April 11, 2025 05:53:12

S M Singh / New York
Repoter..S M Singh ਇਕ ਦਿਲ ਦਿਲਹਾਉਣ ਵਾਲੀ ਦੁੱਖਦਾਈ ਘਟਨਾ, ਨਿਊਯਾਰਕ, 11 ਅਪ੍ਰੈਲ ਨਿਊਯਾਰਕ ਸਿਟੀ ਦੀ ਹਡਸਨ ਨਦੀ ਵਿੱਚ ਇਕ ਟੂਰਿਸਟ ਹੈਲੀਕਾਪਟਰ ਦੇ ਕਰੈਸ਼ ਹੋਣ ਕਾਰਨ ਵਾਪਰੇ ਹਾਦਸੇ ਵਿੱਚ ਇਕ ਕੰਪਨੀ ਦੇ ਸੀਈਓ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਖ਼ਬਰਾਂ ਮੁਤਾਬਕ ਮ੍ਰਿਤਕਾਂ ਵਿੱਚ ਸਪੇਨ ਤੋਂ ਆਏ ਇਕ ਪਰਿਵਾਰ ਦੇ ਪੰਜ ਮੈਂਬ ਅਤੇ ਪਾਈਲਟ ਸ਼ਾਮਲ ਹੈ। ਨਿਊਯਾਰਕ ਦੇ ਮੇਅਰ ਏਰਿਕ ਏਡਮਸ ਨੇ ਦੁੱਖ ਪ੍ਰਗਟ ਕਰਦੇ ਹੋਏ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਇਸ ਸਮੇਂ ਤੱਕ ਸਾਰੇ 6 ਪੀੜਤਾਂ ਨੂੰ ਨਦੀ ਵਿਚੋਂ ਬਾਹਰ ਕੱਢਿਆ ਜਾ ਚੁੱਕਿਆ ਹੈ ਅਤੇ ਸਾਰਿਆਂ ਦੀ ਮ੍ਰਿਤਕ ਕਰਾਰ ਦਿੱਤਾ ਗਿਆ ਹੈ। ਨਿਊ ਯੌਰਕ ਪੋਸਟ ਮੁਤਾਬਕ ਹੈਲੀਕਾਪਟਰ ਵਿੱਚ ਸਵਾਰ ਲੋਕਾਂ ਵਿਚ ਸਪੇਨ ਵਿੱਚ Siemens ਕੰਪਨੀ ਦੇ ਪ੍ਰੇਜੀਡੈਂਟ ਅਤੇ CEO ਅਸਗਸਟੀਨ ਏਸਕੋਬਾਰ, ਉਸਦੀ ਪਤਨੀ ਅਤੇ ਤਿੰਨ ਬੱਚੇ ਸ਼ਾਮਲ ਸਨ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਘਟਨਾ ਉਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਸੋਸ਼ਲ ਮੀਡੀਆ ਉਤੇ ਲਿਖਿਆ ‘ਹਡਸਨ ਨਦੀ ਵਿੱਚ ਭਿਆਨਕ ਹੈਲੀਕਾਪਟਰ ਹਾਦਸਾ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਾਈਲਟ, ਦੋ ਬਾਗਲ ਅਤੇ ਤਿੰਨ ਬੱਚੇ ਹੁਣ ਸਾਡੇ ਵਿੱਚ ਨਹੀਂ ਰਹੇ। ਘਟਨਾ ਬਹੁਤ ਭਿਆਨਕ ਹੈ। ਨਿਊਯਾਰਕ ਪੁਲਿਸ ਕਮਿਸ਼ਨਰ ਜੇਸਿਕਾ ਟਿਸ਼ ਮੁਤਾਬਕ Bell 206 ਮਾਡਲ ਦਾ ਇਹ ਹੈਲੀਕਾਪਟਰ New York Helicopter Tours ਵੱਲੋਂ ਚਲਾਇਆ ਜਾ ਰਿਹਾ ਸੀ। ਹੈਲੀਕਾਪਟਰ ਨੇ ਸ਼ਾਮ 3 ਵਜੇ ਡਾਊਨਟਾਊਨ ਹੈਲੀਪੇਡ ਤੋਂ ਉਡਾਨ ਭਰੀ ਸੀ ਅਤੇ ਹਡਸਨ ਨਦੀ ਦੇ ਉਪਰ ਉਤਰ ਦਿਸ਼ਾ ਵਿੱਚ ਜਾ ਰਿਹਾ ਸੀ। ਜਦੋਂ ਇਹ ਜਾਰਜ ਵਾਸ਼ਿੰਗਟਨ ਬ੍ਰਿਜ ਦੇ ਨੇੜੇ ਪਹੁੰਚਿਆ ਤਾਂ ਇਹ ਦੱਖਣ ਵੱਲ ਮੁੜਿਆ ਅਤੇ ਕੁਝ ਹੀ ਮਿੰਟਾਂ ਬਾਅਦ ਲਗਭਗ 3.15 ਵਜੇ ਹੇਠਾਂ ਵੱਲ ਉਲਟ ਕੇ ਪਾਣੀ ਵਿੱਚ ਡਿੱਗ ਗਿਆ ਅਤੇ ਡੁੱਬ ਗਿਆ। ਕਰੈਸ਼ ਹੋ ਕੇ ਨਦੀ ’ਚ ਡਿੱਗਿਆ ਹੈਲੀਕਾਪਟਰ, ਇਕ ਪਰਿਵਾਰ ਦੇ 5 ਮੈਂਬਰਾਂ ਸਮੇਤ 6 ਦੀ ਮੌਤ