ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ    ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ    ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ    ਬਿਜਲੀ ਕੱਟਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, 15 ਸਤੰਬਰ ਤੋਂ ਕੱਟ ਬੰਦ ਕਰਨ ਦਾ ਦਾਅਵਾ   
ਐਚ.ਆਈ.ਵੀ. ਦੇ ਮਰੀਜਾਂ ਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਜਾਗਰੁਕ ਹੋਣ ਦੀ ਲੋੜ- ਡਾ: ਨਵਜੋਤ ਸ਼ਰਮਾ ਪਟਿਆਲਾ 28 ਮਾਰਚ:
March 29, 2025
-28-

Sukhbir Singh Bedi / Patiala

Repoter..Sukhbir Singh Bedi

ਐਚ.ਆਈ.ਵੀ. ਦੇ ਮਰੀਜਾਂ ਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਜਾਗਰੁਕ ਹੋਣ ਦੀ ਲੋੜ- ਡਾ: ਨਵਜੋਤ ਸ਼ਰਮਾ

ਪਟਿਆਲਾ 28 ਮਾਰਚ:

                   ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਮੰਤਰੀ ਫੀਲਡ ਅਫਸਰ ਡਾ: ਨਵਜੋਤ ਸ਼ਰਮਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਜਿਲ੍ਹਾ ਟੀ.ਬੀ. ਅਤੇ ਏਡਜ਼ ਕੰਟਰੋਲ ਅਫਸਰ ਵੱਲੋਂ ਐਚ.ਆਈ.ਵੀ. ਦੀ ਰੋਕਥਾਮ ਹਿੱਤ ਆਯੋਜਿਤ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕੀਤੀ । ਮੀਟਿੰਗ ਦੌਰਾਨ ਐਚ.ਆਈ.ਵੀ. ਦੀ ਰੋਕਥਾਮ ਹਿੱਤ ਕੀਤੇ ਗਏ ਉਪਰਾਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।

                   ਡਾ: ਨਵਜੋਤ ਸ਼ਰਮਾ ਨੇ ਕਿਹਾ ਕਿ ਐਚ.ਆਈ.ਵੀ. ਦੇ ਮਰੀਜਾਂ ਨੂੰ ਪੰਜਾਬ  ਸਰਕਾਰ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੁਕ ਹੋਣਾ ਚਾਹੀਦਾ ਹੈ । ਉਹਨਾਂ ਐਚ.ਆਈ.ਵੀ. ਦੇ ਮਰੀਜਾਂ ਦੀ ਗਿਣਤੀ ਨੂੰ ਘਟਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਤਨਦੇਹੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ । ਮੀਟਿੰਗ ਦੌਰਾਨ ਜ਼ਿਲ੍ਹਾ ਟੀ..ਬੀ ਅਤੇ ਏਡਜ਼ ਕੰਟਰੋਲ ਅਫਸਰ .ਡਾ: ਗੁਰਪ੍ਰੀਤ ਸਿੰਘ ਨਾਗਰ ਨੇ  ਟੀ.ਆਈ. ਪ੍ਰੋਜੈਕਟ ਸਬੰਧੀ ਪੀ.ਪੀ.ਟੀ. ਸਾਂਝੀ ਕੀਤੀ ਜਿਸ  ਵਿੱਚ ਟੀ.ਆਈ. ਪ੍ਰੋਜੈਕਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ । ਉਹਨਾਂ ਐਚ.ਆਈ.ਵੀ. ਇਨਫੈਕਸ਼ਨ ਤੋਂ ਬਚਾਅ ਲਈ ਨਿਡਲ ਅਤੇ ਸਰਿੰਜਾਂ ਦੀ ਜਾਂਚ ਅਤੇ ਇਨਫੈਕਸ਼ਨ ਹੋਣ ‘ਤੇ ਇਲਾਜ ਲਈ ਦਿੱਤੀ ਜਾਣ ਵਾਲੀਆਂ ਸੇਵਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ । ਉਹਨਾਂ ਨੇ ਹਾਈ ਰਿਸਕ ਗਰੁੱਪ ਗੁਪਤ ਰੋਗ ਬਚਾਅ, ਜਾਂਚ ਅਤੇ ਇਲਾਜ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ।

                   ਇਸ ਮੌਕੇ ਕਲਸਟਰ ਪ੍ਰੋਗਰਾਮ ਅਫਸਰ ਯਾਦਵਿੰਦਰ ਸਿੰਘ ਵਿਰਕ, ਕਲਸਟਰ ਰੋਕਥਾਮ ਅਫਸਰ ਜਸਪ੍ਰੀਤ ਸਿੰਘ ਸੰਧੂ, ਡੀ.ਐਮ.ਡੀ.ਓ ਡਾ: ਅਮਨਦੀਪ ਕੌਰ, ਪ੍ਰੋਜੈਕਟ ਮੈਨੇਜਰ ਨਮਰਤਾ ਸੰਧੂ, ਪ੍ਰੋਜੈਕਟ ਮੈਨੇਜਰ ਕੁਲਦੀਪ ਸ਼ਰਮਾ ਅਤੇ ਟੀ.ਆਈ. ਪ੍ਰੋਜੈਕਟ ਮੈਨੇਜਰ ਗਗਨਦੀਪ ਕੌਰ ਹਾਜ਼ਰ ਸਨ । 

Powered by Froala Editor

28


Recommended Posts