ਮਹਾਨ ਧਾਰਮਿਕ ਸਮਾਗਮ, ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿਖੇ ਅੱਜ (28 ਨੂੰ) - ਦੀਪਕ ਬਾਲੀ,    ਲਾਲ ਫੀਤਾਸ਼ਾਹੀ ਤੇ ਅਫਸਰਸ਼ਾਹੀ ਦੀ ਅਣਗਹਿਲੀ ਕਾਰਨ ਸਾਬਕਾ, ਸਰੀਰਕ ਤੌਰ ਉੱਤੇ ਨਿਕਾਰਾ ਹੋਏ ਜਾਂ ਸ਼ਹੀਦ ਸੈਨਿਕਾਂ ਨੂੰ ਇਨਸਾਫ ਨਾ ਮਿਲਣਾ ਚਿੰਤਾ ਦਾ ਵਿਸ਼ਾ : ਪ੍ਰੋ. ਬਡੂੰਗਰ    ਸਿੱਖਿਆ ਕ੍ਰਾਂਤੀ ਦੇ ਤਹਿਤ ਸੁਰਜੀਤ ਸਿੰਘ ਰੱਖੜਾ ਨੇ ਸਸਸਸ ਗੱਜੂਮਾਜਰਾ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ*    ਵਿਧਾਇਕ ਭਰਾਜ ਵੱਲੋਂ 'ਰੰਗਲਾ ਪੰਜਾਬ' ਸਕੀਮ ਤਹਿਤ ਹਲਕਾ ਸੰਗਰੂਰ ਦੀਆਂ ਗ੍ਰਾਮ ਪੰਚਾਇਤਾਂ ਨੂੰ 5.51 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਦੇ ਚੈੱਕ ਭੇਟ    ਨਾਭਾ ਦੇ ਪਿੰਡ ਰੈਸਲ ਤੇ ਗੋਬਿੰਦਪੁਰਾ 'ਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਦਸਤਾਵੇਜ਼ੀ ਦਾ ਪ੍ਰਦਰਸ਼ਨ    ਪਿੰਡ ਬੱਲਮਗੜ੍ਹ ਵਿਖੇ 'ਲੋਕ ਮਿਲਣੀ' ਦੌਰਾਨ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ    ਧਾਰਮਿਕ ਸਮਾਗਮ ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਦੀਆਂ ਤਿਆਰੀਆਂ ਜੋਰਾਂ ਤੇ    ਵਿਧਾਇਕ ਨਰਿੰਦਰ ਕੌਰ ਭਰਾਜ ਦੇ ਯਤਨਾਂ ਸਦਕਾ ਪਿੰਡ ਭਰਾਜ ਵਿਖੇ 28 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਸੀਵਰੇਜ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ    ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਹਕੀਕਤਪੁਰਾ ਵਿਖੇ ਡਾਕੂਮੈਂਟਰੀ ਦਿਖਾਈ    ਸੇਫ ਸਕੂਲ ਵਾਹਨ ਪਾਲਿਸੀ ਤਹਿਤ ਆਰ.ਟੀ.ਓ. ਪਟਿਆਲਾ ਵੱਲੋਂ ਸਕੂਲੀ ਵਾਹਨਾਂ ਦੀ ਸਖ਼ਤ ਚੈਕਿੰਗ   
ਲੰਡਨ 'ਚ ਹੋਈ ਵਿਸ਼ਵ ਦੀ ਸਭ ਤੋਂ ਵੱਡੀ ਆਈ.ਵੀ.ਐਫ਼ ਕਾਨਫਰੰਸ 'ਚ ਪਟਿਆਲਾ ਦੀ ਡਾ. ਮੋਨਿਕਾ ਵਰਮਾ ਨੇ ਪੇਸ਼ ਕੀਤੀ ਖੋਜ
July 10, 2026
Ivf-Conference-In-London

Dharaledar Bureau / London

ਪਟਿਆਲਾ, 10 ਜੁਲਾਈ: ਸਦਭਾਵਨਾ ਮੈਡੀਕਲ ਐਂਡ ਹਾਰਟ ਇੰਸਟੀਚਿਊਟ, ਪਟਿਆਲਾ ਦੀ ਆਈ.ਵੀ.ਐਫ਼ ਅਤੇ ਬਾਂਝਪਨ ਰੋਗ ਦੇ ਮਾਹਰ ਡਾ. ਮੋਨਿਕਾ ਵਰਮਾ ਨੇ ਯੂਰਪੀਅਨ ਸੋਸਾਇਟੀ ਆਫ਼ ਹਿਊਮਨ ਰੀਪ੍ਰੋਡਕਸ਼ਨ ਐਂਡ ਐਂਬ੍ਰਾਇਓਲੋਜੀ ਵੱਲੋਂ ਲੰਡਨ ਵਿੱਚ ਆਯੋਜਿਤ 42ਵੀਂ ਸਾਲਾਨਾ ਕਾਨਫਰੰਸ ਦੌਰਾਨ ਆਈ.ਵੀ.ਐਫ਼ ਖੇਤਰ ਵਿੱਚ ਆਪਣੀ ਮਹੱਤਵਪੂਰਨ ਕਲੀਨਿਕਲ ਖੋਜ ਪੇਸ਼ ਕਰਕੇ ਪਟਿਆਲਾ ਅਤੇ ਪੰਜਾਬ ਦਾ ਨਾਮ ਅੰਤਰਰਾਸ਼ਟਰੀ ਪੱਧਰ 'ਤੇ ਰੌਸ਼ਨ ਕੀਤਾ ਹੈ। ਡਾ. ਮੋਨਿਕਾ ਵਰਮਾ ਦੀ ਇਸ ਖੋਜ ਦਾ ਕੇਂਦਰ ਪਹਿਲੇ ਆਈ.ਵੀ.ਐਫ਼ ਚੱਕਰ ਦੀ ਸਫਲਤਾ ਦਰ ਵਿੱਚ ਵਾਧਾ ਕਰਨਾ ਸੀ, ਜਿਸ ਨਾਲ ਬਾਂਝਪਨ ਨਾਲ ਜੂਝ ਰਹੇ ਜੋੜਿਆਂ ਵਿੱਚ ਗਰਭਧਾਰਣ ਦੀ ਸੰਭਾਵਨਾ ਹੋਰ ਬਿਹਤਰ ਬਣ ਸਕੇ। ਅਧਿਐਨ ਦੌਰਾਨ ਇਹ ਮਹੱਤਵਪੂਰਨ ਤੱਥ ਸਾਹਮਣੇ ਆਇਆ ਕਿ ਭਾਵੇਂ ਅਲਟਰਾਸਾਊਂਡ ਅਤੇ ਹੋਰ ਰੁਟੀਨ ਜਾਂਚਾਂ ਵਿੱਚ ਬੱਚੇਦਾਨੀ ਸਧਾਰਣ ਦਿਖਾਈ ਦਿੰਦੀ ਹੋਵੇ, ਫਿਰ ਵੀ ਹਿਸਟੇਰੋਸਕੋਪੀ ਤੋਂ ਬਾਅਦ ਕੀਤੀਆਂ ਗਈਆਂ ਅਧੁਨਿਕ ਜਾਂਚਾਂ ਰਾਹੀਂ ਲਗਭਗ 20 ਫੀਸਦੀ ਮਰੀਜ਼ਾਂ ਵਿੱਚ ਬੱਚੇਦਾਨੀ ਦੀ ਅੰਦਰੂਨੀ ਪਰਤ ਵਿੱਚ ਲੰਬੇ ਸਮੇਂ ਤੋਂ ਮੌਜੂਦ ਸੰਕਰਮਣ (ਕ੍ਰੋਨਿਕ ਐਂਡੋਮੀਟ੍ਰਾਈਟਿਸ) ਦੀ ਪਛਾਣ ਹੋਈ। ਪਹਿਲੇ ਆਈ.ਵੀ.ਐਫ਼ ਚੱਕਰ ਤੋਂ ਪਹਿਲਾਂ ਇਸ ਦਾ ਇਲਾਜ ਕਰਨ ਨਾਲ ਆਈ.ਵੀ.ਐਫ਼ ਦੀ ਸਫਲਤਾ ਅਤੇ ਗਰਭਧਾਰਣ ਦੀ ਸੰਭਾਵਨਾ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ। ਇਸ ਅਗਾਂਹਵਧੂ ਖੋਜ ਨੂੰ ਆਈ.ਵੀ.ਐਫ਼ ਇਲਾਜ ਦੀ ਸਫਲਤਾ ਦਰ ਵਿੱਚ ਸੁਧਾਰ ਲਿਆਉਣ ਅਤੇ ਮਰੀਜ਼ਾਂ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਸੰਭਾਵਨਾ ਕਾਰਨ ਅੰਤਰਰਾਸ਼ਟਰੀ ਪੱਧਰ 'ਤੇ ਵਿਸ਼ੇਸ਼ ਸਰਾਹਨਾ ਮਿਲੀ। ਡਾ. ਮੋਨਿਕਾ ਵਰਮਾ ਨੂੰ ਇਹ ਵਿਲੱਖਣ ਮਾਣ ਵੀ ਪ੍ਰਾਪਤ ਹੈ ਕਿ ਉਹ ਪਿਛਲੇ ਲਗਾਤਾਰ ਅੱਠ ਸਾਲਾਂ ਤੋਂ ਈ.ਐਸ.ਐਚ.ਆਰ.ਈ. ਦੀਆਂ ਸਾਲਾਨਾ ਕਾਨਫਰੰਸਾਂ ਵਿੱਚ ਆਪਣੀ ਖੋਜ ਪੇਸ਼ ਕਰ ਰਹੇ ਹਨ। ਉਨ੍ਹਾਂ ਨੇ ਇਸ ਉਪਲਬਧੀ ਦਾ ਸਿਹਰਾ ਆਪਣੀ ਸਮੁੱਚੀ ਟੀਮ ਦੀ ਮਿਹਨਤ ਅਤੇ ਸਮਰਪਣ ਨੂੰ ਦਿੰਦਿਆਂ ਖ਼ਾਸ ਤੌਰ 'ਤੇ ਪ੍ਰਸਿੱਧ ਐਂਬ੍ਰਾਇਓਲੋਜਿਸਟ ਡਾ. ਸਰਬਪ੍ਰੀਤ ਸਿੰਘ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਗੁਣਵੱਤਾ ਅਤੇ ਮਰੀਜ਼ਾਂ ਦੀ ਦੇਖਭਾਲ ਦੇ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਕਾਇਮ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਵੱਲੋਂ ਕੀਤਾ ਗਿਆ ਭਰੋਸਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰੇਰਣਾ ਹੈ। ਡਾ. ਮੋਨਿਕਾ ਵਰਮਾ ਅਤੇ ਡਾ. ਸਰਬਪ੍ਰੀਤ ਸਿੰਘ ਸਾਂਝੇ ਤੌਰ 'ਤੇ ਸਦਭਾਵਨਾ ਆਈ.ਵੀ.ਐਫ਼ ਸਕੂਲ ਅਤੇ ਫਰਟਿਲਿਸ ਅਕੈਡਮੀ ਦਾ ਸੰਚਾਲਨ ਵੀ ਕਰ ਰਹੇ ਹਨ, ਜੋ ਦੇਸ਼ ਅਤੇ ਵਿਦੇਸ਼ ਦੇ ਵਿਦਿਆਰਥੀਆਂ ਲਈ ਆਈਵੀਐਫ਼ ਖੇਤਰ ਵਿੱਚ ਅਕਾਦਮਿਕ ਸਿੱਖਿਆ ਅਤੇ ਪ੍ਰਸ਼ਿਕਸ਼ਣ ਦਾ ਇੱਕ ਪ੍ਰਮੁੱਖ ਕੇਂਦਰ ਹੈ।

Ivf Conference In London


Recommended Posts