ਵੀ ਦੂਰ ਰੱਖਦਾ ਹੈ। ਅਖੀਰ ਵਿੱਚ ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਰੋਜ਼ਾਨਾ ਥੋੜਾ ਸਮਾਂ ਕੱਢ ਕਿ ਯੋਗ ਜ਼ਰੂਰ ਕਰਨਾ ਚਾਹੰਦਾ ਹੈ।

Powered by Froala Editor

District Legal Services Authority Ludhiana Celebrated 10th International Yoga Day


Recommended Posts